ਇੰਡੋ-ਕਨੇਡੀਅਨ ਸੀਨੀਅਰਜ਼ ਸੈਂਟਰ ਦੇ ਮੈਂਬਰਾਂ ਨੇ ਲਾਇਆ ਵਿਕਟੋਰੀਆ ਦਾ ਟੂਰ

(ਸਰੀ) -ਇੰਡੋ-ਕਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਦੇ ਮੈਂਬਰਾਂ ਨੇ ਕੋਵਿਡ-19 ਦੇ ਦੋ ਸਾਲ ਦੇ ਸੰਤਾਪ ਤੋ ਬਾਅਦ ਬੀ.ਸੀ. ਦੀ ਰਾਜਧਾਨੀ ਵਿਕਟੋਰੀਆ ਦਾ ਟੂਰ ਲਾਇਆ। ਸੀਨੀਅਰਜ਼ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਇਸ ਟੂਰ ਵਿਚ ਵਿਚ 56 ਮੈਂਬਰ ਸ਼ਾਮਲ ਸਨ। ਇਹ ਸੀਨੀਅਰ ਮੈਂਬਰ ਸਮੁੰਦਰੀ ਫੈਰੀ ਰਾਹੀਂ ਕੁਦਰਤ ਦੇ ਰੰਗੀਨ ਨਜ਼ਾਰੇ ਮਾਣਦੇ ਹੋਏ ਵਿਕਟੋਰੀਆ ਪਹੁੰਚੇ। ਵਿਕਟੋਰੀਆਂ ਵਿਖੇ ਵੱਖ-ਵੱਖ ਵੇਖਣਯੋਗ ਥਾਵਾਂ ਵੇਖਣ ਤੋ ਬਾਆਦ ਮਿਥੇ ਪ੍ਰੋਗਰਾਮ ਅਨੁਸਾਰ ਸਾਰੇ ਮੈਂਬਰ ਵਿਕਟੋਰੀਆ ਦੇ ਇਤਿਹਾਸਕ ਅਸੈਬਲੀ ਹਾਲ ਵਿਚ ਪਹੁੰਚੇ ਜਿੱਥੇ ਲੇਬਰ ਮੰਤਰੀ ਹੈਰੀ ਬੈਂਸ,ਐਮ. ਐਲ.ਏ. ਰਵੀ ਕਾਹਲੋ, ਐਮ.ਐਲ.ਏ. ਜਿੰਨੀ ਸਿਮਜ, ਐਮ.ਐਲ.ਏ ਜਗਰੂਪ ਬਰਾੜ, ਐਮ.ਐਲ.ਏ ਰਚਨਾ ਸਿੰਘ ਅਤੇ ਹੋਰ ਕਈ ਐਮ. ਐਲ. ਏੇਜ ਨੇ ਅਸੈਂਬਲੀ ਤੋਂ ਬਾਹਰ ਆ ਕੇ ਸੁਸਾਇਟੀ ਦੇ ਇਨ੍ਹਾਂ ਸਤਿਕਾਰਤ ਮੈਂਬਰਾਂ ਦਾ ਸਵਾਗਤ  ਕੀਤਾ ਅਤੇ ਬੜੇ ਸਤਿਕਾਰ ਸਹਿਤ ਸਭ ਨੂੰ ਅੰਦਰ ਲਿਜਾ ਕੇ ਚਾਹ ਪਾਣੀ ਦਾ ਪ੍ਰਬੰਧ ਕੀਤਾ। ਬੀ.ਸੀ. ਦੇ ਪ੍ਰੀਮੀਅਰ ਜੋਹਨ ਹੌਰਗਨ ਵੀ ਇਨ੍ਹਾਂ ਸੀਨੀਅਰਜ਼ ਨੂੰ ਮਿਲਣ ਲਈ ਆਏ। ਸੀਨੀਅਰਜ਼ ਨੇ ਗੈਲਰੀ ਵਿੱਚ ਬੈਠ ਕੇ ਵਿਧਾਨ ਸਭਾ ਦੀ ਸਾਰੀ ਕਾਰਵਾਈ ਵੇਖੀ। ਉਪਰੰਤ ਫੈਰੀ ਅਤੇ ਬੱਸ ਰਾਹੀਂ ਯਾਦਗਾਰੀ ਟੂਰ ਦੀਆਂ ਯਾਦਾਂ ਸਾਂਭਦੇ ਹੋਏ ਵਾਪਸ ਸੀਨੀਅਰ ਸੈਂਟਰ ਸਰੀ-ਡੈਲਟਾ ਵਿਚ ਪਹੁੰਚੇ।

(ਹਰਦਮ ਮਾਨ)
+1 604 308 6663
maanbabushahi@gmail.com

Install Punjabi Akhbar App

Install
×