ਜਸਵੰਤ ਸਿੰਘ ਕੰਵਲ ਦੀ ਸਮੁੱਚੀ ਵਿਚਾਰਧਾਰਾ ਬਾਰੇ ਸੈਮੀਨਾਰ ਸਤੰਬਰ 2019 ਵਿੱਚ

jaswant singh kanwal

ਮਾਲਵਾ ਰਿਸਰਚ ਸੈਂਟਰ ਪਟਿਆਲਾ ਦੀ ਵਿਸ਼ੇਸ਼ ਇੱਕਤਰਤਾ ਵਿਸ਼ਵ ਚਿਤਕ ਡਾ. ਸਵਰਾਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪ੍ਰੋ. ਸ਼ੇਰ ਸਿੰਘ ਢਿੱਲੋਂ, ਡਾ. ਈਸ਼ਵਰਦਾਸ ਸਿੰਘ, ਡਾ. ਭਗਵੰਤ ਸਿੰਘ, ਜਗਦੀਪ ਸਿੰਘ, ਅਵਤਾਰ ਸਿੰਘ, ਸੰਦੀਪ ਸਿੰਘ, ਡਾ. ਅਮਰਪਾਲ, ਮਨਜੀਤ ਸਿੰਘ, ਹਰਜੀਤ ਸਿੰਘ, ਗੁਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਚਰਨਜੀਤ ਸਿੰਘ, ਯਸ਼ਪਾਲ, ਡਾ. ਮਿੰਦਰ ਆਦਿ ਅਨੇਕਾਂ ਚਿੰਤਕ ਸ਼ਾਮਲ ਹੋਏ। ਮੀਟਿੰਗ ਵਿੱਚ ਜ਼ਸਵੰਤ ਸਿੰਘ ਕੰਵਲ ਨੂੰ 100 ਵਰ੍ਹੇ ਦਾ ਹੋਣ ਤੇ ਮਾਣਮੱਤੀ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਸਮੁੱਚੀ ਵਿਚਾਰਧਾਰਾ ਬਾਰੇ ਸਤੰਬਰ 2019 ਵਿੱਚ ਪਟਿਆਲਾ ਵਿਖੇ ਵਿਸ਼ਾਲ ਸੈਮੀਨਾਰ ਦੇ ਆਯੋਜਨ ਦਾ ਫੈਸਲਾ ਕੀਤਾ ਗਿਆ । ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਭਗਵੰਤ ਸਿੰਘ ਜਨਰਲ ਸਕੱਤਰ ਤੇ ਜਗਦੀਪ ਸਿੰਘ ਨੇ ਦੱਸਿਆ ਕਿ “ਜਸਵੰਤ ਸਿੰਘ ਕੰਵਲ ਦੇ 100 ਵਰ੍ਹੇ” ਦਾ ਹੋ ਜਾਣ ਤੇ ਪੰਜਾਬੀ ਸਾਹਿਤਕ ਹਲਕਿਆਂ ਵਿੰਚ ਦੋ ਤਰ੍ਹਾਂ ਦੇ ਉਲਾਰ ਕਿਸਮ ਦੇ ਰੂਝਾਨ ਵੇਖਣ ਨੂੰ ਸਾਹਮਣੇ ਆਏ, ਇੱਕ ਪਾਸੇ ਉਸਦੀ ਸ਼ਖਸ਼ੀਅਤ ਬਾਰੇ ਨਾਕਾਰਤਾਮਕ ਪਹਿਲੂ ਉਭਾਰੇ ਜਾ ਰਹੇ ਤਾਂ ਦੂਸਰੇ ਪਾਸੇ ਉਸ ਦੀ ਪਹਿਚਾਣ ਸਿਰਫ ਹੀਰ ਸਲੇਟੀ ਤਕ ਸੀਮਤ ਕਰਕੇ ਉਸਦੇ ਸਿਆਸੀ ਪੱਖ ਨੂੰ ਗਾਇਬ ਕੀਤਾ ਜਾ ਰਿਹਾ ਹੈ। ਅਸਲ ਵਿੱਚ ਕੰਵਲ ਦੀਆਂ ਲਿਖਤਾਂ ਵਿੱਚੋਂ ਪੰਜਾਬ, ਸਿੱਖੀ ਅਤੇ ਜੱਟ ਕਿਸਾਨੀ ਦੇ ਤਿੰਨ ਪਹਿਲੂ ਉੱਭਰਵੇਂ ਰੂਪ ਵਿੱਚ ਸਾਹਮਣੇ ਆਉਂਦੇ ਹਨ। ਆਪਣੀਆਂ ਲਿਖਤਾਂ ਵਿੱਚ ਕੰਵਲ ਇਨ੍ਹਾਂ ਪਹਿਲੂਆਂ ਨੂੰ ਸੰਬੋਧਿਤ ਹੋਇਆ ਹੈ। ਜਸਵੰਤ ਸਿੰਘ ਕੰਵਲ ਨੇ 1947 ਦੀ ਵੰਡ ਪੰਜਾਬੀ ਸੂਬਾਅੰਦੋਲਲਨ ਅਤੇ 1984 ਦੇ ਦੁਖਾਂਤ ਨੂੰ ਇਨ੍ਹਾਂ ਸੰਕਲਪਾਂ ਦੀ ਰੋਸ਼ਨੀ ਵਿੱਚ ਦੇਖਕੇ ਪੇਸ਼ ਕੀਤਾ ਹੈ। ਇਸ ਬਾਰੇ ਹੋਰ ਜਾਦਕਾਰੀ ਦਿੰਦੇ ਹੋਏ ਅਵਤਾਰ ਸਿੰਘ ਧਮੋਟ ਨੇ ਹੋਰ ਕਿਹਾ ਕਿ ਜ਼ਸਵੰਤ ਸਿੰਘ ਕੰਵਲ ਦੇ ਸੰਕਲਪਾਂ ਨੂੰ ਸੰਤੁਲਿਤ ਦ੍ਰਿਸ਼ਟੀ ਤੋਂ ਵਾਚਣ ਲਈ ਇਸ ਵਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਭ ਧਿਰਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇਗਾ ਤਾਂ ਜੋ ਦਿੱਗਜ਼ ਸਾਹਿਤਕਾਰ ਕੰਵਲ ਦੀ ਵਿਚਾਰਧਾਰਾ ਦਾ ਸੰਗਠਿਤ ਅਤੇ ਸਮੁੱਚੇ ਰੂਪ ਵਿੱਚ ਮੁਲੰਕਣ ਕੀਤਾ ਜਾ ਸਕੇ ।

Install Punjabi Akhbar App

Install
×