ਕ੍ਰਿਸਟਨ ਪੋਰਟਰ ਅਤੇ ਲਿੰਡਾ ਰਿਨੌਲਡਜ਼ ਆਪਣੀਆਂ ਜ਼ਿੰਮੇਵਾਰੀਆਂ ਤੇ ਰਹਿਣਗੇ ਕਾਇਮ -ਪ੍ਰਧਾਨ ਮੰਤਰੀ

ਬ੍ਰਿਟਨੀ ਹਿਗਿਨਜ਼ ਨੂੰ ਮਿਲਣ ਦੀ ਜਤਾਈ ਇੱਛਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਬ੍ਰਿਟਨੀ ਹਿਗਿਨਜ਼ ਵਾਲੇ ਮਾਮਲੇ ਨਾਲ ਉਹ ਅੰਦਰ ਤੱਕ ਝਿੰਜੋੜੇ ਗਏ ਹਨ ਅਤੇ ਉਹ ਔਰਤਾਂ ਪ੍ਰਤੀ ਹੁੰਦੇ ਗਲਤ ਵਿਵਹਾਰਾਂ ਅਤੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਦੀ ਤਹਿ ਤੱਕ ਜਾਣਗੇ ਅਤੇ ਮਹਿਲਾਵਾਂ ਪ੍ਰਤੀ ਬਣਦਾ ਮਾਣ-ਸਨਮਾਨ ਪੂਰੀ ਤਰ੍ਹਾਂ ਬਰਕਰਾਰ ਰੱਖਣ ਵਿੱਚ ਪੂਰਨ ਤੌਰ ਤੇ ਅਤੇ ਆਪਣੀ ਪੂਰੀ ਤਨ ਦੇਹੀ ਅਤੇ ਮਨ ਦੇਹੀ ਨਾਲ ਹਰ ਤਰ੍ਹਾਂ ਦਾ ਕਾਰਜ ਕਰਕੇ, ਸਹਿਯੋਗ ਕਰਦੇ ਰਹਿਣਗੇ।
ਕ੍ਰਿਸਟਨ ਪੋਰਟਰ ਅਤੇ ਲਿੰਡਾ ਰਿਨੌਲਡਜ਼ ਦੀਆਂ ਪੋਜ਼ੀਸ਼ਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕੈਬਨਿਟ ਅੰਦਰ ਆਪਣਾ ਅਹਿਮ ਰੋਲ ਅਦਾ ਕਰਦੇ ਰਹਿਣਗੇ ਪਰੰਤੂ ਹੁਣ ਉਹ ਕਿਸ ਪੋਜ਼ੀਸ਼ਨ ਤੇ ਰਹਿਣਗੇ, ਇਸ ਬਾਰੇ ਗੱਲ ਦਾ ਜਵਾਬ ਦੇਣਾ ਉਨ੍ਹਾਂ ਨੇ ਵਾਜਿਬ ਨਹੀਂ ਸਮਝਿਆ। ਕ੍ਰਿਸਟਨ ਪੋਰਟਰ ਦੇ ਮਾਮਲੇ ਵਿੱਚ ਤਾਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਨਿਰਦੌਸ਼ ਹੈ ਅਤੇ ਉਨ੍ਹਾਂ ਪ੍ਰਤੀ ਕੋਈ ਵੀ ਅਤੇ ਕਿਸੇ ਕਿਸਮ ਦੀ ਕਾਰਵਾਈ ਕਰਨ ਤੋਂ ਸਾਫ਼ ਹੀ ਇਨਕਾਰ ਵੀ ਕਰ ਦਿੱਤਾ ਅਤੇ ਕਿਹਾ ਕਿ ਇਹ ਕੰਮ ਸਰਕਾਰ ਦਾ ਨਹੀਂ ਹੈ ਸਗੋਂ ਪੁਲਿਸ ਦਾ ਹੈ ਅਤੇ ਜੇਕਰ ਪੁਲਿਸ ਚਾਹੇਗੀ ਤਾਂ ਹਰ ਵਾਜਿਬ ਕਾਰਵਾਈ ਕ੍ਰਿਸਟਨ ਪੋਰਟਰ ਦੇ ਖ਼ਿਲਾਫ਼ ਕਰੇਗੀ ਅਤੇ ਇਸ ਵਿੱਚ ਕਿਸੇ ਕਿਸਮ ਦੀ ਪੜਤਾਲ ਵੀ ਸ਼ਾਮਿਲ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਕ੍ਰਿਸਟਨ ਪੋਰਟਰ ਉਪਰ ਜਦੋਂ ਦੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ, ਬ੍ਰਿਟਨੀ ਹਿਗਿਨਜ਼ ਵੱਲੋਂ ਲਗਾਏ ਗਏ ਹਨ, ਉਹ ਉਦੋਂ ਤੋਂ ਹੀ ਦਿਮਾਗੀ ਸਿਹਤ ਕਾਰਨ ਛੁੱਟੀ ਉਪਰ ਗਏ ਹੋਏ ਹਨ ਅਤੇ ਛੁੱਟੀ ਉਪਰ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਸਿੱਧੇ ਤੌਰ ਤੇ ਬ੍ਰਿਟਨੀ ਹਿਗਿਨਜ਼ ਨੂੰ ‘ਝੂਠੀ’ ਕਰਾਰ ਦਿੱਤਾ ਸੀ ਅਤੇ ਆਪਣੇ ਉਪਰ ਲਗਾਏ ਗਏ ਸਭ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ।
ਪ੍ਰਧਾਨ ਮੰਤਰੀ ਨੇ ਇੱਕ ਹੋਰ ਅਹਿਮ ਗੱਲਬਾਤ ਦੌਰਾਨ ਕਿਹਾ ਕਿ ਉਹ ਬ੍ਰਿਟਨੀ ਹਿਗਿਨਜ਼ ਨੂੰ ਨਿਜੀ ਤੌਰ ਉਪਰ ਮਿਲਣ ਅਤੇ ਸਾਰੀ ਗੱਲਬਾਤ ਦਾ ਅਸਲ ਜਾਇਜ਼ਾ ਲੈਣ ਲਈ ਤਿਆਰ ਹਨ -ਜੇਕਰ ‘ਉਹ’ ਚਾਹੇ ਤਾਂ….
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਸਮਾਜ ਅਤੇ ਆਪਣੀ ਸਰਕਾਰ ਦੇ ਨਾਲ ਨਾਲ ਦੇਸ਼ ਦੀ ਕਾਨੂੰਨ ਵਿਵਸਥਾ, ਪੁਲਿਸ, ਸੁਰੱਖਿਆ ਅਧਿਕਾਰੀਆਂ ਆਦਿ ਉਪਰ ਪੂਰਾ ਵਿਸ਼ਵਾਸ਼ ਹੈ ਅਤੇ ਉਹ ਸਭ ਦੀ ਪੂਰੀ ਕਦਰ ਅਤੇ ਮਾਣ-ਸਨਮਾਨ ਕਰਦੇ ਹਨ ਅਤੇ ਇਨ੍ਹਾਂ ਦੇ ਖ਼ਿਲਾਫ਼ ਜੇਕਰ ਕੋਈ ਵੀ ਕਿਸੇ ਘਿਨੌਣੇ ਕਾਰਨਾਮਿਆਂ ਨੂੰ ਅੰਜਾਮ ਦਿੰਦਾ ਹੈ ਤਾਂ ਹਰ ਤਰ੍ਹਾਂ ਦੀ ਵਾਜਿਬ ਪੜਤਾਲ ਹੋਣੀ ਹੀ ਚਾਹੀਦੀ ਹੈ ਅਤੇ ਉਹ ਅਜਿਹੀਆਂ ਪੜਤਾਲਾਂ ਆਦਿ ਦੇ ਖ਼ਿਲਾਫ਼ ਨਹੀਂ ਹਨ ਅਤੇ ਮਹਿਲਾਵਾਂ ਦੇ ਸਨਮਾਨ ਆਦਿ ਲਈ ਹਮੇਸ਼ਾ ਖੜ੍ਹੇ ਸਨ, ਖੜ੍ਹੇ ਹਨ ਅਤੇ ਭਵਿੱਖ ਵਿੱਚ ਵੀ ਖੜ੍ਹੇ ਹੀ ਰਹਿਣਗੇ।

Install Punjabi Akhbar App

Install
×