ਸ਼ਹੀਦ ਊਧਮ ਸਿੰਘ ਦੇ ਜਨਮਦਿਨ ਮੌਕੇ ਕਿਸਾਨ ਸੰਘਰਸ਼ ਨੂੰ ਸਮਰਪਿਤ ਵਿਚਾਰ ਚਰਚਾ

ਕਿਸਾਨ ਅੰਦੋਲਨ ਆਜਾਦੀ ਦੀ ਦੂਜੀ ਲੜਾਈ ਬਣਿਆ : ਕਾਮਰੇਡ ਜਗਰੂਪ

7 ਮਿਹਨਤੀ ਤੇ ਇਮਾਨਦਾਰ ਅਧਿਆਪਕਾਂ ਦਾ ਵੀ ਕੀਤਾ ਗਿਆ ਵਿਸ਼ੇਸ਼ ਸਨਮਾਨ

ਕੋਟਕਪੂਰਾ:- ਰਾਮ ਮੁਹੰਮਦ ਸਿੰਘ ਅਜ਼ਾਦ ਵੈੱਲਫੇਅਰ ਸੁਸਾਇਟੀ ਵਲੋਂ ਸ਼ਹੀਦ ਊਧਮ ਸਿੰਘ ਜੀ ਦੇ 122ਵਾਂ ਜਨਮ ਦਿਨ ਮੌਕੇ ਮੌਜੂਦਾ ਕਿਸਾਨ ਸੰਘਰਸ਼ ਨੂੰ ਸਮਰਪਿਤ ਕਰਕੇ ਵਿਸ਼ੇਸ਼ ਚਰਚਾ ਸਬੰਧੀ ਹੋਏ ਸਮਾਗਮ ਦੀ ਸ਼ੁਰੂਆਤ ‘ਚ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੌਸ਼ਲ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ‘ਤੇ ਰੌਸ਼ਨੀ ਪਾਈ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸੁਖਵਿੰਦਰ ਸਿੰਘ ਬੱਬੂ ਐੱਮ.ਡੀ. ਗੋਬਿੰਦ ਐਗਰੀਕਲਚਰ ਵਰਕਸ ਪੰਜਗਰਾਈਂ ਕਲਾਂ/ਕੋਟਕਪੂਰਾ ਸ਼ਾਮਲ ਹੋਏ, ਜਦਕਿ ਸਕੂਲ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸੁਸਾਇਟੀ ਦੇ ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਪਿਛਲੇ ਸਮੇਂ ਦੌਰਾਨ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ 200 ਸਕੂਲਾਂ ‘ਚ ਸਮਾਗਮ ਕਰਨ ਸਮੇਤ ਕਈ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਦੀ ਮੱਦਦ ਸਬੰਧੀ ਸੰਖੇਪ ‘ਚ ਸੰਕੇਤਮਾਤਰ ਪਰ ਪ੍ਰਭਾਵਸ਼ਾਲੀ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ। ਵਿਚਾਰ ਚਰਚਾ ਦੇ ਮੁੱਖ ਬੁਲਾਰੇ ਕਾਮਰੇਡ ਜਗਰੂਪ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨੋ ਖੇਤੀ ਕਾਨੂੰਨ ਸਪੱਸ਼ਟ ਤੌਰ ‘ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਅਰਥਾਤ ਮਿਹਨਤਕਸ਼ ਜਮਾਤ ਦਾ ਗਲਾ ਘੁੱਟਣ ਵਾਲੇ ਹਨ। ਉਨਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਉੱਠਿਆ ਕਿਸਾਨੀ ਅੰਦੋਲਨ ਆਜ਼ਾਦੀ ਦੀ ਦੂਜੀ ਲੜਾਈ ਬਣ ਗਿਆ ਹੈ ਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਲੜਨ ਵਾਲੇ ਲੋਕਾਂ ਨੂੰ ਜਲਦ ਹੀ ਜਿੱਤ ਨਸੀਬ ਹੋਵੇਗੀ ਜਦਕਿ ਮੋਦੀ ਸਰਕਾਰ ਦੀਆਂ ਲੋਕਵਿਰੋਧੀ ਨੀਤੀਆਂ ਦੀ ਹਾਰ ਹੋਵੇਗੀ। ਸਮਾਗਮ ਨੂੰ ਸੁਸਾਇਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਮਾ. ਸੋਮਨਾਥ ਅਰੋੜਾ, ਪ੍ਰੇਮ ਚਾਵਲਾ, ਪ੍ਰੋ. ਹਰਬੰਸ ਸਿੰਘ ਪਦਮ, ਰਾਜ ਸਿੰਘ ਅਹੂਜਾ, ਪੂਰਨ ਸਿੰਘ ਸੇਵਾਮੁਕਤ ਪੰਜਾਬੀ ਅਧਿਆਪਕ ਅਤੇ ਤਰਲੋਕ ਸਿੰਘ ਸੰਧੂ ਉਲੰਪਿਕ ਖਿਡਾਰੀ ਆਦਿ ਨੇ ਵੀ ਸੰਬੋਧਨ ਕੀਤਾ। ਅੰਤ ‘ਚ ਵੱਖ-ਵੱਖ ਸਕੂਲਾਂ ‘ਚ ਕੰਮ ਕਰਦੇ ਸਮਾਜਸੇਵੀ ਤੇ ਮਿਹਨਤੀ ਅਧਿਆਪਕਾਂ ਸੱਤਪਾਲ ਗੋਇਲ, ਜਗਦੇਵ ਸਿੰਘ ਲੈਕਚਰਾਰ, ਗੁਰਦਵਿੰਦਰ ਸਿੰਘ ਢਿੱਲੋਂ, ਨਿਵੇਦਿੱਤ ਵਾਲੀਆ, ਗੁਰਮਿੰਦਰ ਕੌਰ, ਪੂਨਮ ਦੁੱਗਲ ਲੈਕਚਰਾਰ ਅਤੇ ਲੇਖਿਕਾ ਵੀਨਾ ਰਾਣੀ ਹਿੰਦੀ ਅਧਿਆਪਕਾ ਨੂੰ ਯਾਦਗਾਰੀ ਚਿੰਨ੍ਹ, ਊਸਾਰੂ ਸਾਹਿਤ, ਲੋਈ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਚਰਨ ਸਿੰਘ ਮਾਨ, ਸੁਖਚੈਨ ਸਿੰਘ ਥਾਂਦੇਵਾਲਾ, ਤਰਸੇਮ ਨਰੂਲਾ, ਮੁਖਤਿਆਰ ਸਿੰਘ ਮੱਤਾ, ਇਕਬਾਲ ਸਿੰਘ ਮੰਘੇੜਾ, ਸ਼ਾਮ ਲਾਲ ਚਾਵਲਾ, ਸੁਖਚਰਨ ਸਿੰਘ, ਸੁਰਿੰਦਰ ਮਚਾਕੀ, ਪ੍ਰਿੰਸੀਪਲ ਤੇਜਿੰਦਰ ਸਿੰਘ, ਹਰਪਾਲ ਸਿੰਘ ਮਚਾਕੀ, ਐਡਵੋਕੇਟ ਕਰਮਜੀਤ ਸਿੰਘ ਧਾਲੀਵਾਲ, ਇਕਬਾਲ ਸਿੰਘ ਰਣ ਸਿੰਘ ਵਾਲਾ, ਕੌਸ਼ਲ ਪ੍ਰਕਾਸ਼ ਬਾਂਸਲ, ਮਾ. ਪ੍ਰੀਤ ਭਗਵਾਨ ਸਿੰਘ, ਸੁਖਵਿੰਦਰ ਸਿੰਘ ਬਾਗੀ ਅਤੇ ਅਮਰ ਸਿੰਘ ਮਠਾੜੂ ਆਦਿ ਵੀ ਸ਼ਾਮਲ ਸਨ।
ਖਬਰ ਨਾਲ ਸਬੰਧਤ ਤਸਵੀਰ ਵੀ।

Install Punjabi Akhbar App

Install
×