22 ਅਪ੍ਰੈਲ ਤੋਂ ਹੋਵੇਗਾ ਲਾਗੂ
ਕਿਸੇ ਵੀ ਕਰੋਨਾ ਮਰੀਜ਼ ਦੇ ਨਜ਼ਦੀਕੀ ਸੰਪਰਕਾਂ ਆਦਿ ਵਾਲੇ ਵਿਅਕਤਕੀਆਂ ਦੇ 7 ਦਿਨਾਂ ਵਾਲੇ ਆਈਸੋਲੇਸ਼ਨ ਬਾਰੇ ਫੈਸਲਾ ਲੈਂਦਿਆਂ ਨਿਊ ਸਾਊਥ ਵੇਲਜ਼ ਅਤੇ ਵਿਕਟੌਰੀਆ ਦੇ ਉਚ ਅਧਿਕਾਰੀਆਂ ਨੇ ਆਪਸੀ ਸਲਾਹ ਮਸ਼ਵਰਿਆਂ ਤੋਂ ਬਾਅਦ ਆਪਣਾ ਫੈਸਲਾ ਐਲਾਨ ਦਿੱਤਾ ਹੈ।
ਕਰੋਨਾ ਮਰੀਜ਼ ਦੇ ਘਰੇਲੂ ਸੰਬੰਧਾਂ ਅਤੇ ਸੰਪਰਕਾਂ ਵਾਲੇ ਸਵਸਥ ਲੋਕਾਂ ਨੂੰ ਹੁਣ ਆਈਸੋਲੇਟ ਹੋਣ ਦੀ ਜ਼ਰੂਰਤ ਨਹੀਂ ਰਹੇਗੀ।
ਨਿਊ ਸਾਊਥ ਵੇਲਜ਼ ਵਿੱਚ ਇਹ ਫੈਸਲਾ ਆਉਣ ਵਾਲੀ 22 ਅਪ੍ਰੈਲ ਨੂੰ ਸ਼ਾਮ ਦੇ 6 ਵਜੇ ਤੋਂ ਲਾਗੂ ਹੋ ਰਿਹਾ ਹੈ।
ਵਿਕਟੌਰੀਆ ਵਿੱਚ ਉਕਤ ਫੈਸਲਾ 22 ਅਪ੍ਰੈਲ, ਅੱਧੀ ਰਾਤ ਦੇ 11:59 ਵਜੇ ਤੋਂ ਲਾਗੂ ਹੋ ਜਾਵੇਗਾ।
ਉਕਤ ਫੈਸਲੇ ਦਾ ਇਹ ਮਤਲਭ ਨਹੀਂ ਹੈ ਕਿ ਜ਼ਰੂਰੀ ਨਹੀਂ ਹੈ ਕਿ ਸਾਰੀਆਂ ਪਾਬੰਧੀਆਂ ਤੋਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਸਗੋਂ ਕੁੱਝ ਗੱਲਾਂ ਦਾ ਅਹਿਤਿਆਦਨ ਧਿਆਨ ਰੱਖਣਾ ਲਾਜ਼ਮੀ ਹੋਵੇਗਾ।
ਨਿਊ ਸਾਊਥ ਵੇਲਜ਼ ਵਿਚਲੇ ਕਰੋਨਾ ਮਰੀਜ਼ ਦੇ ਘਰੇਲੂ ਜਾਂ ਨਜ਼ਦੀਕੀ ਸੰਪਰਕਾਂ ਵਾਲੇ ਵਿਅਕਤੀ ਨੂੰ ਚਾਰ ਦਿਵਾਰੀ ਦੇ ਅੰਦਰ ਅਤੇ ਬਾਹਰ, ਦੋਹੇਂ ਥਾਂਈਂ ਮੂੰਹ ਉਪਰ ਮਾਸਕ ਲਗਾ ਕੇ ਆਉਣਾ ਜਾਉਣਾ ਪਵੇਗਾ। ਹਰ ਰੋਜ਼ ਰੈਪਿਡ ਟੈਸਟ ਕਰਨਾ ਹੋਵੇਗਾ। ਏਜਡ ਕੇਅਰ ਸੈਟਰਾਂ, ਹਸਪਤਾਲਾਂ, ਡਿਸਅਬਿਲੀਟੀ ਅਤੇ ਕਰੈਕਸ਼ਨਲ ਸੇਵਾ ਕੇਂਦਰਾਂ ਆਦਿ ਥਾਂਵਾਂ ਉਪਰ ਜਾਣ ਦੀ ਮਨਾਹੀ ਹੋਵੇਗੀ।
ਵਿਕਟੌਰੀਆ ਵਿੱਚ -ਵੀ ਉਪਰੋਕਤ ਗੱਲਾਂ ਅਤੇ ਨਿਯਮ ਹੀ ਲਾਗੂ ਰਹਿਣਗੇ ਪਰੰਤੂ 7 ਦਿਨਾਂ ਦੇ ਆਈਸੋਲੇਸ਼ ਦੌਰਾਨ ਉਨ੍ਹਾਂ ਨੂੰ 5 ਰੈਪਿਡ ਟੈਸਟ ਕਰਨੇ ਲਾਜ਼ਮੀ ਹੋਣਗੇ।
ਦੋਹਾਂ ਰਾਜਾਂ ਵਿੱਚ ਜੇਕਰ ਨਜ਼ਦੀਕੀ ਸੰਬੰਧਾਂ ਵਾਲੇ ਵਿਅਕਤੀਆਂ ਦੇ ਰੈਪਿਡ ਟੈਸਟ ਪਾਜ਼ਿਟਿਵ ਆਉਂਦੇ ਹਨ ਤਾਂ ਫੇਰ ਉਨ੍ਹਾਂ ਨੂੰ ਵੀ 7 ਦਿਨਾਂ ਲਈ ਆਈਸੋਲੇਟ ਹੋਣਾ ਪਵੇਗਾ।
ਦੋਹਾਂ ਰਾਜਾਂ ਵਿੱਚ ਹੀ ਕੰਮਾਂ ਕਾਜਾਂ ਵਾਲੇ ਵਿਅਕਤੀਆਂ ਵਾਸਤੇ ਲਾਜ਼ਮੀ ਹੈ ਜਿੱਥੋਂ ਤੱਕ ਹੋ ਸਕੇ, ਦਫ਼ਤਰ ਆਦਿ ਦੇ ਕੰਮ ਘਰਾਂ ਵਿੱਚੋਂ ਹੀ ਕੀਤੇ ਜਾਣ ਅਤੇ ਪੂਰੇ ਅਹਿਤਿਆਦ ਵਰਤੇ ਜਾਣ ਅਤੇ ਜੇਕਰ ਉਹ ਕੰਮ ਉਪਰ ਜਾਂਦੇ ਵੀ ਹਨ ਤਾਂ ਉਨ੍ਹਾਂ ਦੇ ਉਦਿਯੋਗਾਂ ਜਾਂ ਕੰਮਕਾਜ ਵਾਲੀਆਂ ਥਾਂਵਾਂ ਦੇ ਨਿਯਮਾਂ ਦੀ ਪਾਲਣਾ ਕਰਨ। ਸਰੀਰਿਕ ਦੂਰੀ ਦਾ ਪੂਰਾ ਧਿਆਨ ਰੱਖਣ ਅਤੇ ਮੂੰਹਾਂ ਉਪਰ ਮਾਸਕ ਪਾ ਕੇ ਰੱਖਣ।