‘ਸੀਰ’ ਨੇ ਪੌਦਿਆਂ ਦੀ ਸਾਂਭ ਸੰਭਾਲ ਕੀਤੀ

09gsc fdk
(ਪੌਦਿਆਂ ਨੂੰ ਪਾਣੀ ਦਿੰਦੇ ਤੇ ਸਾਫ ਸਫਾਈ ਕਰਦੇ ਜਸਵਿੰਦਰ ਸਿੰਘ ਸਿੱਧੂ, ਕਸਿਸ਼ ਅਰੋੜਾ, ਮਨੀਸ਼ ਕੁਮਾਰ, ਸ਼ਲਿੰਦਰ ਸਿੰਘ, ਏਕਮਬੀਰ ਸਿੰਘ, ਕੇਵਲ ਕਰਿਸ਼ਨ ਕਟਾਰੀਆਂ ਤੇ ਵਿਕਾਸ ਅਰੋੜਾ ਆਦਿ ਸੀਰ ਮੈਂਬਰ)

ਫਰੀਦਕੋਟ 9 ਅਗਸਤ — ਵਾਤਾਵਰਣ ਨੂੰ ਸਮਰਪਿਤ ‘ਸੀਰ ਸੋਸਾਇਟੀ’ ਨੇ ਪਿਛਲੇ ਦੋ ਮਹੀਨਿਆ ਵਿੱਚ ਲਗਾਏ ਗਏ ਪੌਦਿਆਂ ਦੀ ਸਾਂਭ ਸੰਭਾਲ ਕੀਤੀ । ਜਾਣਕਾਰੀ ਦਿੰਦਿਆ ਸੁਰਿੰਦਰ ਪੁਰੀ ਤੇ ਪਰਦੀਪ ਚਮਕ ਨੇ ਦੱਸਿਆ ਕਿ ਸੀਰ ਸੰਸਥਾ ਫਰੀਦਕੋਟ ਦੀ ਇੱਕ ਅਜਿਹੀ ਸੰਸਥਾ ਹੈ ਜੋ ਵਾਤਾਵਰਣ ਦੀ ਸਵੱਛਤਾ ਲਈ ਨਿਰਸਵਾਰਥ ਕੋਸਿਸ਼ ਕਰ ਰਹੀ ਹੈ । ਉਹਨਾਂ ਕਿਹਾ ਕਿ ਸੀਰ ਸੋਸਾਇਟੀ ਪੌਦੇ ਲਗਾਂਉਂਦੀ ਹੀ ਨਹੀਂ ਉਹਨਾਂ ਦੀ ਸਾਂਭ ਸੰਭਾਲ ਵੀ ਕਰਦੀ ਹੈ । ਪਿਛਲੇ ਦਿਨਾਂ ਤੋ ਪੈ ਰਹੀ ਗਰਮੀ ਤੇ ਹੁੰਮਸ ਤੋਂ ਬਚਾਉਣ ਲਈ ਸੀਰ ਸੰਸਥਾ ਦੇ ਅਣਥੱਕ ਮੈਂਬਰਾਂ ਨੇ ਨਹਿਰ ਕਿਨਾਰੇ ਅਤੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਪੌਦਿਆ ਨੂੰ ਆਪਣੇ ਟਰੈਕਟਰ ਤੇ ਟੈਂਕਰ ਨਾਲ ਪਾਣੀ ਦਿੱਤਾ । ਉਹਨਾਂ ਦੱਸਿਆ ਕਿ ਪਿਛਲੇ ਦਿਨੀ ਹੋਈ ਬਾਰਿਸ ਕਾਰਣ ਨਹਿਰ ਕਿਨਾਰੇ ਪੌਦਿਆ ਦੁਆਲੇ ਸਰਕੰਡਾਂ ਤੇ ਘਾਹ ਵੱਡੀ ਮਾਤਰਾ ਵਿੱਚ ਉੱਗ ਆਇਆ ਸੀ । ਜਿਸ ਨੂੰ ਸੀਰ ਮੈਂਬਰਾਂ ਨੇ ਕਹੀ ਕਸੀਏ ਤੇ ਦਾਤਰੀ ਨਾਲ ਸਾਫ ਕਰ ਦਿੱਤਾ ਤਾਂ ਜੋ ਲਗਾਏ ਗਏ ਨੰਨੇ ਪੌਦੇ ਫਲ ਫੁੱਲ ਸਕਣ । ਉਹਨਾਂ ਕਿਹਾ ਕਿ ਸੀਰ ਸੰਸਥਾ ਦੀ ਮੇਹਨਤ ਸਦਕਾ ਅੱਜ ਨਹਿਰ ਕਿਨਾਰੇ ਤਲਵੰਡੀ ਕੋਟਕਪੂਰਾ ਬਾਈਪਾਸ ਤੇ ਲਗਾਏ ਪੌਦੇ ਦਰੱਖਤ ਬਣ ਚੁੱਕੇ ਹਨ। ਉਹਨਾਂ ਕਿਹਾ ਕਿ ਸੀਰ ਸੰਸਥਾ ਆਪਣੇ ਲਗਾਏ ਕਿਸੇ ਵੀ ਪੌਦੇ ਨੂੰ ਮਰਨ ਨਹੀਂ ਦਿੰਦੀ ਟਰੀ ਗਾਰਡ ਤੇ ਹੋਰ ਕਈ ਤਰਾਂ ਦੀਆਂ ਕੋਸ਼ਿਸਾ ਨਾਲ ਹਰ ਪੌਦੇ ਨੂੰ ਦਰੱਖਤ ਬਨਣ ਤੱਕ ਸੰਭਾਲਦੀ ਹੈ ।

ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਲਗਾਏ ਜਾ ਰਹੇ ਪੌਦਿਆ ਦੀ ਸਾਂਭ ਸੰਭਾਲ ਕਰਨ ਦੀ ਅਪੀਲ ਕੀਤੀ ਤਾਂ ਜੋ ਵਣ ਮਹਾਂ ਉਤਸਵ ਤੇ ਧੜਾ ਧੜ ਲਗਾਏ ਜਾ ਰਹੇ ਪੌਦੇ ਦਰੱਖਤ ਬਣ ਸਕਣ । ਉਹਨਾਂ ਸ਼ਹਿਰ ਵਾਸੀਆ ਨੂੰ ਸ਼ਹਿਰ ਨੂੰ ਹਰਾ ਭਰ ਬਨਣਾਉਣ ਲਈ ਸੀਰ ਸੰਸਥਾ ਵੱਲੋਂ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ । ਇਸ ਮੌਕੇ ਹਰਜਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ ਸਿੱਧੂ, ਰਵੀ ਭੂਸ਼ਣ ਬਲਵਿੰਦਰ ਸਿੰਘ ਬਾਸੀ, ਗਗਨ ਬੇਦੀ, ਵਿਕਾਸ ਅਰੋੜਾ, ਜਸਵਿੰਦਰ ਸਿੰਘ ਸਿੱਧੂ, ਕਸਿਸ਼ ਅਰੋੜਾ, ਮਨੀਸ਼ ਕੁਮਾਰ, ਗਗਨਦੀਪ ਸਿੰਘ, ਸਿਮਨਪ੍ਰੀਤ ਸਿੰਘ, ਕਿੱਕੀ ਵਿਰਦੀ, ਦਕਸ਼ ਬੇਦੀ, ਕੁਲਵਿੰਦਰ ਸਿੰਘ, ਕੇਵਲ ਕ੍ਰਿਸ਼ਨ ਕਟਾਰੀਆ, ਅਸੀਸ਼ ਵਧਵਾ, ਸ਼ਲਿੰਦਰ ਸਿੰਘ,ਮਾਨ ਸਿੰਘ, ਕਸ਼ਿਸ ਅਰੋੜਾ, ਏਕਮਬੀਰ ਸਿੰਘ ਆਦਿ ਸੀਰ ਮੈਂਬਰ ਹਾਜਿਰ ਸਨ ।

Welcome to Punjabi Akhbar

Install Punjabi Akhbar
×
Enable Notifications    OK No thanks