ਤਸਮਾਨੀਆ ਸੈਂਕੜੇ ਆਸਟ੍ਰੇਲੀਆਈਆਂ ਨੂੰ ਵਾਪਸ ਲਿਆਉਣ ਲਈ ਤਿਆਰ

(ਦ ਏਜ ਮੁਤਾਬਿਕ) ਅੱਜ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਤੇ ਤਸਮਾਨੀਆ ਦੇ ਪ੍ਰੀਮੀਅਰ ਪੀਟਰ ਗਟਵੇਨ ਨੇ ਤਸਮਾਨੀਆ ਅੰਦਰ ਸੈਂਕੜੇ ਹੀ ਅਜਿਹੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਵਾਪਿਸ ਲਿਆਉਣ ਦਾ ਐਲਾਨ ਕੀਤਾ ਹੈ ਜੋ ਕਿ ਕੋਵਿਡ-19 ਦੀਆਂ ਪਾਬੰਧੀਆਂ ਕਾਰਨ ਹਾਲੇ ਵੀ ਆਪਣੇ ਘਰਾਂ ਤੋਂ ਬਾਹਰ ਦੂਸਰੇ ਦੇਸ਼ਾਂ ਵਿੱਚ ਫਸੇ ਹੋਏ ਹਨ। ਇਸ ਵਾਸਤੇ ਹੋਰ ਜ਼ਿਆਦਾ ਕਾਂਟਾਜ਼ ਕੰਪਨੀ ਦੀਆਂ ਫਲਾਈਟਾਂ ਨੂੰ ਆਵਾਗਮਨ ਲਈ ਪ੍ਰੇਰਿਆ ਗਿਆ ਹੈ। ਰਾਜ ਅੰਦਰ ਇਸ ਵੇਲੇ ਬਾਹਰ ਤੋਂ ਆਉਣ ਵਾਲੇ ਯਾਤਰੀਆਂ ਲਈ ਕੁਆਰਨਟੀਨ ਵਾਲ ਪਾਬੰਧੀ ਅਤੇ ਸਮਰੱਥਾ ਨਹੀਂ ਹੈ, ਇਸ ਲਈ ਹੁਣ ਕੌਮੀ ਪੱਧਰ ਉਪਰ ਘੱਟੋ ਘੱਟ ਹੋਟਲ ਕੁਆਰਨਟੀਨ ਦੀ ਸਮਰੱਥਾ ਨੂੰ ਵਧਾ ਕੇ 450 ਕੀਤਾ ਜਾ ਰਿਹਾ ਹੈ। ਇਸ ਵੇਲੇ ਰਾਜਾਂ ਅਤੇ ਟੈਰਿਟਰੀਆਂ ਦੇ ਸਮਝੌਤੇ ਅਨੁਸਾਰ 6315 ਯਾਤਰੀ ਹਰ ਹਫ਼ਤੇ ਆਸਟ੍ਰੇਲੀਆ ਵਿੱਚ ਆ ਰਹੇ ਹਨ ਅਤੇ ਆਪਣੇ ਘਰਾਂ ਨੂੰ ਪਰਤ ਰਹੇ ਹਨ। ਤਸਮਾਨੀਆ ਸਰਕਾਰ ਨੇ ਹਾਲੇ ਹੋਟਲਾਂ ਨਾਲ ਅਜਿਹੇ ਕੁਆਰਨਟੀਨ ਵਾਸਤੇ ਇਕਰਾਰ ਕਰਨੇ ਹਨ ਅਤੇ ਇਸ ਵਾਸਤੇ ਉਹ ਫੋਰਨ ਅਫੇਅਰਜ਼ ਵਿਭਾਗ ਅਤੇ ਕਾਂਟਾਜ਼ ਕੰਪਨੀ ਦੀਆਂ ਗਤੀਵਿਧੀਆਂ ਦਾ ਇੰਤਜ਼ਾਰ ਕਰ ਰਹੇ ਹਨ ਜਿਨ੍ਹਾਂ ਨੇ ਕਿ ਬਾਹਰਲੇ ਦੇਸ਼ਾਂ ਤੋਂ ਹਾਬਰਟ ਵਿਖੇ ਫਲਾਈਟਾਂ ਦਾ ਐਲਾਨ ਕਰਨਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਹਾਬਰਟ ਅਤੇ ਨਿਊਜ਼ੀਲੈਂਡ ਦਰਮਿਆਨ ਵੀ ਅਗਲੇ ਸਾਲ ਤੋਂ 130 ਸਿੱਧੀਆਂ ਫਲਾਈਟਾਂ ਚਲਾਉਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।

Install Punjabi Akhbar App

Install
×