ਇਟਲੀ ਸਰਕਾਰ ਵਲੋਂ ਸਾਲ 2020 ਲਈ ਮੌਸਮੀ ਪੇਪਰ ਖੋਲ੍ਹਣ ਦਾ ਐਲਾਨ

ਇਟਲੀ ਆਉਣ ਲਈ ਚਾਹਵਾਨ ਲੋਕਾਂ ਦੇ ਚੇਹਰਿਆਂ ਉਪਰ ਛਾਈ ਖੁਸ਼ੀ ਦੀ ਲਹਿਰ

 ਮਿਲ‍‍ਾਨ ਇਟਲੀ — ਇਟਲੀ ਯੂਰਪ ਦਾ ਅਜਿਹਾ ਖੂਬਸੂਰਤ ਦੇਸ਼ ਹੈ ਜਿੱਥੇ ਕਿ ਕਾਨੂੰਨ ਦਾ ਲਚਕੀਲਾ ਹੋਣਾ ਵਿਦੇਸ਼ੀਆਂ ਲਈ ਸੋਨੇ ਉਪਰ ਸੁਹਾਗੇ ਦਾ ਕੰਮ ਕਰਦਾ ਹੈ ਕਿਉਂ ਕਿ ਇਟਲੀ ਸਰਕਾਰ ਹਰ ਸਾਲ ਇੱਥੇ ਮੌਸਮੀ ਕੰਮਾਂ ਲਈ ਹਜ਼ਾਰਾਂ ਵਿਦੇਸ਼ੀ ਕਾਮਿਆਂ ਲਈ ਇੰਮੀਗ੍ਰੇਸ਼ਨ ਵਿੱਚ ਖੁਲ ਦਿੰਦੀ ਹੈ, ਇਹਨਾਂ ਕਾਮਿਆਂ ਵਿੱਚ ਬਹੁਤੇ ਕਾਮੇ ਇਟਲੀ ਆਕੇ ਫਿਰ ਵਾਪਸ ਨਹੀ ਮੁੜਦੇ ।ਇਸ ਵਾਰ ਵੀ ਇਟਲੀ ਸਰਕਾਰ ਨੇ ਮੌਸਮੀ ਕੰਮਾਂ ਲਈ ਵਿਦੇਸ਼ੀ ਕਾਮਿਆਂ ਦੀ ਮੰਗ ਕੀਤੀ ਹੈ ਕਿਉਂ ਕਿ ਇਹਨਾਂ ਪੇਪਰਾਂ ਤੋਂ ਸਰਕਾਰ ਦੀ ਆਰਥਿਕਤਾ ਨੂੰ ਸਥਿਰ ਹੋਣ ਵਿੱਚ ਕਾਫ਼ੀ ਸਹਾਰਾ ਮਿਲਦਾ ਹੈ ਉਂਝ ਵੀ ਇਟਲੀ ਵਿੱਚ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਨੇ ਆਪਣੇ ਪੈਰ ਪਸਾਰੇ ਹੋਏ ਹਨ ਜਿਸ ਕਾਰਨ ਦੇਸ਼ ਦੀ ਆਰਥਿਕਤਾ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਹੈ ਜਿਸ ਨੂੰ ਠੀਕ ਕਰਨ ਲਈ ਸਰਕਾਰ ਨੇ ਪਹਿਲਾਂ ਵੀ 1 ਜੂਨ ਤੋਂ 15 ਅਗਸਤ ਤੱਕ ਇਮੀਗ੍ਰੇਸ਼ਨ ਖੋਲੀ ਸੀ ਤਾਂ ਜੋ ਦੇਸ਼ ਵਿੱਚ ਰਹਿ ਰਹੇ ਕੱਚੇ ਬੰਦੇ ਪੱਕੇ ਹੋਕੇ ਸਰਕਾਰ ਨੂੰ ਟੈਕਸ ਅਦਾ ਕਰਨ।ਇਟਲੀ ਸਰਕਾਰ ਇਸ ਸਮੇਂ ਦੇਸ਼ ਦੀ ਲੜਖੜਾਉਂਦੀ ਸਥਿਤੀ ਨੂੰ ਸਥਿਰ ਕਰਨ ਲਈ ਪੂਰਾ ਜ਼ੋਰ ਲਗਾ ਰਹੀ ਹੈ ਜਿਸ ਦੇ ਅਧੀਨ ਭਾਰਤ, ਪਾਕਿਸਤਾਨ, ਬੰਗਲਾਦੇਸ਼,ਸ੍ਰੀ ਲੰਕਾ ਸਮੇਤ ਹੋਰ ਬਹੁਤ ਸਾਰੇ ਦੇਸ਼ਾਂ ਦੇ ਲੋਕ ਇਟਲੀ ਆਉਣ ਲਈ ਪੇਪਰ ਭਰ ਸਕਣਗੇ ਇਨ੍ਹਾਂ ਪੇਪਰਾਂ ਨੂੰ ਮੌਸਮੀ ਕੋਟੇ ਵਾਲੇ ਪੇਪਰ ਵੀ ਕਿਹਾ ਜਾਦਾ ਹੈ ਇਟਲੀ ਸਰਕਾਰ ਦੀ ਵੈਬਸਾਈਟ ਮਨਿਸਤਰੋ ਡੈੱਲ ਇਨਤੈਰਨੋ ਉਪਰ  ਅੱਜ ਇਹ ਸੀਜਨਲ ਪੇਪਰਾਂ ਵਾਰੇ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਜਿਸ ਵਿੱਚ 30,850 ਲੋਕ ਨੂੰ ਆਉਂਣ ਦੀ ਘੌਸਣਾ ਕੀਤੀ ਗਈ ਹੈ ਇਨ੍ਹਾਂ ਵਿੱਚ ਖੇਤੀਬਾੜੀ ਅਤੇ ਟੂਰਿਸਟ-ਹੋਟਲ ਸੈਕਟਰਾਂ ਵਿੱਚ ਮੌਸਮੀ ਰੁਜ਼ਗਾਰ ਲਈ 18,000 ਦਾ ਕੋਟਾ ਨਿਰਧਾਰਤ ਕੀਤਾ ਗਿਆ ਹੈ,ਜਦ ਕਿ ਗੈਰ ਮੌਸਮੀ,ਸਵੈ-ਰੁਜਗਾਰ , ਰੁਜ਼ਗਾਰ ਦੇ ਬਦਲਾਅ ਲਈ ਕੁਲ 12,850 ਦਾ ਕੋਟਾ ਸੀਮਤ ਰੱਖਿਆ ਗਿਆ ਹੈ,ਇਸ ਕੋਟੇ ਦੇ ਅੰਦਰ ਨਿਰਮਾਣ ਅਤੇ ਸੈਰ-ਸਪਾਟਾ -ਹੋਟਲ ਲਈ 6000 ਐਂਟਰੀਆਂ ਗੈਰ ਮੌਸਮੀ ਅਧੀਨ ਕੰਮ ਲਈ ਰਾਖਵੇਂ ਰੱਖੇ ਗਏ ਹਨ, ਇਨ੍ਹਾਂ ਦੇ ਲਈ ਬਿਨੈ ਪੱਤਰ ਫਾਰਮ 13 ਅਕਤੂਬਰ ਤੋਂ ਸਵੇਰੇ 9 ਤੋਂ ਸ਼ੁਰੂ ਹੋ ਗਈ ਹੈ,ਗੈਰ ਮੌਸਮੀ,ਸਵੈ-, ਰੁਜ਼ਗਾਰ, ਰੁਜ਼ਗਾਰ ਦੇ ਬਦਲਾਅ ਲਈ ਸੰਬੰਧਿਤ ਬੇਨਤੀਆਂ ਨੂੰ 22 ਅਕਤੂਬਰ ਸਵੇਰੇ 9 ਵਜੇ ਭੇਜੀਆਂ ਜਾ ਸਕਦੀਆਂ ਹਨ, ਦੂਜੇ ਪਾਸੇ ਖੇਤੀ ਬਾੜੀ ਅਤੇ ਟੂਰਿਸਟ ਹੋਟਲ ਸੈਕਟਰਾਂ ਦੇ ਲਈ 27 ਅਕਤੂਬਰ ਨੂੰ 9 ਵਜੇ ਭੇਜੀਆਂ ਜਾ ਸਕਦੀਆਂ ਹਨ, ਦੱਸਣਯੋਗ ਹੈ ਕਿ ਇਟਲੀ ਵਿੱਚ ਹਰ ਸਾਲ ਮੌਸਮੀ ਪੇਪਰ ਭਰੇ ਜਾਂਦੇ ਹਨ ਪਰ ਇਸ ਵਾਰ ਇਹ ਪੇਪਰ ਪਿਛਲੇ ਸਾਲਾਂ ਨਾਲ ਦੇਰੀ ਨਾਲ ਭਰੇ ਜਾ ਰਹੇ ਹਨ ਕਿਉਂਕਿ ਇਟਲੀ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਜਨ ਜੀਵਨ ਵੀ ਪ੍ਰਭਾਵਿਤ ਹੋ ਗਿਆ ਸੀ,ਇਹ ਪੇਪਰ ਸਿਰਫ ਸੰਬਧਤ ਅਧਾਰਿਤ ਦੇਸ਼ਾਂ ਤੋਂ ਇਟਲੀ ਆਉਣ ਵਾਲੇ ਕਾਮਿਆਂ ਭਾਵ ਮਜ਼ਦੂਰ ਵਰਗ ਲਈ ਹਨ, ਜਿਕਰਯੋਗ ਹੈ ਕਿ ਪਹਿਲਾਂ ਇਨ੍ਹਾਂ ਪੇਪਰਾਂ ਤੇ ਇਟਲੀ ਆਉਣ ਵਾਲੇ ਕਾਮਿਆਂ ਨੂੰ ਨਿਰਧਾਰਤ ਸਮੇਂ ਅਨੁ ਸਾਰ ਕੰਮ ਖਤਮ ਹੋਣ ਤੇ ਅਤੇ ਵੀਜਾ ਸਮਾਪਤ ਹੋਣ ਤੋਂ ਪਹਿਲਾਂ ਵਾਪਸ ਜਾਣ ਦੀ ਸ਼ਰਤ ਹੁੰਦੀ ਸੀ ਪਰ ਪਿਛਲੇ ਕੁਝ ਕ ਸਾਲਾਂ ਤੋਂ ਕਾਮੇ ਇਨ੍ਹਾਂ ਮੌਸਮੀ ਪੇਪਰਾਂ ਨੂੰ ਪੱਕੇ ਤੌਰ ਕੰਮ ਕਰਨ ਵਿੱਚ ਤਬਦੀਲ ਵੀ ਕਰਵਾ ਸਕਦੇ ਹਨ।ਇਹਨਾਂ ਪੇਪਰਾਂ ਵਿੱਚ ਇਸ ਵਾਰ ਅੱਠ ਸਾਲਾਂ ਬਾਅਦ ਬੰਗਲਾ ਦੇਸ਼ ਤੋਂ ਵੀ ਕਾਮਿਆਂ ਨੂੰ ਸ਼ਾਮਿਲ ਕੀਤਾ ਰਿਹਾ ਹੈ। ਮੌਸਮੀ ਕੰਮ ਵਾਲੇ ਪੇਪਰਾਂ ਦੇ ਐਲਾਨ ਨਾਲ ਜਿੱਥੇ ਇਟਲੀ ਆਉਣ ਦੇ ਚਾਹਵਾਨਾਂ ਦੇ ਚੇਹਰਿਆਂ ਉੱਪਰ ਖੁਸ਼ੀ ਦੇਖੀ ਜਾ ਰਹੀ ਹੈ ਉੱਥੇ ਇਹਨਾਂ ਪੇਪਰ ਦੀ ਆੜ ਵਿੱਚ ਲੋਕਾਂ ਦਾ ਸ਼ੋਸ਼ਣ ਵੀ ਹੋਵੇਗਾ ਉਹਨਾਂ ਦੀ ਆਰਥਿਕ ਲੁੱਟ ਹੋ ਸਕਦੀ ਹੈ ਜਿਸ ਤੋਂ ਨੌਜਵਾਨ ਵਰਗ ਖਾਸਕਰ ਪੰਜਾਬੀਆਂ ਨੂੰ ਸੁਚੇਤ ਹੋਕੇ ਚੱਲਣ ਦੀ ਲੋੜ ਹੈ,ਤਾ ਜੋ ਕਿਸੇ ਵੀ ਧੋਖੇਬਾਜ਼ੀ ਤੋ ਬਚ ਸਕਣ….

(ਦਲਜੀਤ ਮੱਕੜ) siitms@gmail.com

Install Punjabi Akhbar App

Install
×