ਕ੍ਰਿਸਟਿਅਨ ਪੋਰਟਰ ਉਪਰ ਲੱਗੇ ਸਰੀਰਿਕ ਸ਼ੋਸ਼ਣ ਦੇ ਇਲਜ਼ਾਮਾਂ ਵਿੱਚ ਸੋਲਿਸਿਟਰ ਜਨਰਲ ਦੀ ਸਲਾਹ ਦੀ ਨਹੀਂ ਜ਼ਰੂਰਤ -ਪ੍ਰਧਾਨ ਮੰਤਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮੌਜੂਦਾ ਅਟਾਰਨੀ ਜਨਰਲ ਕ੍ਰਿਸਟਿਅਨ ਪੋਰਟਰ ਉਪਰ ਲੱਗੇ ਇਲਜ਼ਾਮ ਕਿ 1988 ਵਿੱਚ ਜਦੋਂ ਉਹ 17 ਸਾਲਾਂ ਦੇ ਸਨ ਤਾਂ ਉਨ੍ਹਾਂ ਨੇ ਇੱਕ 16 ਸਾਲਾਂ ਦੀ ਲੜਕੀ ਦਾ ਸਰੀਰਕ ਸ਼ੋਸ਼ਣ ਕੀਤਾ ਸੀ ਅਤੇ ਹੁਣ ਜਦੋਂ ਉਸ ਲੜਕੀ ਨੇ ਆਪਣੀ ਸ਼ਿਕਾਇਤ ਨੂੰ ਜੱਗ-ਜਾਹਿਰ ਕਰਨਾ ਚਾਹਿਆ ਤਾਂ ਉਸ ਉਪਰ ਅਜਿਹਾ ਦਬਾਅ ਬਣਾਇਆ ਗਿਆ ਕਿ ਉਸ ਨੇ ਖੁਦਕਸ਼ੀ ਹੀ ਕਰ ਲਈ, ਅਤੇ ਇਸ ਵਾਸਤੇ ਪੋਰਟਰ ਦਾ ਸਿਆਸੀ ਦਬਾਅ ਦੱਸਿਆ ਜਾ ਰਿਹਾ ਹੈ, ਉਪਰ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਾਸਤੇ ਸੋਲਿਸਿਟਰ ਜਨਰਲ ਦੀ ਰਾਇ ਲੈਣਾ ਉਚਿਤ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੋਰਟਰ ਤਾਂ ਪਹਿਲਾਂ ਹੀ ਅਜਿਹੇ ਇਲਜ਼ਾਮਾਂ ਨੂੰ ਖਾਰਜ ਕਰ ਚੁਕੇ ਹਨ ਕਿ ਉਨ੍ਹਾਂ ਨੇ ਅਜਿਹਾ ਕੋਈ ਕਾਰਜ ਕੀਤਾ ਸੀ।
ਅਸਲ ਵਿੱਚ ਸਾਬਕਾ ਸੋਲਿਸਿਟਰ ਜਨਰਲ ਜਸਟਿਨ ਗਿਲੀਸਨ ਨੇ ਸਰਕਾਰ ਨੂੰ ਸੁਝਾਅ ਦਿੱਤਾ ਸੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਮੌਜੂਦਾ ਸੋਲਿਸਿਟਰ ਜਨਰਲ ਕੋਲੋਂ ਇਸ ਗੱਲ ਦੀ ਰਾਇ ਲੈ ਲਵੇ ਕਿ ਅਜਿਹੇ ਗੰਭੀਰ ਇਲਜ਼ਾਮਾਂ ਦੇ ਚਲਦਿਆਂ ਕੀ ਕ੍ਰਿਸਟਿਅਨ ਪੋਰਟਰ ਨੂੰ ਆਪਣੇ ਅਹੁਦੇ ਉਪਰ ਬਰਕਰਾਰ ਰਹਿਣਾ ਚਾਹੀਦਾ ਹੈ ਜਾਂ ਨਹੀਂ….? ਤਾਂ ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਅਜਿਹੀ ਸਲਾਹ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕ੍ਰਿਸਟਿਅਨ ਪੋਰਟਰ ਇੱਕ ਸਾਫ-ਸੁਥਰੀ ਛਵੀ ਵਾਲਾ ਬੇਕਸੂਰ ਬੰਦਾ ਹੈ ਅਤੇ ਅਜਿਹੇ ਇਲਜ਼ਾਮਾਂ ਨੂੰ ਸਾਰਥਕ ਰੂਪ ਦੇ ਕੇ ਉਸ ਦਾ ਜੀਵਨ ਅਤੇ ਕੈਰੀਅਰ ਬਰਬਾਦ ਨਹੀਂ ਕੀਤਾ ਜਾ ਸਕਦਾ।
ਵਿਰੋਧੀ ਧਿਰ ਦੀਆਂ ਮੰਗਾਂ ਕਿ ਪੋਰਟਰ ਦੇ ਖ਼ਿਲਾਫ਼ ਇੱਕ ਨਿਰਪੱਖ ਜਾਂਚ ਕਰਵਾਈ ਜਾਵੇ, ਨੂੰ ਵੀ ਸਿਰੇ ਤੋਂ ਨਕਾਰਕਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕਿਸੇ ਨੇ ਕੋਈ ਅਜਿਹਾ ਕਾਰਾ ਕੀਤਾ ਹੀ ਨਹੀਂ ਤਾਂ ਫੇਰ ਜਾਂਚ ਕਿਸ ਗੱਲ ਦੀ ਕਰਨੀ……?
ਉਧਰ ਪੁਲਿਸ ਨੇ ਵੀ ਕੋਈ ਚਸ਼ਮਦੀਦ ਜਾਂ ਪਾਇਦਾਰ ਗਵਾਹ ਨਾ ਹੋਣ ਦੀ ਸੂਰਤ ਵਿੱਚ ਸਾਰੇ ਮਾਮਲੇ ਦੀ ਪੜਤਾਲ ਪਹਿਲਾਂ ਤੋਂ ਹੀ ਬੰਦ ਕਰ ਦਿੱਤੀ ਸੀ। ਪਰੰਤੂ ਦੱਖਣੀ ਆਸਟ੍ਰੇਲੀਆਈ ਪੁਲਿਸ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਆਖਿਰ ਉਕਤ ਮਹਿਲਾ ਨੇ ਖੁਦਕਸ਼ੀ ਕੀਤੀ ਕਿਉਂ….?

Install Punjabi Akhbar App

Install
×