ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਮੀਡੀਆ ਰਾਹੀਂ ਫੈਲਾਏ ਜਾ ਰਹੇ ਇਸ ਬਿਆਨ, ਕਿ ਦੇਸ਼ ਅੰਦਰ ਇੱਕ ਦਿਨ ਵਿੱਚ 200,000 ਕੋਵਿਡ-19 ਦੇ ਇਨਫੈਕਸ਼ਨ ਹੋ ਸਕਦੇ ਹਨ, ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਜਿਹਾ ਕੋਈ ਵੀ ਸਰਵੇਖਣ ਜਾਂ ਆਂਕੜੇ ਨਹੀਂ ਹਨ ਜੋ ਕਿ ਇਸ ਤਰ੍ਹਾਂ ਦੇ ਬਿਆਨ ਨੂੰ ਹੁੰਗਾਰਾ ਦੇ ਸਕਣ, ਇਸ ਵਾਸਤੇ ਇਹ ਗੱਲ ਹੀ ਬੇਬੁਨਿਆਦ ਲੱਗਦੀ ਹੈ।
ਮੁੱਖ ਸਿਹਤ ਅਧਿਕਾਰੀ ਪੌਲ ਕੇਲੀ ਨੇ ਵੀ ਮੀਡੀਆ ਦੇ ਇਸ ਬਿਆਨ ਨੂੰ ਆਧਾਰਹੀਣ ਦੱਸਿਆ ਅਤੇ ਕਿਹਾ ਕਿ ਮੀਡੀਆ ਨੂੰ ਅਜਿਹੀਆਂ ਗੱਲਾਂ ਜਿਨ੍ਹਾਂ ਦਾ ਕੋਈ ਪ੍ਰਮਾਣ ਆਦਿ ਨਹੀਂ ਹੁੰਦਾ, ਨੂੰ ਸਨਸਨੀਖ਼ੇਜ਼ ਬਣਾ ਕੇ ਸਮਾਜ ਵਿੱਚ ਭਰਮ ਭੁਲੇਖੇ ਨਹੀਂ ਫੈਲਾਉਣੇ ਚਾਹੀਦੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਦੇਸ਼ ਦੇ ਇੱਕ ਉਘੇ ਅਖ਼ਬਾਰ ਵਿੱਚ ਦੋਹਰਟੀ ਅਦਾਰੇ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਦੇ ਆਂਕੜਿਆਂ ਰਾਹੀਂ ਦਰਸਾਇਆ ਗਿਆ ਸੀ ਕਿ ਅਗਲੇ ਮਹੀਨੇ (ਜਨਵਰੀ 2022) ਦੇ ਅੰਤ ਅਤੇ ਜਾਂ ਫੇਰ ਫਰਵਰੀ ਦੇ ਸ਼ੁਰੂ ਦੇ ਦਿਨਾਂ ਵਿੱਚ ਦੇਸ਼ ਅੰਦਰ ਹੋਰ ਰੋਜ਼ 2 ਲੱਖ ਕੋਵਿਡ-19 ਦੇ ਮਾਮਲੇ ਦਰਜ ਹੋ ਸਕਦੇ ਹਨ, ਜਿਸਤੋਂ ਸਾਵਧਾਨ ਰਹਿਣ ਵਾਸਤੇ ਹੁਣੇ ਤੋਂ ਕਦਮ ਚੁੱਕਣ ਦੀ ਜ਼ਰੂਰਤ ਹੈ।