ਰਾਸ਼ਟ੍ਰੀਯ ਵਰਿਸ਼ਠ ਨਾਗਰਿਕ ਕਾਵਯ ਮੰਚ ਵੱਲੋਂ ਭਾਰਤੀ ਦਰਸ਼ਨ ਤੇ ਗੰਭੀਰ ਚਰਚਾ

IMG-20190823-WA0011

ਰਾਸ਼ਟ੍ਰੀਯ ਵਰਿਸ਼ਠ ਨਾਗਰਿਕ ਕਾਵਯ ਮੰਚ ਦੀ ਇਕੱਤਰਤਾ ਸਵਾਮੀ ਰਾਜ ਕੁਮਾਰ ਸ਼ਰਮਾ ਦੀ ਅਧਿਅਕਸ਼ਤਾ ਹੇਠ ਹੋਈ। ਇਸ ਸਮੇਂ ਪ੍ਰਧਾਨਗੀ ਮੰਡਲ ਵਿੱਚ ਕ੍ਰਿਸ਼ਨ ਬੇਤਾਬ, ਭਗਵੰਤ ਸਿੰਘ ਖਾਲਸਾ, ਅਮਰ ਗਰਗ ਕਲਮਦਾਨ, ਭਰਗਾਨੰਦ, ਡਾ. ਭਗਵੰਤ ਸਿੰਘ, ਗੁਰਨਾਮ ਸਿੰਘ ਸ਼ਾਮਿਲ ਹੋਏ।ਇਸ ਸਮੇਂ ਮੀਟਿੰਗ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਉਤਸਵ ਦੇ ਸਾਹਿਤ ਸੰਦਰਭ ਬਾਰੇ ਗੰਭੀਰ ਚਰਚਾ ਹੋਈ ਅਤੇ ਕਾਵਯ ਮੰਚ ਦੀ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਇਸ ਮੌਕੇ ਬੋਲਦੇ ਹੋਏ ਕ੍ਰਿਸ਼ਨ ਬੇਤਾਬ ਨੇ ਇਤਿਹਾਸਕ ਅਤੇ ਵਿਰਾਸਤੀ ਹਵਾਲਿਆ ਨਾਲ ਗੱਲ ਕਰਦੇ ਹੋਏ ਆਪਣੀ ਰਚਨਾ ਦਿਲਕਸ਼ ਅੰਦਾਜ਼ ਵਿੱਚ ਪੇਸ਼ ਕੀਤੀ। ਭਗਵੰਤ ਸਿੰਘ ਸਰਾਓ ਖਾਲਸਾ ਨੇ ਗੁਰਮਤਿ ਦੇ ਹਵਾਲੇ ਨਾਲ ਸਿਰਜਨਾਤਮਕਤਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਗੁਰੂ ਨਾਨਕ ਬਾਣੀ ਦੀ ਵਿਸ਼ਾਲਤਾ ਅਤੇ ਸੌਦਰਯਤਾ ਬਾਰੇ ਚਰਚਾ ਕੀਤੀ।ਭਰਗਾਨੰਦ ਨੇ ਭਾਰਤੀ ਦਰਸ਼ਨ ਦੀ ਮਹੱਤਤਾ ਅਤੇ ਉਪਯੋਗਤਾ ਦੀ ਅਜੋਕੀਆਂ ਪ੍ਰਸਥਿਤੀਆਂ ਵਿੱਚ ਜਰੂਰਤ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅਜੋਕੇ ਸਮੇਂ ਵਿੱਚ ਸਮਾਜ ਵਿੱਚ ਨੈਤਿਕ ਕਦਰਾ-ਕੀਮਤਾਂ ਦਾ ਪਤਨ ਹੋ ਰਿਹਾ ਹੈ। ਇਸ ਅਵਸਰ ਤੇ ਡਾ. ਭਗਵੰਤ ਸਿੰਘ ਨੇ ਸਮਾਜ ਵਿੱਚ ਆ ਰਹੀ ਅਧੋਗਤੀ ਦਾ ਮੁੱਖ ਕਾਰਨ ਪੰਜਾਬ ਦੇ ਬੌਧਿਕ ਨਿਘਾਰ ਨੂੰ ਦੱਸਿਆ।ਉਨ੍ਹਾਂ ਕਿਹਾ ਕਿ ਸਾਡੇ ਦਾਰਸ਼ਨਿਕ ਪੁਰਖਿਆ ਅਤੇ ਗੁਰੂਆਂ ਨੇ ਬਹੁਤ ਦਲੇਰੀ ਨਾਲ ਸੱਪਸ਼ਟ ਰੂਪ ਵਿੱਚ ਜਾਬਰਾ ਦੇ ਜੁਲਮ ਨੂੰ ਨੰਗਾ ਕੀਤਾ ਪਰ ਅਜੋਕਾ ਬੌਧਿਕ ਵਰਗ ਨਿੱਜੀ ਗਰਜਾ ਵਿੱਚ ਘਿਰ ਚੁੱਕਿਆ ਹੈ ਅਤੇ ਸੱਪਸ਼ਟਤਾ ਦੀ ਥਾਂ ਰਹੱਸਮਈ ਢੰਗ ਨਾਲ ਕਾਵਿ ਸਿਰਜਣਾ ਕਰ ਰਿਹਾ ਹੈ। ਸਵਾਮੀ ਰਾਜ ਕੁਮਾਰ ਸ਼ਰਮਾ ਨੇ ਗੁਰੂ ਨਾਨਕ ਬਾਣੀ ਦੇ ਹਵਾਲਿਆਂ ਨਾਲ ਸਮਾਜ ਨੂੰ ਨਿਰੋਗ ਅਤੇ ਸਵੱਛ ਬਨਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਅਸ਼ਟਵਕਰ ਗੀਤਾ ਦੇ ਸੰਦਰਭ ਵਿੱਚ ਚਿੰਤਨ ਅਤੇ ਸਵੈ-ਚਿੰਤਨ ਦੀ ਲੋੜ ਉੱਪਰ ਜ਼ੋਰ ਦਿੱਤਾ। ਉਨ੍ਹਾਂ ਨੇ ਵਰਿਸ਼ਠ ਨਾਗਰਿਕ ਕਾਵਯ ਮੰਚ ਦੇ ਉਦੇਸ਼ਾ ਅਨੁਸਾਰ ਅਮਨ ਸ਼ਾਂਤੀ, ਮਾਨਵੀ ਏਕਤਾ ਅਤੇ ਭਾਈਚਾਰੇ ਨੂੰ ਕਾਇਮ ਕਰਨ ਲਈ ਭਾਰਤੀ ਦਰਸ਼ਨ ਤੋਂ ਸੇਧ ਲੈ ਕੇ ਕਾਵਯ ਸਿਰਜਣਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਗੁਰਨਾਮ ਸਿੰਘ ਨੇ ਉਸਾਰੂ ਰਚਨਾਵਾਂ ਸਿਰਜਨ ਲਈ ਯਥਾਰਥਵਾਦੀ ਨਜ਼ਰੀਆਂ ਅਪਨਾਉਣ ਲਈ ਕਿਹਾ। ਅਮਰ ਗਰਗ ਕਲਮਦਾਨ ਨੇ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰੀ, ਕੁਨਬਾਪਰਵਰੀ, ਠੱਗੀ-ਠੋਰੀ, ਨਸ਼ੇਖੋਰੀ ਆਦਿ ਦੀ ਨਿਖੇਧੀ ਕਰਦੇ ਹੋਏ ਸਵੱਛ ਮਾਜ ਸਿਰਜਨ ਲਈ ਉਸਾਰੂ ਕਾਵਯ ਰਚਨਾ ਕਰਨ ਲਈ ਕਿਹਾ।

ਇਸ ਇੱਕਤਰਤਾ ਵਿੱਚ ਗੋਰੀ ਸ਼ੰਕਰ, ਅਰਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਸੰਦੀਪ ਸਿੰਘ, ਗੋਬਿੰਦਰ ਸਿੰਘ, ਦੀਨ ਦਿਆਲ ਉਪਾਧਯਾਯ, ਹਰਜੀਤ ਆਦਿ ਅਨੇਕਾਂ ਚਿੰਤਕ ਅਤੇ ਸਾਹਿਤ ਰਸੀਏ ਸ਼ਾਮਿਲ ਹੋਏ। ਇਹ ਮੰਚ ਕਾਵਯ ਵਿੱਚ ਸ਼੍ਰੇਸ਼ਠ ਸਾਹਿਤ ਅਤੇ ਜੀਵਨ ਉਪਯੋਗੀ ਰਚਨਾਵਾਂ ਸਿਰਜਣ ਲਈ ਕਾਰਜਸ਼ੀਲ ਰਹੇਗਾ।

Install Punjabi Akhbar App

Install
×