ਵਾਨੂਅਟੂ ਟਾਪੂ ਵਿਖੇ ਜਬਰਦਸਤ ਸਮੁੰਦਰੀ ਝੱਖੜ ਨੇ ਦਰਜਨਾਂ ਜਾਨਾਂ ਲਈਆਂ-ਨਿਊਜ਼ੀਲੈਂਡ ਵੱਲੋਂ ਇਕ ਮਿਲੀਅਨ ਦੀ ਸਹਾਇਤਾ

ਨਿਊਜ਼ੀਲੈਂਡ ਦੇ ਨਾਲ ਲਗਦੇ ਛੋਟੇ ਜਿਹੇ ਟਾਪੂ ਵਾਨੂਅਟੂ ਵਿਖੇ ਅੱਜ ਆਏ ਸਮੁੰਦਰੀ ਝੱਖੜ ਨੇ ਦਰਜਨਾਂ ਜਾਨਾਂ ਲੈ ਲਈਆਂ। ਇਸ ਸਮੁੰਦਰੀ ਝੱਖੜ ਦਾ ਡਰ ਨਿਊਜ਼ੀਲੈਂਡ ਦੇ ਕੁਝ ਹਿੱਸਿਆਂ ਵਿਚ ਵੀ ਬਣਿਆ ਰਿਹਾ। ਸਰਕਾਰ ਨੇ ਲੋਕਾਂ ਦੀ ਮਦਦ ਦੇ ਲਈ ਇਕ ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਵੇਲੇ ਵਾਨਾਅਟੂ ਵਿਖੇ ਨਿਊਜ਼ੀਲੈਂਡ ਦੇ 163 ਲੋਕ ਉਥੇ ਗਏ ਹੋਏ ਸਨ। ਉਥੇ ਦਾ ਟੈਲੀਫੋਨ ਸਿਸਟਮ ਵੀ ਭੰਗ ਹੋ ਗਿਆ ਹੈ ਅਤੇ ਸਰਕਾਰੀ ਹਸਪਤਾਲ ਵੀ ਨੁਕਸਾਨੇ ਗਏ ਦੱਸੇ ਜਾ ਰਹੇ ਹਨ। ਇਕ ਅੰਦਾਜੇ ਮੁਤਾਬਿਕ 250 ਕਿਲੋਮੀਟਰ ਤੋਂ 350 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਹਨ।