ਦੱਖਣੀ ਆਸਟ੍ਰੇਲੀਆ ਸਰਕਾਰ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਨੌਕਰੀਆਂ ਰਾਖਵੀਆਂ

ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਇੱਕ ਪ੍ਰੈਸ ਸੰਦੇਸ਼ ਜਾਰੀ ਕਰਦਿਆਂ ਦੱਸਿਆ ਕਿ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਦਰਮਿਆਨ ਹੋਏ ਪ੍ਰਮਾਣੂ ਸੰਚਾਲਿਤ ਪਣਡੁੱਬੀਆਂ ਵਾਲੇ ਸਮਝੌਤੇ ਤਹਿਤ, ਦੱਖਣੀ ਆਸਟ੍ਰੇਲੀਆ (ਐਡੀਲੇਡ) ਨੂੰ ਉਪਰੋਕਤ ਪਣਡੁੱਬੀਆਂ ਦੀ ਪ੍ਰੋਡਕਸ਼ਨ ਵਾਸਤੇ ਚੁਣਿਆ ਗਿਆ ਹੈ ਅਤੇ ਇਸ ਨਾਲ ਰਾਜ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨੌਕਰੀਆਂ ਅਤੇ ਹੋਰ ਰੌਜ਼ਗਾਰ ਪੈਦਾ ਹੋਣਗੇ ਅਤੇ ਇਹ ਸਾਰਾ ਲਾਭ ਸਥਾਨਕ ਲੋਕਾਂ ਨੂੰ ਮਿਲੇਗਾ।
ਇਸਤੋਂ ਇਲਾਵਾ ਰਾਜ ਵਿੱਚ ਓਸਬਰਨ ਵਿਖੇ ਵੀ ਕੋਲਿਨਜ਼ ਸ਼੍ਰੇਣੀ ਦੀਆਂ ਪਣਡੁੱਬੀਆਂ ਦੇ ਨਿਰਮਾਣ ਦਾ ਕਾਰਜ ਆਰੰਭਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਹੋਬਾਰਟ ਸ਼੍ਰੇਣੀ ਦੇ ਏਅਰ ਵੇਅਰਫੇਅਰ ਆਦਿ ਲਈ ਕੰਮ ਦਾ ਨਵੀਨੀਕਰਣ ਵੀ ਕੀਤਾ ਜਾਵੇਗਾ।
ਅਜਿਹੇ ਪ੍ਰਾਜੈਕਟਾਂ ਦੇ ਸਦਕਾ, ਦੱਖਣੀ ਆਸਟ੍ਰੇਲੀਆ ਹੁਣ ਸਮੁੱਚੇ ਦੇਸ਼ ਵਿੱਚ ਹੀ ਇੱਕ ਤਰ੍ਹਾਂ ਨਾਲ ਨੇਵੀ ਫੋਰਸ ਨਾਲ ਸਬੰਧਤ ਸਾਜ਼ੋ ਸਾਮਾਨ ਦੇ ਨਿਰਮਾਣ ਦਾ ਧੁਰਾ ਬਣਦਾ ਜਾ ਰਿਹਾ ਹੈ ਅਤੇ ਇਸ ਨਾਲ ਜਾਹਿਰ ਹੈ ਕਿ ਸਾਡਾ ਅੱਜ ਅਤੇ ਆਉਣ ਵਾਲਾ ਕੱਲ੍ਹ ਬਹੁਤ ਜ਼ਿਆਦਾ ਸੁਰੱਖਿਅਤ ਹੋਵੇਗਾ।

Install Punjabi Akhbar App

Install
×