ਸੈਂਸੇਕਸ ਨੇ ਫਿਰ 28, 000 ਦਾ ਪੱਧਰ ਹਾਸਲ ਕੀਤਾ

sensexਬੰਬਈ ਸ਼ੇਅਰ ਬਾਜ਼ਾਰ ਦੇ ਸੈਂਸੇਕਸ ਨੇ ਨੌਂ ਦਸੰਬਰ ਤੋਂ ਬਾਅਦ ਪਹਿਲੀ ਵਾਰ ਸੋਮਵਾਰ ਨੂੰ 28, 000 ਦਾ ਪੱਧਰ ਫਿਰ ਤੋਂ ਹਾਸਲ ਕਰ ਲਿਆ ਹੈ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 22 ਅੰਕ ਦੇ ਵਾਧੇ ਨਾਲ 8, 400 ਦੇ ਪੱਧਰ ਨੂੰ ਪਾਰ ਕਰ ਗਿਆ। ਸ਼ੁਰੂਆਤੀ ਕਾਰੋਬਾਰ ‘ਚ ਲਗਾਤਾਰ ਸੱਤਵੇਂ ਸਤਰ ‘ਚ ਤੇਜ਼ੀ ਕਾਇਮ ਰੱਖਦੇ ਹੋਏ ਸੈਂਸੇਕਸ 122. 45 ਅੰਕ ਦੇ ਨਾਲ 28, 000 ਅੰਕ ਤੋਂ ਉੱਪਰ 28, 010. 35 ਅੰਕ ‘ਤੇ ਪਹੁੰਚ ਗਿਆ। ਪਿਛਲੇ ਛੇ ਸਤਰਾਂ ‘ਚ ਸੈਂਸੇਕਸ ਕਰੀਬ 680 ਅੰਕ ਮਜ਼ਬੂਤ ਹੋਇਆ। ਇਸੇ ਤਰ੍ਹਾਂ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 22 ਅੰਕ ਮਜ਼ਬੂਤ ਹੋ ਕੇ 8, 417. 45 ਅੰਕ ‘ਤੇ ਪਹੁੰਚ ਗਿਆ।

Install Punjabi Akhbar App

Install
×