ਕਬੱਡੀ ਖਿਡਾਰੀ ਸ. ਵਰਿੰਦਰ ਸਿੰਘ ਬਰੇਲੀ ਨੂੰ ਸਦਮਾ: ਮਾਤਾ ਹਰਬੰਸ ਕੌਰ ਸਵਰਗਵਾਸ-ਅੰਤਿਮ ਸੰਸਕਾਰ 23 ਨੂੰ

ਸ. ਵਰਿੰਦਰ ਸਿੰਘ ਬਰੇਲੀ ਜੋ ਕਿ ਮਸ਼ਹੂਰ ਕਬੱਡੀ ਖ਼ਿਡਾਰੀ ਅਤੇ ਕਬੱਡੀ ਖੇਡ ਦੇ ਪ੍ਰੋਮੋਟਰ ਹਨ, ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਹਰਬੰਸ ਕੌਰ (80) ਸੁਪਤਨੀ ਸ. ਮੋਹਨ ਸਿੰਘ ਅੱਜ ਸਵੇਰੇ ਸਵਰਗਵਾਸ ਹੋ ਗਏ। ਉਹ 2001 ‘ਚ ਪਿੰਡ ਤੱਲਣ (ਜਲੰਧਰ) ਤੋਂ ਇਥੇ ਆਏ ਸਨ ਪਰ 2003 ਦੇ ਵਿਚ ਇਕ ਅਜਿਹੀ ਲੰਬੀ ਬਿਮਾਰੀ ਦੇ ਵਿਚ ਘਿਰੇ ਕਿ ਅੱਜ ਤੱਕ ਜੂਝਦੇ ਰਹੇ। ਉਨ੍ਹਾਂ ਦਾ ਦੂਜਾ ਪੁੱਤਰ ਸ. ਸੁਖਜੀਤ ਸਿੰਘ ਬਰੇਲੀ ਵੀ ਇਥੇ ਰਹਿੰਦਾ ਹੈ। ਮਾਤਾ ਜੀ ਦਾ ਅੰਤਿਮ ਸੰਸਕਾਰ 23 ਅਪ੍ਰੈਲ ਦਿਨ ਸਨਿਚਾਰਵਾਰ ਨੂੰ ਕੀਤਾ ਜਾਵੇਗਾ।