ਨਿਊ ਸਾਊਥ ਵੇਲਜ਼ ਦੀ ਸਰਵਿਸ ਐਪ ਨੇ ਛੋਹਿਆ 3 ਮਿਲੀਅਨ ਦਾ ਆਂਕੜਾ

ਗ੍ਰਾਹਕ ਸੇਵਾਵਾਂ ਦੇ ਮੰਤਰੀ ਸ੍ਰੀ ਵਿਕਟਰੀ ਡੋਮੀਨੇਲੋ ਅਨੁਸਾਰ, ਰਾਜ ਸਰਕਾਰ ਦੀ ਸਰਵਿਸ ਮੋਬਾਇਲ ਐਪ -ਜਿਸ ਰਾਹੀਂ ਕਿ ਲੋਕਾਂ ਨੂੰ ਆਵਾਗਮਨ ਕੀਤੀਆਂ ਜਾ ਰਹੀਆਂ ਇਮਾਰਤਾਂ ਜਾਂ ਹੋਰ ਥਾਵਾਂ ਆਦਿ ਨੂੰ ਸੁਰੱਖਿਆ ਦੇ ਹਰ ਤਰ੍ਹਾਂ ਦੇ ਪੱਖ ਦੱਸੇ ਜਾਂਦੇ ਹਨ ਅਤੇ ਇਹ ਲੋਕਾਂ ਵਿੱਚ ਇੰਨੀ ਕੁ ਹਰਮਨ ਪਿਆਰੀ ਹੋ ਰਹੀ ਹੈ ਕਿ ਹੁਣ ਇਹ ਐਪ ਨੂੰ ਡਾਊਨਲੋਡ ਕਰਨ ਵਾਲਿਆਂ ਦੀ ਗਿਣਤੀ 3 ਮਿਲੀਅਨ ਤੱਕ ਪਹੁੰਚ ਗਈ ਹੈ ਅਤੇ ਇਹ ਇਜ਼ਾਫ਼ਾ ਲਗਾਤਾਰ ਜਾਰੀ ਹੈ। ਸਰਕਾਰ ਵੱਲੋਂ ਹਰ ਇੱਕ ਮੋਬਾਇਲ ਇਸਤੇਮਾਲ ਕਰਨ ਵਾਲੇ ਨੂੰ ਇਸ ਐਪ ਨੂੰ ਆਪਣੇ ਮੋਬਾਇਲ ਅੰਦਰ ਡਾਊਨਲੋਡ ਕਰਕੇ ਇਸਦੀਆਂ ਸੇਵਾਵਾਂ ਆਦਿ ਦਾ ਲਾਭ ਉਠਾਉਣ ਨੂੰ ਅਪੀਲ ਵੀ ਲਗਾਤਾਰ ਕੀਤੀ ਜਾ ਰਹੀ ਹੈ। ਇਸ ਰਾਹੀਂ ਲੋਕ ਜੋ ਕਿ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਵਿੱਚ ਪ੍ਰਵੇਸ਼ ਪਾਉਣਾ ਚਾਹੁੰਦੇ ਹਨ, ਨੂੰ ਇਸ ਐਪ ਰਾਹੀਂ ਹਰ ਤਰ੍ਹਾਂ ਦੀ ਜਾਣਕਾਰੀ, ਲਾਭ ਹਾਨੀਆਂ, ਨਿਵੇਸ਼, ਅਲੱਗ ਅਲੱਗ ਤਰੀਕੇ ਆਦਿ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ 1 ਜਨਵਰੀ ਤੋਂ ਸਰਕਾਰ ਦੁਆਰਾ ਨਿਰਦੇਸ਼ਿਤ ਕਿਊ ਆਰ ਕੋਡ ਵੀ ਲਾਜ਼ਮੀ ਲਾਗੂ ਕਰ ਦਿੱਤਾ ਗਿਆ ਹੈ ਅਤੇ ਇਸ ਰਾਹੀਂ ਗ੍ਰਾਹਕਾਂ ਦੀਆਂ ਸਾਰੀਆਂ ਮੌਜੂਦਾ ਜਾਣਕਾਰੀਆਂ ਅਤੇ ਸੰਪਰਕ ਆਦਿ ਇਸ ਵਿੱਚ ਲਏ ਜਾਂਦੇ ਹਨ ਅਤੇ ਇਸੇ ਤਰਾ੍ਹਂ ਹੀ ਉਕਤ ਸਰਵਿਸ ਐਪ ਵੀ ਗ੍ਰਾਹਕਾਂ ਪ੍ਰਤੀ ਵਧੀਆ ਕਾਰਗੁਜ਼ਾਰੀ ਅਤੇ ਸੇਵਾ ਦਾ ਮਾਪਦੰਢ ਸਥਾਪਿਤ ਕਰ ਰਹੀ ਹੈ। ਇਸ ਰਾਹੀਂ ਡਿਜੀਟਲ ਡ੍ਰਾਇਵਿੰਗ ਲਾਇਸੰਸ ਵੀ ਡਾਊਨਲੋਡ ਕੀਤੇ ਜਾ ਸਕਦੇ ਹਨ, ਵਾਹਨਾਂ ਦੇ ਪੰਜੀਕਰਣ ਨਵਿਆਏ ਜਾ ਸਕਦੇ ਹਨ ਤੇ ਇਸ ਨਾਲ ਸਮੇਂ ਦੀ ਬਚਤ ਹੁੰਦੀ ਹੈ। 100,000 ਅਜਿਹੇ ਬਿਜ਼ਨਸ ਅਦਾਰਿਆਂ ਨੇ ਗ੍ਰਾਹਕਾਂ ਨੂੰ ਕਿਊ ਆਰ ਕੋਡ ਨਾਲ ਨਾਮਾਂਕਿਤ ਕੀਤਾ ਹੈ ਅਤੇ ਇਸ ਐਪ ਰਾਹੀਂ 32 ਮਿਲੀਅਨ ਕੋਵਿਡ ਸੇਫ ਚੈਕ-ਇਨ ਹੁਣ ਤੱਕ ਹੋ ਚੁਕੇ ਹਨ ਅਤੇ 94% ਲੋਕਾਂ ਨੇ ਇਸ ਦਾ ਸਵਾਗਤ ਕੀਤਾ ਹੈ। ਇਸ ਰਾਹੀਂ ਪ੍ਰਾਪਤ ਕੀਤਾ ਗਿਆ ਡਾਟਾ ਮਹਿਜ਼ 28 ਦਿਨਾਂ ਤੱਕ ਹੀ ਇਸ ਵਿੱਚ ਸਟੋਰ ਰਹਿੰਦਾ ਹੈ ਅਤੇ ਫੇਰ ਆਪਣੇ ਆਪ ਹੀ ਖ਼ਤਮ ਵੀ ਹੋ ਜਾਂਦਾ ਹੈ।

Install Punjabi Akhbar App

Install
×