ਵਨ ਨੇਸ਼ਨ ਦੇ ਸਾਬਕਾ ਅਤੇ ਘੱਟ ਆਸਟ੍ਰੇਲੀਆ ਪਾਰਟੀ ਦੇ ਮੌਜੂਦਾ ਸੈਨੇਟਰ ਫਰੇਜ਼ਰ ਇਨਿੰਗ ਦੀ ਪਲੇਠੀ ਤਕਰੀਰ ਨਮੋਸ਼ੀਜਨਕ

WhatsApp Image 2018-08-16 at 2.24.46 PM

ਆਸਟਰੇਲੀਆਈ ਇਤਿਹਾਸ ਦਾ ਇਕ ਕਾਲਾ ਦਿਨ, ਵਨ ਨੇਸ਼ਨ ਦੇ ਸਾਬਕਾ ਅਤੇ ਘੱਟ ਆਸਟ੍ਰੇਲੀਆ ਪਾਰਟੀ ਦੇ ਮੌਜੂਦਾ ਸੈਨੇਟਰ ਫਰੇਜ਼ਰ ਇਨਿੰਗ ਦੀ ਪਲੇਠੀ ਤਕਰੀਰ ਨਮੋਸ਼ੀਜਨਕ ਨਫ਼ਰਤ ਨਾਲ ਭਰੀ ਹੋਈ ਸੀ।

ਇਹ ਤਕਰੀਰ ਜ਼ਮੀਨ ਧਰਤੀ ਮਾਲਕਾਂ ਦੇ ਸਤਿਕਾਰ ਦੀ ਥਾਂ ਨਸਲਕੁਸ਼ੀ ਜੁਰਮ ਅਤੇ ਧਾੜਵੀ ਕਬਜ਼ੇ ਦੀ ਦਾਸਤਾਂ ਤੇ ਹੰਕਾਰ ਪ੍ਰਗਟ ਕਰਦੀ ਰਹੀ।

ਆਖਰ ਤੱਕ ਇਸ ਤਕਰੀਰ ਵਿੱਚ ਸੈਨੇਟਰ ਨੇ ਸ਼ਰਮ ਨਾਲ ਤਰੀਕੇ ਨਾਲ ਮੁੜ ਤੋਂ ਨਸਲਵਾਦੀ ਕੇਵਲ ਗੋਰਿਆਂ ਦੀ ਪ੍ਰਵਾਸ ਨੀਤੀ ਦੀ ਬਾਤ ਪਾਈ ਅਤੇ ਆਪਣੇ ਸਾਜ਼ਿਸ਼ੀ ਇਰਾਦੇ ਦੁਹਰਾਏ।

ਆਪਣੇ ਆਪ ਨੂੰ ਖੇਤਾਂ ਦਾ ਪੁੱਤ ਦੱਸਣ ਵਾਲਾ ਸੋਕੇ ਦੇ ਮਾਰੇ ਕਿਸਾਨਾਂ ਦੇ ਪਾਣੀ ਨੂੰ ਕੋਲੇ ਦੀਆਂ ਖਾਣਾਂ ਵਿੱਚ ਵਰਤਣ ਤੇ ਜ਼ੋਰ ਦਿੰਦਾ ਰਿਹਾ। ਇਹ ਇਸ ਦੀ ਕੋਲਿਆਂ ਦੀ ਦਲਾਲੀ ਵਿੱਚ ਮੂੰਹ ਸਿਰ ਕਾਲ਼ਾ ਕਰ ਕਰਾਉਣ ਦੀ ਇੱਛਾ ਜੱਗ ਜ਼ਾਹਰ ਕਰਦਾ ਹੈ।

ਇਹ ਤਥਾਕਥਿਤ ਖੇਤਾਂ ਦਾ ਪੁੱਤ ਧਰਤੀ ਵਾਤਾਵਰਨ ਨੂੰ ਹੋਰ ਵਧੀਆ ਬਣਾਉਣ ਦੀ ਥਾਂ ਇੱਥੋਂ ਦੇ ਪਾਣੀ ਗੰਦਲਾ ਕਰਨ ਦੀ ਮਨਸੂਬਾਬੰਦੀ ਵੀ ਕਰਦਾ ਰਿਹਾ।

ਨਾਲ ਹੀ ਸਾਰੀ ਤਕਰੀਰ ਦੌਰਾਨ ਸੈਨੇਟਰ ਨੇ ਨੀਵੀਂ ਪਾਈ ਰੱਖੀ ਕਿਉਂਕਿ ਸਾਰੀ ਤਕਰੀਰ ਵਿੱਚ ਉਸ ਕੋਲ ਦੁਨੀਆ ਨਾਲ ਅੱਖ ਮਿਲਾਉਣ ਦੀ ਕੋਈ ਵੀ ਗੱਲ ਨਹੀਂ ਸੀ।

ਹੁਣ ਪਾਲਿਨ ਹੈਨਸਨ ਜੋ ਪ੍ਰਵਾਸੀਆਂ ਦੀ ਆਮਦ ਤੋਂ ਪਹਿਲਾਂ ਹੀ ਸਾਡੀ ਬੜੀ ਰਹਿੰਦੀ ਹੈ ਰੈਫਰੈਂਡਮ ਕਰਵਾ ਕੇ ਪਰਵਾਸ ਬੰਦ ਕਰਨ ਦੀ ਤਾਕ ਵਿੱਚ ਹੈ।

ਮਨੁੱਖੀ ਅਧਿਕਾਰ ਅਤੇ ਮਨੁੱਖੀ ਆਧਾਰ ਤੇ ਦਿੱਤੇ ਜਾਣ ਵਾਲੇ ਵੀਜ਼ੇ ਸਾਡਾ ਮੁੱਢਲਾ ਫਰਜ਼ ਹੈ ਬੇਸ਼ੱਕ ਪੇਸ਼ਾਵਰ ਵੀਜ਼ਿਆਂ ਦੀ ਗਿਣਤੀ ਮੰਡੀ ਦੀ ਲੋੜ ਤੈਅ ਕਰਦੀ ਹੈ ।

ਪਰ ਜਿਸ ਤਰੀਕੇ ਨਾਲ ਪਰਵਾਸ ਨੂੰ ਸਮੱਸਿਆ ਅਤੇ ਇਸ ਦੇ ਰੁਕਣ ਨੂੰ ਸਭ ਸਮੱਸਿਆਵਾਂ ਦਾ ਹੱਲ ਦੱਸਿਆ ਜਾ ਰਿਹਾ ਹੈ, ਇਸ ਦੇ ਨਾਲ ਪਰਵਾਸੀਆਂ ਪ੍ਰਤੀ ਨਫ਼ਰਤ ਦਾ ਮਾਹੌਲ ਬਣ ਰਿਹਾ ਹੈ ਅਜਿਹੇ ਮਾਹੌਲ ਅਕਸਰ ਚਿਰਸਥਾਈ ਹੁੰਦੇ ਹਨ ਪਾੜੇ ਨੂੰ ਮਿਟਾਉਂਦਿਆਂ ਸਦੀਆਂ ਵੀ ਛੋਟੀਆਂ ਪੈ ਜਾਂਦੀਆਂ ਨੇ।

ਹਿਟਲਰ ਨੇ ਆਪਣਾ ਕੰਮ ਗੈਸ ਚੈਂਬਰ ਨਾਲ ਸ਼ੁਰੂ ਨਹੀਂ ਕੀਤਾ ਸੀ ਸਗੋਂ ਗੈਸ ਚੈਂਬਰਾਂ ਤੇ ਖਤਮ ਕੀਤਾ ਸੀ, ਜੇ ਮੈਂ ਅਤੇ ਤੁਸੀਂ ਅੱਜ ਇਹਨਾਂ ਦੇ ਨਿਸ਼ਾਨੇ ਤੇ ਨਹੀਂ ਕੱਲ ਹੋ ਸਕਦੇ ਹਾਂ।

ਨਫ਼ਰਤ ਦੀ ਰਾਜਨੀਤੀ ਦੇ ਸਮਿਆਂ ਦੌਰਾਨ ਇੱਕ ਚੁੱਪ ਸੌ ਸੁੱਖ ਨਹੀਂ ਹੁੰਦੀ। ਜ਼ਾਲਮ ਦਾ ਚੁੱਪ ਰਹਿਣ ਵਾਲੇ ਲੋਕਾਂ ਕਰਕੇ ਹੌਸਲਾ ਵਧਦਾ ਹੈ, ਜਬਰ ਰੋਕਣ ਲਈ ਆਵਾਜ਼ ਬੁਲੰਦ ਕਰਨੀ ਜ਼ਰੂਰੀ ਹੈ। ਚੁੱਪ ਤੋੜ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ।

ਜੇ ਅੱਜ ਸ਼ਾਂਤਮਈ ਵਿਰੋਧ ਵੀ ਨਹੀਂ ਕਰਦੇ ਤਾਂ ਹੋ ਸਕਦੈ ਕੱਲ ਨੂੰ ਇਸ ਦਾ ਹੱਕ ਵੀ ਨਾ ਰਹੇ। ਸਮਾਂ ਹੈ ਰਾਜਨੀਤੀ ਨੂੰ ਉਸਾਰੂ ਪਾਸੇ ਵੱਲ ਮੋੜਿਆ ਜਾਵੇ ਲੋਕ ਮੁੱਦਿਆਂ ਵੱਲ ਨਾ ਕਿ ਲੋਕਾਂ ਵੱਲ।

Welcome to Punjabi Akhbar

Install Punjabi Akhbar
×
Enable Notifications    OK No thanks