ਗੁਰਦੁਆਰਾ ਸਰਬੱਤ ਖ਼ਾਲਸਾ ਐਡੀਲੇਡ ਵਿਖੇ ਸੈਮੀਨਾਰ

1108152__d59003098ਗੁਰਦੁਆਰਾ ਸਰਬੱਤ ਖ਼ਾਲਸਾ ਐਡੀਲੇਡ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਪੰਜਾਬ ਦੇ ਹਾਲਾਤ ਸਬੰਧੀ ਗਹਿਰਾਈ ਨਾਲ ਵਿਚਾਰ-ਵਟਾਂਦਰਾ ਕਰਨ ਲਈ ਕਰਵਾਏ ਸੈਮੀਨਾਰ ‘ਚ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਿੱਖ ਸੰਗਤ ਵੱਲੋਂ ਪੰਜਾਬ ਦੇ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਸਬੰਧੀ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ। ਪੰਜਾਬ ‘ਚ ਹੋ ਰਹੀ ਧੱਕੇਸ਼ਾਹੀ ਤੇ ਸੰਘਰਸ਼ ਲਈ ਸਹਾਇਤਾ ਭੇਜਣ, ਗੁਰੂ ਘਰਾਂ ‘ਚ ਕੈਮਰੇ ਲਵਾਉਣ, ਸਿੰਘਾਂ ਦੀ ਡਿਊਟੀ ਲਗਾ ਕੇ ਗੁਰੂ ਘਰਾਂ ‘ਚ ਰਖਵਾਲੀ ਲਈ ਖੁੱਲ੍ਹ ਕੇ ਵਿਚਾਰਾਂ ਹੋਈਆਂ। ਐਡੀਲੇਡ ਦੇ ਗੁਰੂ ਘਰਾਂ ਦੀ ਸਟੇਜ ਤੋਂ ਉਨ੍ਹਾਂ ਪ੍ਰਚਾਰਕਾਂ ਨੂੰ ਹੀ ਬੋਲਣ ਦਿੱਤਾ ਜਾਵੇ ਜਾਂ ਬੁਲਾਇਆ ਜਾਵੇ, ਜੋ ਸਿੱਖੀ ਨੂੰ ਪ੍ਰਫੁਲਿੱਤ ਕਰਨ ਲਈ ਸੇਧ ਦੇਣ ਤੇ ਸੰਘਰਸ਼ ‘ਚ ਵੀ ਯੋਗਦਾਨ ਪਾਇਆ ਹੋਵੇ। ਸੁਚੱਜੇ ਪ੍ਰਬੰਧਾਂ ਲਈ ਸੰਗਤਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਫੈਸਲਾ ਕਰਦੇ ਹੋਏ ਜੈਕਾਰਿਆਂ ਦੀ ਗੂੰਜ ‘ਚ ਸੈਮੀਨਾਰ ਦੀ ਸਮਾਪਤੀ ਕੀਤੀ ਗਈ।

Install Punjabi Akhbar App

Install
×