ਨਿਊ ਸਾਊਥ ਵੇਲਜ਼ ਦੇ ਤਿੰਨ ਖੇਤਰਾਂ ਵਿੱਚ 7 ਦਿਨਾਂ ਦੇ ਲਾਕਡਾਊਨ ਦਾ ਪਹਿਲਾ ਦਿਨ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਬੀਤੇ ਕੱਲ੍ਹ, ਰਾਜ ਅੰਦਰ 78 ਕਰੋਨਾ ਦੇ ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਬਿਮਾਰੀ ਦੀ ਆਫ਼ਤ ਕਾਰਨ, ਰਾਜ ਦੇ ਓਰੈਂਜ, ਕੈਬੋਨ ਅਤੇ ਬਲੇਨੀ ਖੇਤਰਾਂ ਵਿੱਚ ਲਗਾਏ ਗਏ 7 ਦਿਨਾਂ ਦੇ ਲਾਕਡਾਊਨ ਦਾ ਅੱਜ ਪਹਿਲਾ ਦਿਨ ਹੈ ਅਤੇ ਰਾਜ ਸਰਕਾਰ ਵੱਲੋਂ ਸਿਹਤ ਅਧਿਕਾਰੀਆਂ ਦੀ ਸਲਾਹ ਨਾਲ ਕੁੱਝ ਸ਼ੱਕੀ ਥਾਂਵਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਇਸ ਵੱਲ ਪੂਰੀ ਤਵੱਜੋ ਦੇਣ ਦੀ ਅਪੀਲ ਵੀ ਉਨ੍ਹਾਂ ਵੱਲੋਂ ਕੀਤੀ ਗਈ ਹੈ। ਇਨ੍ਹਾਂ ਸ਼ੱਕੀ ਥਾਂਵਾਂ ਵਿੱਚ ਈ.ਜੀ. ਫਿਊਲਕੋ ਆਸਟ੍ਰੇਲੀਆ, ਓਰੈਂਜ ਖੇਤਰ ਵਿਚਲੇ ਇੱਕ ਦਫ਼ਤਰ ਅਤੇ ਇੱਕ ਪੀਜ਼ਾ ਹੱਟ, ਨਾਰਥ ਓਰੈਂਜ ਸ਼ਾਪਿੰਗ ਸੈਂਟਰ ਵਿਖੇ ਵੂਲਵਰਥਸ ਆਦਿ ਖੇਤਰ ਸ਼ਾਮਿਲ ਹਨ।
ਲੋਕਾਂ ਨੂੰ ਘਰਾਂ ਵਿੱਚੋਂ ਸਿਰਫ ਅਤੇ ਸਿਰਫ ਜ਼ਰੂਰੀ ਕੰਮਾਂ ਆਦਿ ਲਈ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਹੈ ਅਤੇ ਉਹ ਵੀ ਮੂੰਹ ਉਪਰ ਮਾਸਕ ਬੰਨ੍ਹ ਕੇ ਅਤੇ ਕੋਵਿਡ ਤੋਂ ਬਚਾਉ ਦੇ ਸਾਰੇ ਨਿਯਮਾਂ ਦਾ ਪਾਲਣ ਕਰਦਿਆਂ ਹੋਇਆਂ।

Welcome to Punjabi Akhbar

Install Punjabi Akhbar
×
Enable Notifications    OK No thanks