ਕਬੱਡੀ ਖਿਡਾਰੀ ਦਿਲਾਵਰ ਹਰੀਪੁਰੀਆ ਨੂੰ ਗਹਿਰਾ ਸਦਮਾ ਇੰਡੀਆ ਗਏ ਜੀਜਾ ਕਰਮਜੀਤ ਸਿੰਘ ਕਾਲਾ ਦੀ ਦੁਰਘਟਨਾ ਵਿਚ ਮੌਤ

karamjit singh kala

ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਦੇ ਲਈ ਬੜੇ ਦੁੱਖ ਦੀ ਖਬਰ ਹੈ ਕਿ ਪ੍ਰਸਿੱਧ ਵਿਸ਼ਵ ਕਬੱਡੀ ਕੱਪ ਦੇ ਖਿਡਾਰੀ ਦਿਲਾਵਰ ਹਰੀਪੁਰੀਆ ਦੇ ਜੀਜਾ ਕਰਮਜੀਤ ਸਿੰਘ ਕਾਲਾ (38) ਜੋ ਕਿ ਟਾਕਾਨੀਨੀ ਦੇ ਨਿਵਾਸੀ ਸਨ, ਭਾਰਤ ਵਿਖੇ ਦੁਰਘਟਨਾ ਦਾ ਸ਼ਿਕਾਰ ਹੋ ਗਏ  ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਜੱਦੀ ਪਿੰਡ ਕਪੂਰ ਨੇੜੇ ਜੰਡੂ ਸਿੰਘਾ ਸੀ। ਉਹ ਸੰਨ 2000 ਤੋਂ ਇਥੇ ਰਹਿ ਰਹੇ ਸਨ। ਸ. ਕਾਲਾ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਇਕ ਭੈਣ ਆਸਟਰੇਲੀਆ ਹੈ ਅਤੇ ਇਕ ਇੰਡੀਆ ਰਹਿੰਦੀ ਹੈ। ਕਰਮਜੀਤ ਸਿੰਘ ਕਾਲਾ ਆਪਣੇ ਪਿੱਛੇ ਆਪਣੀ ਮਾਤਾ ਸੁਰਿੰਦਰ ਕੌਰ, ਪਤਨੀ ਨਵਦੀਪ ਕੌਰ ਤੋਂ ਇਲਾਵਾ ਤਿੰਨ ਬੇਟੇ 11 ਸਾਲ, 9 ਸਾਲ ਅਤੇ 5 ਸਾਲ ਛੱਡ ਗਏ ਹਨ। ਉਨ੍ਹਾਂ ਦਾ ਇਥੇ ਰਹਿੰਦਾ ਪਰਿਵਾਰ ਅੱਜ ਦੁਪਹਿਰੇ ਇੰਡੀਆ ਵਾਸਤੇ ਰਵਾਨਾ ਹੋ ਗਿਆ ਹੈ ਤਾਂ ਕਿ ਅੰਤਿਮ ਸੰਸਕਾਰ ਦੇ ਵਿਚ ਸ਼ਾਮਿਲ ਹੋਇਆ ਜਾ ਸਕੇ।
ਅਫਸੋਸ ਪ੍ਰਗਟ:
ਸਿੱਖ ਸੰਸਥਾਵਾਂ ਅਤੇ ਦੋਸਤ ਮਿੱਤਰ: ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ, ਸਿੱਖ ਸੁਸਾਇਟੀ ਟੌਰੰਗਾ, ਕਲਗੀਧਰ ਸਪੋਰਟਸ ਕਲੱਬ, ਕਬੱਡੀ ਫੈਡਰੇਸ਼ਨ ਐਨ. ਜ਼ੈਡ, ਸ. ਦਲਜੀਤ ਸਿੰਘ,ਮਨਜਿੰਦਰ ਸਿੰਘ ਬਾਸੀ, ਵਰਿੰਦਰ ਸਿੰਘ ਬਰੇਲੀ, ਜੁਝਾਰ ਸਿੰਘ, ਤੀਰਥ ਸਿੰਘ ਅਟਵਾਲ (ਇੰਡੋ ਸਪਾਈਸ), ਮੰਗਾ ਭੰਡਾਲ, ਅਮਰੀਕ ਸਿੰਘ ਸੰਘਾ  ਅਤੇ ਹੋਰ ਬਹੁਤ ਸਾਰੇ ਦੋਸਤਾਂ ਮਿੱਤਰਾਂ ਵੱਲੋਂ ਇਸ ਦੁੱਖ ਦੀ ਘੜੀ ਸ. ਦਿਲਾਵਰ ਸਿੰਘ ਦੇ ਸਮੁੱਚੇ ਪਰਿਵਾਰ ਦੇ ਨਾਲ ਗਹਿਰੀ ਹਮਦਰਦੀ ਪ੍ਰਗਟ ਕੀਤੀ ਗਈ ਹੈ।
ਪੰਜਾਬੀ ਮੀਡੀਆ: ਨਿਊਜ਼ੀਲੈਂਡ ਪੰਜਾਬੀ ਮੀਡੀਆ ਤੋਂ ਪੰਜਾਬੀ ਹੈਰਲਡ, ਰੇਡੀਓ ਸਪਾਈਸ, ਕੂਕ ਸਮਾਚਾਰ, ਐਨ. ਜ਼ੈਡ. ਤਸਵੀਰ, ਪੰਜਾਬ ਐਕਸਪ੍ਰੈਸ, ਮੀਡਾਆ ਪੰਜਾਬ, ਰੇਡੀਓ ਪਲੇਨੇਂਟ, ਰੇਡੀਓ ਐਫ. ਐਮ. ਅਤੇ ਹੋਰ ਮੀਡੀਆ ਕਰਮੀਆਂ ਵੱਲੋਂ ਸ. ਦਿਲਾਵਰ ਸਿੰਘ ਹਰੀਪੁਰੀਆ ਦੇ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਜਾਂਦਾ ਹੈ।
ਨਿਊਜ਼ੀਲੈਂਡ ਇੰਡੀਅਨ ਓਵਰਸੀਜ਼ ਕਾਂਗਰਸ ਅਤੇ ਯੂਥ ਕਾਂਗਰਸ: ਤੋਂ ਕ੍ਰਮਵਾਰ ਪ੍ਰਧਾਨ ਹਰਮਿੰਦਰ ਪ੍ਰਤਾਪ ਸਿੰਘ ਚੀਮਾ, ਪ੍ਰਧਾਨ ਅਮਰੀਕ ਸਿੰਘ ਸੰਘਾ, ਸੀਨੀਅਰ ਮੈਂਬਰ ਮਦਨ ਸਿੰਘ ਪੱਡਾ, ਕੁਲਵਿੰਦਰ ਸਿੰਘ ਝੱਮਟ ਜੰਡੂ ਸਿੰਘਾ, ਜਸਵਿੰਦਰ ਸੰਧੂ, ਦੀਪਕ ਸ਼ਰਮਾ (ਟ੍ਰੈਵਲ ਪੁਆਇੰਟ) ਅਤੇ ਲਵਦੀਪ ਸਿੰਘ ਗੰਢਮ ਹੋਰਾਂ ਵੀ ਸ. ਦਿਲਾਵਰ ਸਿੰਘ ਹਰੀਪੁਰੀਆ ਦੇ ਪਰਿਵਾਰ ਨਾਲ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਹਮਿਲਟਨ ਤੋਂ ਜਰਨੈਲ ਸਿੰਘ : ਪੰਜਾਬੀ ਖੇਡਾਂ ਦੇ ਕਮੇਂਟੇਟਰ ਸ. ਜਰਨੈਲ ਸਿੰਘ ਰਾਹੋਂ ਨੇ ਵੀ ਦਿਲਾਵਰ ਸਿੰਘ ਹਰੀਪੁਰੀਆ ਦੇ ਜੀਜਾ ਕਰਮਜੀਤ ਸਿੰਘ ਕਾਲਾ ਦੇ ਦੁਰਘਟਨਾ ਵਿਚ ਮਾਰੇ ਜਾਣ ਦਾ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਇਸ ਦੁੱਖ ਦੀ ਘੜੀ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

Install Punjabi Akhbar App

Install
×