ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪ੍ਰੋ. ਜਸਵੰਤ ਸਿੰਘ ਦੇ ਕਾਵਿ ਸੰਗ੍ਰਹਿ ‘ਦੂਜਾ ਹਿਟਲਰ ‘ਤੇ ਗੋਸ਼ਟੀ

  • ਸਭਾ ਵਰਕਸ਼ਾਪ ਦੀ ਭੂਮਿਕਾ ਨਿਭਾ ਰਹੀ ਹੈ- ਡਾ. ਦਰਸ਼ਨ ਸਿੰਘ ‘ਆਸ਼ਟ’

IMG_2471

ਪਟਿਆਲਾ – (14.7.2019) ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ, ਪਟਿਆਲਾ ਵਿਖੇ ਪ੍ਰੋ. ਜਸਵੰਤ ਸਿੰਘ ਰਚਿਤ ਪਲੇਠੇ ਕਾਵਿ ਸੰਗ੍ਰਹਿ ‘ਦੂਜਾ ਹਿਟਲਰ’ ਉਪਰ ਇਕ ਯਾਦਗਾਰੀ ਗੋਸ਼ਟੀ ਦਾ ਆਯੋਜਨ ਕੀਤਾ ਗਿਆ।ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਸ.ਮਨਜੀਤ ਸਿੰਘ ਨਾਰੰਗ (ਸਾਬਕਾ ਆਈ.ਏ.ਐਸ.),ਡਾ. ਭੀਮਇੰਦਰ ਸਿੰਘ, ਕੁਲਵੰਤ ਸਿੰਘ,ਨਾਟਕਕਾਰ ਕਪੂਰ ਸਿੰਘ ਘੁੰਮਣ ਦੀ ਸਪੁੱਤਰੀ ਅਤੇ ਲੇਖਿਕਾ-ਅਦਾਕਾਰਾ ਪ੍ਰੋਫੈਸਰ ਸਵਰਾਜ ਘੁੰਮਣ ਅਤੇ ਕਹਾਣੀਕਾਰ ਬਾਬੂ ਸਿੰਘ ਰੈਹਲ ਆਦਿ ਸ਼ਾਮਿਲ ਸਨ।ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਡਾ. ‘ਆਸ਼ਟ’ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਾਹਿਤਕਾਰਾਂ ਦੀਆਂ ਤਿੰਨ ਪੀੜ੍ਹੀਆਂ ਦਾ ਗੁਲਦਸਤਾ ਹੈ ਜਿਸ ਦੀ ਮਹਿਕ ਚੌਪਾਸੀਂ ਫੈਲ ਰਹੀ ਹੈ ਅਤੇ ਇਕ ਵਰਕਸ਼ਾਪ ਦੇ ਰੂਪ ਵਿਚ ਨਵੀਂ ਪੀੜ੍ਹੀ ਦੀ ਅਗਵਾਈ ਕਰ ਰਹੀ ਹੈ। ਮੁੱਖ ਮਹਿਮਾਨ ਸ. ਮਨਜੀਤ ਸਿੰਘ ਨਾਰੰਗ (ਸਾਬਕਾ ਆਈ.ਏ.ਐਸ.) ਨੇ ਕਿਹਾ ਕਿ ਇਕ ਚੇਤੰਨ ਸਾਹਿਤਕਾਰ ਵਹਿਮ ਭਰਮ ਅਤੇ ਪਿਛਾਂਹਖਿੱਚੂ ਸੋਚ ਦਾ ਖ਼ਾਤਮਾ ਕਰਨ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੋਇਆ ਸਮਾਜ ਦੀ ਸੁਚੱਜੀ ਅਗਵਾਈ ਕਰਦਾ ਹੈ।ਪ੍ਰੋਫੈਸਰ ਸਵਰਾਜ ਘੁੰਮਣ ਨੇ ਕਿਹਾ ਕਿ ਇਸ ਸਮਾਗਮ ਵਿਚ ਸਾਹਿਤਕਾਰਾਂ ਵੱਲੋਂ ਪੜ੍ਹੀਆਂ ਗਈਆਂ ਲਿਖਤਾਂ ਅਜੋਕੇ ਸਮਾਜ ਦਾ ਦਰਪਣ ਹਨ ਜੋ ਮਾਨਸਿਕਤਾ ਨੂੰ ਕੁਰੇਦਦੀਆਂ ਹਨ।ਡਾ. ਭੀਮਇੰਦਰ ਸਿੰਘ ਨੇ ਪੁਸਤਕ ‘ਦੂਜਾ ਹਿਟਲਰ’ ਦੇ ਹਵਾਲੇ ਨਾਲ ਕਿਹਾ ਕਿ ਪ੍ਰੋ. ਜਸਵੰਤ ਸਿੰਘ ਕੋਲ ਸਮਾਜਕ ਕੁਸੰਗਤੀਆਂ ਨੂੰ ਵੇਖਣ ਅਤੇ ਉਹਨਾਂ ਨੂੰ ਕਲਾਮਈ ਢੰਗ ਨਾਲ ਪੇਸ਼ ਕਰਨ ਦੀ ਸਮਰੱਥਾ ਹੈ ਜੋ ਇਸ ਗੱਲ ਦੀ ਜ਼ਾਮਨ ਹੈ ਕਿ ਉਹ ਭਵਿੱਖ ਦਾ ਇਕ ਚੰਗਾ ਕਵੀ ਸਿੱਧ ਹੋਵੇਗਾ ਜਦੋਂ ਕਿ ਅਵਤਾਰ ਸਿੰਘ ਦੀਪ ਨੇ ਇਸ ਪੁਸਤਕ ਦੇ ਵਸਤੂ ਜਗਤ ਸੰਬੰਧੀ ਵਿਸ਼ੇਸ਼ਤਾਵਾਂ ਨੂੰ ਉਭਾਰਿਆ। ਪ੍ਰੋ.ਜਸਵੰਤ ਸਿੰਘ ਨੇ ਆਪਣੇ ਸੰਗ੍ਰਹਿ ਵਿਚੋਂ ਕੁਝ ਕਵਿਤਾਵਾਂ ਪੜ੍ਹੀਆਂ ਜਦੋਂ ਕਿ ਸ. ਕੁਲਵੰਤ ਸਿੰਘ ਨੇ ਸਾਵਣ ਮਹੀਨੇ ਨਾਲ ਸੰਬੰਧਤ ਵਿਸ਼ੇਸ਼ ਕਵਿਤਾ ਰਾਹੀਂ ਜਜ਼ਬਾਤ ਸਾਂਝੇ ਕੀਤੇ।
ਦੂਜੇ ਦੌਰ ਵਿਚ ਜੋਗਾ ਸਿੰਘ ਧਨੌਲਾ,ਪਰਮਦੀਪ ਕੌਰ ਘੱਗਾ, ਬਲਵਿੰਦਰ ਸਿੰਘ ਭੱਟੀ,ਅਮਰ ਗਰਗ ਕਲਮਦਾਨ (ਧੂਰੀ),ਨਵਦੀਪ ਸਿੰਘ ਮੁੰਡੀ,ਸੁਖਵਿੰਦਰ ਕੌਰ ਆਹੀ, ਦਵਿੰਦਰ ਪਟਿਆਲਵੀ, ਸੁਰਿੰਦਰ ਕੌਰ ਬਾੜਾ, ਮਨਜੀਤ ਪੱਟੀ, ਦੀਦਾਰ ਖ਼ਾਨ ਧਬਲਾਨ,ਚਹਿਲ ਜਗਪਾਲ, ਬਲਬੀਰ ਸਿੰਘ ਦਿਲਦਾਰ,ਕ੍ਰਿਸ਼ਨ ਧੀਮਾਨ,ਬਚਨ ਸਿੰਘ ਗੁਰਮ,ਗੁਰਨਾਮ ਸਿੰਘ,ਛੱਜੂ ਰਾਮ ਮਿੱਤਲ, ਬਲਦੇਵ ਸਿੰਘ ਬਿੰਦਰਾ,ਸੁਖਵਿੰਦਰ ਕੌਰ,ਚਰਨ ਪੁਆਧੀ,ਨਿਰਮਲਾ ਗਰਗ, ਹਰਦੀਪ ਕੌਰ ਜੱਸੋਵਾਲ, ਕੁਲਦੀਪ ਪਟਿਆਲਵੀ,ਸ਼ਿਸ਼ਨ ਕੁਮਾਰ ਅਗਰਵਾਲ,ਸਤੀਸ਼ ਵਿਦਰੋਹੀ,ਸਵਿੰਦਰ ਸਵੀ,ਲਛਮਣ ਸਿੰਘ ਤਰੌੜਾ,ਲੈਕਚਰਾਰ ਨੈਬ ਸਿੰਘ ਬਦੇਸ਼ਾ,ਕੁਣਾਲ ਦੱਤ, ਹਰਸ਼ ਸ਼ਰਮਾ, ਸ਼ਾਮ ਸਿੰਘ ਪ੍ਰੇਮ,ਸੰਜੇ ਦਰਦੀ ਆਦਿ ਵੱਡੀ ਗਿਣਤੀ ਵਿਚ ਲੇਖਕਾਂ-ਕਵੀਆਂ ਨੇ ਵੰਨ ਸੁਵੰਨੇ ਵਿਸ਼ਿਆਂ ਵਾਲੀਆਂ ਰਚਨਾਵਾਂ ਪੜ੍ਹੀਆਂ।ਸਮਾਗਮ ਵਿਚ ਐਮ.ਐਸ.ਜੱਗੀ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਰੰਧਾਵਾ,ਜਸਵਿੰਦਰ ਸਿੰਘ, ਗੋਪਾਲ ਸ਼ਰਮਾ ਵੀ ਹਾਜ਼ਰ ਸਨ। ਅੰਤ ਵਿਚ ਸਭਾ ਅਤੇ ਬਲਦੇਵ ਸਿੰਘ ਬਿੰਦਰਾ ਵੱਲੋਂ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।

Install Punjabi Akhbar App

Install
×