ਸਿਡਨੀ ਹਾਰਬਰ ਅੰਦਰ ਦੂਸਰੀ ਫਰੈਸ਼ ਵਾਟਰ ਫੈਰੀ ਮੁੜ ਤੋਂ ਸ਼ੁਰੂ

ਸੜਕ ਪਰਿਵਹਨ ਮੰਤਰੀ ਸ੍ਰੀ ਐਂਡ੍ਰਿਊ ਕੰਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਭਾਈਚਾਰਿਆਂ ਨਾਲ ਸਲਾਹ ਮਸ਼ਵਰੇ ਅਤੇ ਪ੍ਰਾਪਤ ਸੂਚਨਾਵਾਂ (ਫੀਡਬੈਕ) ਦੇ ਆਧਾਰ ਤੇ ਸਿਡਨੀ ਹਾਰਬਰ ਵਿੱਚ ਦੂਸਰੀ ਫਰੈਸ਼-ਵਾਟਰ ਦੀ ਫੈਰੀ ਨੂੰ ਯਾਤਾਯਾਤ ਲਈ ਮੁੜ ਤੋਂ ਚਾਲੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਹਫਤੇ ਦੇ ਅਖੀਰ ਵਿੱਚ ਐਮ.ਵੀ. ਫਰੈਸ਼-ਵਾਟਰ ਫੈਰੀ ਨੂੰ ਚਲਾਉਣਾ ਸ਼ੁਰੂ ਕੀਤਾ ਜਾ ਰਿਹਾ ਹੈ। ਵੀਕਐਂਡ ਉਪਰ ਹੁਣ, ਇਹ ਦੋ ਫੈਰੀਆਂ ਹੁਣ ਸਰਕੁਲਰ ਕੁਏ ਅਤੇ ਮੈਨਲੀ ਦਰਮਿਆਨ ਹਰ ਘੰਟੇ ਬਾਅਦ ਚੱਲਿਆ ਕਰਨਗੀਆਂ। ਬਾਕੀ ਦੇ ਦਿਨਾਂ ਵਿੱਚ ਹੁਣ ਯਾਤਰੀ ਜਿਹੜੇ ਕਿ ਜ਼ਿਆਦਾ ਤੇਜ਼ੀ ਅਤੇ ਹੋਰ ਸੇਵਾਵਾਂ ਭਾਲਦੇ ਹਨ, ਲਈ ਹੁਣ ਨਵੀਂ ਜੈਨਰੇਸ਼ਨ ਅਤੇ ਨਵੀਆਂ ਤਕਨੀਕਾਂ ਵਾਲੀ ਐਮਾਰਲਡ ਕਲਾਸ ਵੈਸਲ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦੇ ਚਲਾਉਣ ਦਾ ਖਰਚਾ ਵੀ ਘੱਟ ਆਉ਼ਂਦਾ ਹੈ ਅਤੇ ਸਮੇਂ ਦੀ ਵੀ ਬਚਤ ਹੁੰਦੀ ਹੈ। ਮੈਨਲੀ ਤੋਂ ਐਮ.ਪੀ. ਨੇ ਦੂਸਰੀ ਫੈਰੀ ਚਲਾਉਣ ਲਈ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਅਤੇ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸੜਕ ਪਰਿਵਹਨ ਮੰਤਰੀ ਦਾ ਵੀ ਧੰਨਵਾਦ ਕਿ ਉਨ੍ਹਾਂ ਨੇ ਸਥਾਨਕ ਭਾਈਚਾਰੇ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਇਹ ਸ਼ੁਰੂਆਤ ਕੀਤੀ ਹੈ ਕਿਉਂਕਿ ਅਜਿਹੀਆਂ ਪੁਰਾਣੀਆਂ ਅਤੇ ਵਿਰਾਸਤੀ ਵਸਤੂਆਂ ਨਾਲ ਸਥਾਨਕ ਭਾਈਚਾਰੇ ਦੀਆਂ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ। ਵੈਸੇ ਸਾਲ ਦੇ ਪਹਿਲੇ ਕੁਆਰਟਰ ਵਿੱਚ ਇਹ ਸੇਵਾ ਥੋੜ੍ਹੀ ਦੇਰ ਲਈ ਮੁੜ ਤੋਂ ਬੰਦ ਕੀਤੀ ਜਾਵੇਗੀ ਅਤੇ ਫਰੈਸ਼ਵਾਟਰ ਦੀ ਵੱਡੀ ਮੈਂਟੇਨੈਂਸ ਦਾ ਕੰਮ ਕੀਤਾ ਜਾਵੇਗਾ ਪਰੰਤੂ ਇਸ ਦੌਰਾਨ ਹੋਰ ਤਿੰਨ ਫੈਰੀਆਂ ਆਪਣੀਆਂ ਸੇਵਾਵਾਂ ਤਹਿਤ ਚਾਲੂ ਰਹਿਣਗੀਆਂ। ਫੇਰ ਇਸ ਸਾਲ ਦੇ ਮੱਦ ਵਿੱਚ ਜਦੋਂ ਫਰੈਸ਼ਵਾਟਰ ਮੁੜ ਤੋਂ ਸੁਰਜੀਤ ਹੋਵੇਗੀ ਤਾਂ ਫੇਰ ਨਾਰਾਬੀਨ ਅਤੇ ਕੁਈਨਜ਼ਕਲਿਫ ਨੂੰ ਅਧਿਕਾਰਿਕ ਤੌਰ ਤੇ ਸੇਵਾ ਮੁੱਕਤ ਕਰ ਦਿੱਤਾ ਜਾਵੇਗਾ ਅਤੇ ਫਰੈਸ਼ਵਾਟਰ ਦੇ ਨਾਲ ਨਾਲ ਐਮਾਰਲਡ ਕਲਾਸ ਵੈਸਲ, ਐਫ-1 ਸਰਕੁਰਲ ਕੁਏ ਅਤੇ ਮੈਨਲੀ ਵਿਚਕਾਰ ਚੱਲਣ ਲੱਗ ਪੈਣਗੇ।

Install Punjabi Akhbar App

Install
×