ਸੈਲਮਾ ਸ਼ਹਿਰ ਿਵਖੇ ਪੰਜਾਬੀ ਮਾਂ ਬੋਲੀ ਿਦਵਸ ‘ਤੇ ਿਵਸ਼ੇਸ਼ ਸੈਮੀਨਾਰ ਹੋਇਆਂ 

FullSizeRender

ਫਰਿਜ਼ਨੋ, ਕੈਲੀਫੋਰਨੀਆਂ  – ਬੀਤੇ ਦਿਨ ਸ਼ੈਟਰਲ ਕੈਲੀਫੋਰਨੀਆਂ ਦੇ ਸ਼ਹਿਰ ਸੈਲਮਾ ਿਵਖੇ ਗਦਰੀ ਬਾਬਿਆ ਨਾਲ ਸੰਬੰਧਤ ਸੰਸਥਾ ਿੲੰਡੋ-ਯੂ. ਐਸ. ਹੈਰੀਟੇਜ ਐਸੋਸੀਏਸ਼ਨ ਵੱਲੋਂ ਪੰਜਾਬੀ ਮਾਂ ਬੋਲੀ ਦੇ ਸਾਰੋਕਾਰ, ਸਮੱਸਿਆਵਾਂ ਅਤੇ ਪ੍ਰਵਾਸ ਬਾਰੇ ਿਵਸ਼ੇਸ਼ ਸੈਮੀਨਾਰ ਕਰਵਾਇਆ ਿਗਆ।  ਿੲਸ ਸਾਲ ਿੲਹ ਸੈਮੀਨਾਰ ਗਦਰੀ ਬਾਬਾ ਗੁਰਦਿੱਤ ਿਸੰਘ ਕਾਮਾਗਾਟਾਮਾਰੂ ਅਤੇ ਗਦਰੀ ਬਾਬਾ ਬਚਨ ਿਸੰਘ ਘੋਲੀਆਂ ਨੂੰ ਸਮਰਪਿਤ ਕੀਤਾ ਿਗਆ ਸੀ। ਿਜਸ ਿਵੱਚ ਅੰਤਰ-ਰਾਸ਼ਟਰੀ ਪੱਧਰ ਦੇ ਬੁਲਾਰਿਆਂ ਅਤੇ ਬੁੱਧੀਜੀਵੀ ਨੇ ਪੰਜਾਬੀ ਮਾਂ ਬੋਲੀ ਦੇ ਿਵਕਾਸ ਅਤੇ ਪ੍ਰਫੁਲਤਾ ਬਾਰੇ ਿਵਚਾਰਾ ਕੀਤੀਆਂ।  ਿੲਸੇ ਦੌਰਾਨ ਸਕੂਲਾਂ ਿਵੱਚ ਪੰਜਾਬੀ ਪੜਨ ਵਾਲੇ ਬੱਚਿਆ ਨੂੰ ਸਨਮਾਨਿਤ ਕੀਤਾ ਿਗਆ।  ਸਮੂੰਹ ਬੁੱਧੀਜੀਵੀਆ ਦੀ ਹਾਜ਼ਰੀ ਿਵੱਚ ਪ੍ਰਬੰਧਕਾਂ ਵੱਲੋਂ ਮੈਗਜ਼ੀਨ ‘ਰਾਗ’ ਿਰਲੀਜ਼ ਕੀਤਾ ਿਗਆ।  ਿੲਸ ਸਮੇਂ ਪ੍ਰਮੁੱਖ ਬੁਲਾਰਿਆਂ ਿਵੱਚ ਡਾ. ਿਨੰਦੀ ਸੰਧੂ, ਕਵੀ ਅਤੇ ਲੇਖਕ ਸੰਤੋਖ ਿਸੰਘ ਿਮਨਹਾਸ, ਉਸਤਾਦ ਸ਼ਾਇਰ ਹਰਜਿੰਦਰ ਕੰਗ, ਜਸਵੰਤ ਿਸੰਘ ਮਾਨ, ਕਰਨਲ ਹਰਦੇਵ ਿਸੰਘ ਿਗੱਲ, ਜਨਾਬ ਤਸੱਵਰ ਰਾਂਝਾ (ਲਹੌਰ, ਪਾਿਕਸਤਾਨ), ਸਲਾਹੂਦੀਨ ਸ਼ਾਹ (ਬੰਗਲਾ ਦੇਸ਼), ਡਾ. ਗੁਰਰੀਤ ਿਸੰਘ, ਪ੍ਰੋ. ਬਲਕਾਰ ਿਸੰਘ, ਕਰਮ ਿਸੰਘ ਮਾਨ, ਅਸਰਫ ਿਗੱਲ, ਕੁੰਦਨ ਿਸੰਘ ਧਾਮੀ, ਡਾ. ਅਰਜੁਨ ਿਸੰਘ ਜੋਸ਼ਨ, ਕਵੀ ਅਜੇ ਤਨਵੀਰ, ਡਾ. ਚੰਡੀ, ਗੁੱਡੀ ਿਸੱਧੂ, ਡਾ. ਗੁਰੂਮੇਲ ਿਸੰਘ ਿਸੱਧੂ ਆਦਿਕ ਨੇ ਬੋਲਦੇ ਹੋਏ ਪੰਜਾਬੀ ਮਾਂ ਬੋਲੀ ਦੇ ਿਵਕਾਸ ਸੰਬੰਧੀ ਿਵਚਾਰਾ, ਸੁਝਾਅ ਅਤੇ ਆਪਣੀਆਂ ਕਾਵਿਕ ਰਚਨਾਵਾਂ ਸਾਂਝੀਆਂ ਕੀਤੀਆਂ। ਜਦ ਿਕ ਪੰਜਾਬ ਅੰਦਰ ਮੌਜੂਦਾ ਸਰਕਾਰਾਂ ਦੇ ਪੰਜਾਬੀ ਮਾਂ ਬੋਲੀ ਦੇ ਿਵਕਾਸ ਿਵੱਚ ਕੋਈ ਵੀ ਨਾ ਯੋਗਦਾਨ ਪਾਉਣ ‘ਤੇ ਿਚੰਤਾ ਵੀ ਪ੍ਰਗਟਾਈ ਗਈ।  ਿਵਦੇਸ਼ਾ ਿਵੱਚ ਸਮੁੱਚੇ ਪੰਜਾਬੀ ਭਾਈਚਾਰੇ ਦੇ ਉਪਰਾਲਿਆਂ ਸਦਕਾ ਸਕੂਲਾਂ ਿਵੱਚ ਪੰਜਾਬੀ ਨੂੰ ਲਾਗੂ ਕਰਨ ‘ਤੇ ਖ਼ੁਸ਼ੀ ਵੀ ਪ੍ਰਗਟਾਈ ਗਈ। ਪ੍ਰਵਾਸੀ ਲੇਖਕਾਂ ਦੁਆਰਾਂ ਰਚਿੱਤ ਪੁਸਤਕਾਂ ਵੀ ਹਾਜ਼ਰੀਨ ਦੇ ਰੂਬਰੂ ਕੀਤੀਆਂ ਗਈਆਂ।  ਿੲਸੇ ਦੌਰਾਨ ਗਾਇਕੀ ਦੇ ਚਲੇ ਖੁਲੇ ਦੌਰ ਿਵੱਚ ਪ੍ਰਸਿੱਧ ਲੋਕ ਗਾਇਕ ਅਤੇ ਗੀਤਕਾਰ ਧਰਮਵੀਰ ਥਾਂਦੀ ਨੇ ਪੰਜਾਬੀ ਮਾਂ ਬੋਲੀ ਦੇ ਮੋਹ ਿਵੱਚ ਿਭੱਜੇ ਗੀਤ ਪੇਸ਼ ਕਰ ਸਭ ਦਾ ਿਦਲ ਿਜੱਤ ਿਲਆ।  ਜਦ ਿਕ ਿਦਲਦਾਰ ਗਰੁੱਪ ਦੇ ਗਾਇਕ ਅਵਤਾਰ ਗਰੇਵਾਲ ਅਤੇ ਰਾਜ ਬਰਾੜ ਨੇ ਵੀ ਸਭ ਦਾ ਭਰਪੂਰ ਮੰਨੋਰੰਜਨ ਕੀਤਾ।  ਪ੍ਰੋਗਰਾਮ ਦੇ ਅੰਤ ਿਵੱਚ ਸੰਸਥਾ ਦੇ ਚੇਅਰਮੈਨ ਪ੍ਰੀਤਮ ਿਸੰਘ ਨਾਹਲ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ।  ਸਟੇਜ਼ ਸੰਚਾਲਨ ਦੀ ਸੇਵਾ ਸੰਤੋਖ ਿਸੰਘ ਿਮਨਹਾਸ ਨੇ ਹਮੇਸਾ ਵਾਂਗ ਸਾਇਰਨਾਂ ਅੰਦਾਜ਼ ਿਵੱਚ ਬਾ-ਖੂਬੀ ਿਨਭਾਈ।  ਅੰਤ ਪੰਜਾਬੀ ਮਾਂ ਬੋਲੀ ਲਈ ਨਵੀਆਂ ਲੀਹਾਂ ਤਹਿ ਕਰਦਾ ਹੋਇਆਂ ਿੲਹ ਸੈਮੀਨਾਰ ਰਾਤਰੀ ਦੇ ਸੁਆਦਿਸ਼ਟ ਖਾਣੇ ਦੀ ਦਾਵਤ ਨਾਲ ਯਾਦਗਾਰੀ ਹੋ ਿਨਬੜਿਆਂ।
 ਿੲੱਥੇ ਿੲਹ ਗੱਲ ਵਰਨਣਯੋਗ ਹੈ ਿਕ ਿਵਦੇਸਾਂ ਿਵੱਚ ਪੰਜਾਬੀ ਭਾਈਚਾਰੇ ਅਤੇ ਬਹੁਤ ਸਾਰੀਆਂ ਸੰਸਥਾਵਾ ਨੇ ਬਹੁਤ ਸਾਰੇ ਸਕੂਲਾਂ ਿਵੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰ ਮਾਣ ਵਧਾਇਆ ਹੈ।  ਸਮੁੱਚੇ ਸਕੂਲਾਂ ਦੇ ਪ੍ਰਬੰਧਕਾਂ ਅਨੁਸਾਰ ਸੁਰੂਆਤ ਦੇ ਪਹਿਲੇ ਸਾਲਾ ਿਵੱਚ ਬੱਚਿਆ ਿਵੱਚ ਉਤਸ਼ਾਹ ਅਤੇ ਿਗਣਤੀ ਬਹੁਤ ਸੀ। ਪਰ ਹਰ ਨਵੇਂ ਸਾਲ ਪੰਜਾਬੀ ਪੜਨ ਿਵੱਚ ਬੱਚਿਆ ਦੀ ਿਦਲਚਸਪੀ ਘੱਟ ਰਹੀ ਹੈ। ਿਜਸ ਦਾ ਸਰਵੇਖਣ ਕਰਨ ਤੋਂ ਪਤਾ ਲੱਗਿਆ ਿਕ ਪੰਜਾਬੀ ਦੇ ਯੋਗ ਅਧਿਆਪਕਾਂ ਦੀ ਬਹੁਤ ਵੱਡੀ ਘਾਟ ਹੈ। ਆਮ ਤੋਰ ‘ਤੇ ਪੰਜਾਬੀ ਲਾਗੂ ਕਰਵਾਉਣ ਵਾਲੇ ਆਪਣੀਆਂ ਿਸਫਾਰਸਾ ਨਾਲ ਆਪਣੇ ਹੀ ਨਜ਼ਦੀਕੀ ਨੂੰ ਅਧਿਆਪਕ ਦੀ ਪਦਵੀ ਿਦਵਾਉਣ ਦੀ ਕੋਸ਼ਿਸ਼ ਿਵੱਚ ਰਹਿੰਦੇ ਹਨ। ਅਜਿਹੇ ਟੀਚਰ ਬੱਚਿਆ ਦੀ ਸਹੀ ਮਾਨਸਿਕਤਾ ਅਤੇ ਪੜਾਈ ਦੇ ਢੰਗਾ ਤੋਂ ਅਕਸਰ ਅਨਜਾਣ ਹੁੰਦੇ ਹਨ।  ਿਜਸ ਕਾਰਨ ਬੱਚੇ ਪੰਜਾਬੀ ਦੀ ਕਲਾਸ ਿਵੱਚ ਜਾਣਾ ਪਸੰਦ ਨਹੀਂ ਕਰਦੇ। ਪਰ ਿਫਰ ਵੀ ਿੲੰਡੋ-ਯੂ. ਐਸ਼. ਹੈਰੀਟੇਜ ਵਰਗੀਆਂ ਸੰਸਥਾਵਾਂ ਸਮੇਂ-ਸਮੇਂ ਪੰਜਾਬੀ ਬੋਲੀ ਪ੍ਰਤੀ ਸੈਮੀਨਾਰ ਕਰਾ ਬੱਚਿਆ ਨੂੰ ਿੲਸ ਪਾਸੇ ਵੱਲ ਪ੍ਰੇਰਿਤ ਕਰ ਰਹੀਆਂ ਹਨ।

Install Punjabi Akhbar App

Install
×