ਅਪੰਗ ਲੋਕਾਂ ਦੀਆਂ ਕਹਾਣੀਆਂ ਲੈਣਗੀਆਂ ਫਿਲਮ ਦਾ ਰੂਪ -ਡੋਨ ਹਾਰਵਿਨ

ਨਿਊ ਸਾਊਥ ਵੇਲਜ਼ ਸਰਕਾਰ ਨੇ ਸਰੀਰਕ ਪੱਖੋਂ ਅਪੰਗਤਾ ਝੇਲ ਰਹੇ ਕੁੱਝ ਲੋਕ ਅਜਿਹੇ ਚੁਣੇ ਹਨ ਜਿਨ੍ਹਾਂ ਦੀਆਂ ਕਹਾਣੀਆਂ ਨੂੰ 2021 ਵਿੱਚ ਵੱਡੀ ਸਕਰੀਨ ਵਾਲੀਆਂ ਫਿਲਮਾਂ ਦਾ ਰੂਪ ਦਿੱਤਾ ਜਾਵੇਗਾ ਅਤੇ ਫਿਲਮਾਂ ਬਣਾਉਣ ਵਾਲੇ ਅਜਿਹੇ ਲੋਕਾਂ ਵਿੱਚ ਸੈਸੁਅਲ ਮਾਰਟਿਨ, ਡੈਨੀ ਰਾਈਟ, ਜੈਕਬ ਮੈਲਾਮੇਡ, ਡਿਗਬੀ ਵੈਬਸਟਰ, ਲੌਰੇਨ ਓਰੇਲ ਅਤੇ ਇਨ੍ਹਾਂ ਦੀਆਂ ਟੀਮਾਂ ਸ਼ਾਮਿਲ ਹਨ। 2021 ਵਿੱਚ ਹੋਣ ਵਾਲੇ 68ਵੇਂ ਸ਼ਾਰਟ ਫਿਲਮ ਫੈਸਟੀਵਲ ਵਿੱਚ ਆਰਚੀਬਾਲਡ ਪ੍ਰਾਈਜ਼ ਦੇ ਨਾਮਾਂਕਿਤ ਡਿਗਬੀ ਵੈਬਸਟਰ ਦੀ ਐਟੀਮੇਟਿਡ ਫਿਲਮ, ਡੈਫ ਪ੍ਰੋਫੈਸ਼ਨਲ ਕਾਤੀਆ ਸਵਾਰਟਜ਼ ਦੀ ਇੱਕ ਡਾਕੂਮੈਂਟਰੀ ਆਦਿ ਤੋਂ ਇਲਾਵਾ ਇੱਕ ਅਜਿਹੇ ਸਕੂਲ ਦੇ ਬੱਚੇ ਦੀ ਕਹਾਣੀ ਹੈ ਜੋ ਕਿ ਅਪੰਗ ਹੋਣ ਦੇ ਨਾਤੇ ਸਕੂਲ ਵਿੱਚ ਵਖਰੇਵੇਂ ਅਤੇ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਝੇਲਦਾ ਹੈ। ਕਲ਼ਾ ਵਾਲੇ ਵਿਭਾਗਾਂ ਦੇ ਮੰਤਰੀ ਡੋਨ ਹਾਰਵਿਨ ਨੇ ਕਿਹਾ ਕਿ ਫਿਲਮ ਇੱਕ ਅਜਿਹਾ ਮਾਧਿਅਮ ਹੈ ਜਿੱਥੇ ਕਿ ਥੋੜ੍ਹੇ ਸਮੇਂ ਅੰਦਰ ਹੀ ਵੱਡੀਆਂ ਗੱਲਾਂ ਕਹੀਆਂ ਜਾ ਸਕਦੀਆਂ ਹਨ ਅਤੇ ਇਸਨੂੰ ਜ਼ਿਆਦਾ ਤੋਂ ਜ਼ਿਆਦਾ ਦਰਸ਼ਕ ਦੇਖ ਅਤੇ ਸਮਝ ਵੀ ਸਕਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਫੈਸਟੀਵਲਾਂ ਤੋਂ ਇੱਕ ਗੱਲ ਸਾਹਮਣੇ ਆਈ ਹੈ ਕਿ ਦਰਸ਼ਕ ਹੁਣ ਸੱਚੀਆਂ ਕਹਾਣੀਆਂ ਨੂੰ ਹੀ ਫਿਲਮ ਦੇ ਰੂਪ ਵਿੱਚ ਦੇਖਣਾ ਲੋਚਦਾ ਹੈ ਅਤੇ ਇਸ ਤੋਂ ਉਹ ਭਰਪੂਰ ਆਨੰਦਿਤ ਵੀ ਹੁੰਦਾ ਹੈ। ਇਸ ਲਈ ਇਹ ਵਧੀਆ ਉਦਮ ਹੈ ਕਿ ਸੱਚੀਆਂ ਕਹਾਣੀਆਂ, ਉਹ ਵੀ ਅਜਿਹੇ ਸਰੀਰਿਕ ਪੱਖੋਂ ਅਪਾਹਜ ਵਿਅਕਤੀਆਂ ਦੀਆਂ ਜੋ ਕਿ ਅਪੰਗਤਾ ਝੇਲਣ ਦੇ ਬਾਵਜੂਦ ਵੀ ਕੁੱਝ ਨਾਲ ਕੁੱਝ ਕਰਨਾ ਚਾਹੁੰਦੇ ਹਨ ਤੇ ਕਰਕੇ ਵੀ ਦਿਖਾਉਂਦੇ ਹਨ, ਦਰਸ਼ਕਾਂ ਦਾ ਖੂਭ ਮਨੋਰੰਜਨ ਕਰਨ ਦੇ ਨਾਲ ਨਾਲ ਸਮਾਜ ਨੂੰ ਉਸਾਰੂ ਸੇਧ ਦੇਣ ਦਾ ਕੰਮ ਵੀ ਕਰਦੀਆਂ ਹਨ।

Install Punjabi Akhbar App

Install
×