ਕਰੇਗ ਕੈਲੀ ਦੀਆਂ ਕੋਵਿਡ ਸਬੰਧੀ ਗਲਤ ਸੂਚਨਾਵਾਂ ਉਪਰ ਪ੍ਰਧਾਨ ਮੰਤਰੀ ਦੀ ਚੁੱਪੀ ਬਣੀ ਨਿੰਦਾ ਦਾ ਕਾਰਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੱਲੋਂ ਲਿਬਰਲ ਐਮ.ਪੀ. ਕਰੇਗ ਕੈਲੀ ਦੁਅਰਾ ਦਿੱਤੀਆਂ ਗਈਆਂ ਕੋਵਿਡ-19 ਸਬੰਧੀ ਗਲਤ ਸੂਚਨਾਵਾਂ ਉਪਰ ਸਾਧੀ ਗਈ ਚੁੱਪੀ ਕਾਰਨ ਹਰ ਤਰਫੋਂ ਪੈ ਰਹੇ ਗਲਤ ਪ੍ਰਭਾਵ ਦੀਆਂ ਖ਼ਬਰਾਂ ਆਉਣੀਆਂ ਜਾਰੀ ਹਨ ਅਤੇ ਵਿਰੋਧੀਆਂ ਵੱਲੋਂ ਹਰ ਪੱਖ ਤੇ ਪ੍ਰਧਾਨ ਮੰਤਰੀ ਦੇ ਇਸ ਸਵਰੂਪ ਅਤੇ ਸੁਭਾਅ ਦੀ ਨਿੰਦਾ ਕੀਤੀ ਜਾ ਰਹੀ ਹੈ। ਇਹ ਚਿੰਤਾ, ਅਜਿਹੀਆਂ ਹੀ ਸ਼ਡਯੰਤਰ ਭਰੀਆਂ ਖ਼ਬਰਾਂ ਦੀ ਪੜਚੋਲ ਕਰਨ ਵਾਲੇ ਪੀਟ ਈਵਨਜ਼ ਨੇ ਬੀਤੇ ਦਿਨ ਆਪਣੇ 90 ਮਿਨਟ ਦੇ ਪੋਡਕਾਸਟ ਵਿੱਚ ਜ਼ਾਹਿਰ ਕੀਤੀ। ਬੀਤੇ ਸੋਮਵਾਰ ਨੂੰ ਤਾਂ ਪ੍ਰਧਾਨ ਮੰਤਰੀ ਨੇ ਉਪਰੋਕਤ ਐਮ.ਪੀ. ਉਪਰ ਕੋਈ ਵੀ ਟਿੱਪਣੀ ਕਰਨ ਤੋਂ ਕੋਰਾ ਜਵਾਬ ਹੀ ਦੇ ਦਿੱਤਾ। ਲੇਬਰ ਦੇ ਸਿਹਤ ਵਿਭਾਗਾਂ ਦੇ ਬੁਲਾਰੇ ਮਾਰਕ ਬਟਲਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਅਜਿਹਾ ਕਰਨਾ ਸਿਰੇ ਦੀ ਨਾਕਾਮੀ ਅਤੇ ਗੈਰ ਜ਼ਿਮੇਵਾਰਾਨਾ ਕੰਮ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਲਤ ਧਾਰਨਾਵਾਂ ਦੇ ਮੰਤਰੀ ਬਹੁਤ ਜ਼ਿਆਦਾ ਖ਼ਤਰਨਾਕ ਸਿਰਦਰਦ ਅਤੇ ਸਮਾਜ ਵਾਸਤੇ ਖ਼ਤਰਾ ਬਣਦੇ ਹਨ ਅਤੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਸੀ ਕਿ ਤੁਰੰਤ ਉਸ ਉਪਰ ਐਕਸ਼ਨ ਲਿਆ ਜਾਂਦਾ ਅਤੇ ਬੇਲਗਾਮੀ ਉਪਰ ਲਗਾਮ ਕੱਸੀ ਜਾਂਦੀ। ਵੈਸੇ ਹੁਣ ਰਾਇਲ ਆਸਟ੍ਰੇਲੀਆਈ ਕਾਲੇਜ ਦੇ ਜਨਰਲ ਪ੍ਰੈਕਟਿਸ਼ਨਰਾਂ ਨੇ ਵੀ ਐਮ.ਪੀ. ਕੈਲੀ ਦੀਆਂ ਗਲਤ ਸੂਚਨਾਵਾਂ ਨੂੰ ਨਿਰਆਧਾਰ ਦੱਸਿਆ ਹੈ ਅਤੇ ਕਿਹਾ ਹੈ ਕਿ ਅਜਿਹੀਆਂ ਸੂਚਨਾਵਾਂ ਕਿਸੇ ਦੇ ਪੱਖ ਵਿੱਚ ਵੀ ਨਹੀਂ ਹਨ ਅਤੇ ਕਿਤੇ ਵੀ, ਕਿਸੇ ਕਿਸਮ ਦਾ ਖ਼ਤਰਾ ਅਤੇ ਅਰਾਜਕਤਾ ਹੀ ਪੈਦਾ ਕਰਦੀਆਂ ਹਨ। ਉਕਤ ਕਾਲੇਜ ਤੋਂ ਸ੍ਰੀਮਤੀ ਕੈਰਨ ਪ੍ਰਾਈਸ ਨੇ ਜਨਤਕ ਤੌਰ ਤੇ ਅਪੀਲ ਕਰਦਿਆਂ ਕਿਹਾ ਕਿ ਅਜਿਹੀਆਂ ਗਲਤ ਸੂਚਨਾਵਾਂ ਤੋਂ ਬਚਾਉ ਵਾਸਤੇ ਲੋਕਾਂ ਨੂੰ ਚਾਹੀਦਾ ਹੈ ਕਿ ਮਾਹਿਰਾਂ ਦੀ ਸਲਾਹ ਲਈ ਜਾਵੇ ਅਤੇ ਕਿਸੇ ਵੀ ਗੈਰ-ਜ਼ਿੰਮੇਵਾਰਾਨਾ ਸੂਚਨਾ ਉਪਰ ਬਿਲਕੁਲ ਵੀ ਵਿਸ਼ਵਾਸ ਨਾ ਕੀਤਾ ਜਾਵੇ।

Install Punjabi Akhbar App

Install
×