ਅਮਰੀਕਾ ਦੇ ਸ਼ਹਿਰ ਸਿਆਟਲ ਦਾ ਇੱਕ ਹੋਰ ਦਸਤਾਰਧਾਰੀ ਸਿੱਖ ਬਣਿਆ ਡਿਪਟੀ ਸ਼ੈਰਿਫ

ਵਾਸ਼ਿੰਗਟਨ ,13 ਜਨਵਰੀ —ਬੀਤੇਂ ਦਿਨ ਅਮਰੀਕਾ ਦੇ ਸ਼ਹਿਰ ਸਿਆਟਲ ਦੀ ਕਿੰਗ ਕਾਉਂਟੀ ਵਿਖੇਂ ਇਕ ਹੋਰ ਸਿੱਖ ਨੋਜਵਾਨ ਤਜਿੰਦਰ ਸਿੰਘ ਦੀ ਡਿਪਟੀ ਸ਼ੈਰਿਫ ਵਜੋਂ ਨਿਯੁੱਕਤੀ   ਹੋਈ ਹੈ ਜੋਂ ਭਾਈਚਾਰੇ ਲਈ ਇੱਕ ਮਾਣ ਵਾਲੀ ਗੱਲ ਹੈ। ਸਿੱਖ ਨੋਜਵਾਨਾਂ ਦਾ ਨਾਰਥ ਅਮਰੀਕਾ ਵਿੱਚ ਪੁਲਿਸ ਫੋਰਸਾਂ ਵਿੱਚ ਵੱਧ ਰਿਹਾ ਰੁਝਾਨ ਇੱਕ ਚੰਗਾ ਸੰਕੇਤ ਮੰਨਿਆ ਜਾ ਸਕਦਾ ਹੈ ।ਇਸਤੋਂ ਪਹਿਲਾਂ ਸ਼ਹੀਦ ਡਿਪਟੀ ਸ਼ੈਰਿਫ ਸੰਦੀਪ ਸਿੰਘ ਨੇ ਆਪਣੀ ਸ਼ਹਾਦਤ ਨਾਲ ਸਾਰੇ ਅਮਰੀਕਾ ਨੂੰ ਝੰਜੋੜ ਦਿੱਤਾ ਸੀ ਤੇ ਉਮੀਦ ਕਰਦੇ ਹਾਂ ਕਿ ਡਿਪਟੀ ਸ਼ੈਰਿਫ ਤਜਿੰਦਰ ਸਿੰਘ ਸਿੱਖ ਕੌਮ ਦਾ ਮਾਣ ਹੋਰ ਵੀ ਵਧਾਵੇਗਾ ਤੇ ਹੋਰ ਵੀ ਨੋਜਵਾਨ ਪੁਲਿਸ ਫੋਰਸ ਵਿੱਚ ਭਰਤੀ ਹੋਣ ਵੱਲ ਗੌਰ ਕਰਨਗੇ । ਗੌਰਤਲਬ ਹੈ ਕਿ ਅਮਰੀਕਾ ਕੈਨੇਡਾ ਦੀਆਂ ਫੋਜ਼ਾਂ ਵਿੱਚ ਵੀ ਸਿੱਖ ਨੋਜਵਾਨ ਸੇਵਾ ਦੇ ਰਹੇ ਹਨ ਤੇ ਕੈਨੇਡਾ ਦਾ ਡਿਫੈੰਸ ਮਿਨੀਸਟਰ ਵੀ ਸਿੱਖ ਭਾਈਚਾਰੇ ਤੋਂ ਹੈ ।