ਜੋਏ ਬਾਈਡਨ ਦੀ ਵਾਤਾਵਰਣ ਵਾਲੀ ਸੁਮਿਟ ਤੋਂ ਪਹਿਲਾਂ ਸਕਾਟ ਮੋਰੀਸਨ ਦਾ ਸਾਫ ਊਰਜਾ ਪ੍ਰਤੀ ਨਵੀਆਂ ਲੀਹਾਂ ਦਾ ਐਲਾਨ, ਨਵੇਂ ਫੰਡ ਵੀ ਹੋਣਗੇ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਇਸੇ ਹਫਤੇ ਹੋਣ ਵਾਲੀ ਅੰਤਰ ਰਾਸ਼ਟਰੀ ਪੱਧਰ ਦੀ ਸੁਮਿਟ, ਜੋ ਕਿ ਆਉਣ ਵਾਲੇ ਕੱਲ੍ਹ (ਵੀਰਵਾਰ ਨੂੰ ਧਰਤੀ ਦਿਵਸ ਮੌਕੇ ਤੇ) ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਕੀਤੀ ਜਾਣੀ ਹੈ ਅਤੇ ਇਸ ਵਿੱਚ ਵਾਤਾਵਰਣ ਸਬੰਧੀ ‘ਜ਼ੀਰੋ ਅਮਿਸ਼ਨ 2050’ ਦੇ ਟੀਚੇ ਬਾਬਤ ਗੱਲਬਾਤ ਅਤੇ ਐਲਾਨ ਵੀ ਕੀਤੇ ਜਾਣੇ ਹਨ, ਤੋਂ ਮਹਿਜ਼ ਕੁੱਝ ਦਿਨ ਪਹਿਲਾਂ ਹੀ ਅੱਜ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਹਾਈਡ੍ਰੋਜਨ ਹੱਬਾਂ, ਵਾਤਾਵਰਣ ਵਿੱਚ ਕਾਬਰਨ ਨੂੰ ਅਲੱਗ ਕਰਨ ਅਤੇ ਇੱਕ ਖਾਸ ਥਾਂ ਉਪਰ ਸਟੋਰ ਕਰਨ ਆਦਿ ਵਰਗੇ ਕਦਮਾਂ ਲਈ 540 ਮਿਲੀਅਨ ਡਾਲਰਾਂ ਦੇ ਇੱਕ ਵਾਧੂ ਬਜਟ ਦਾ ਪ੍ਰਬੰਧਨ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਪ੍ਰਾਜੈਕਟ ਨਾਲ ਦੋ ਟੀਚੇ ਹਾਸਿਲ ਕੀਤੇ ਜਾ ਸਕਦੇ ਹਨ ਕਿਉਂਕਿ ਜਿੱਥੇ ਇਸ ਨਾਲ ਦੇਸ਼ ‘ਜ਼ੀਰੋ ਅਮਿਸ਼ਨ 2050’ ਦੇ ਟੀਚੇ ਵੱਲ ਨਵੇਂ ਕਦਮ ਚੁੱਕੇਗਾ ਉਥੇ ਹੀ ਘੱਟੋ ਘੱਟ 2,500 ਰੌਜ਼ਗਾਰ ਵੀ ਪੈਦਾ ਹੋਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਫੰਡਾਂ ਦੀ ਅੱਧੀ ਦੇ ਕਰੀਬ ਰਾਸ਼ੀ ਤਾਂ ਪਿਲਬਾਰਾ (ਪੱਛਮੀ ਆਸਟ੍ਰੇਲੀਆ) ਅਤੇ ਵਿਆਲਾ (ਦੱਖਣੀ ਆਸਟ੍ਰੇਲੀਆ) ਵਿਖੇ ਹਾਈਡ੍ਰੋਜਨ ਹੱਬਾਂ ਨੂੰ ਬਣਾਉਣ ਲਈ ਖਰਚ ਕੀਤੀ ਜਾਵੇਗੀ ਅਤੇ ਬਾਕੀ ਦੀ ਰਾਸ਼ੀ ਕਾਰਬਨ ਨੂੰ ਅਲੱਗ ਕਰਨ ਅਤੇ ਉਸਦੀ ਸਟੋਰੇਜ ਉਪਰ ਖਰਚੀ ਜਾਵੇਗੀ।
ਦੇਸ਼ ਦੇ ਤੇਲ ਅਤੇ ਗੈਸ ਉਦਯੋਗ ਜਗਤ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ਨਾਲ ਦੇਸ਼ ਨਵੀਆਂ ਪੁਲਾਂਘਾਂ ਪੁੱਟੇਗਾ ਅਤੇ ਇਸ ਦਾ ਫਾਇਦਾ ਮਹਿਜ਼ ਆਸਟ੍ਰੇਲੀਆ ਨੂੰ ਹੀ ਨਹੀਂ ਸਗੋਂ ਸੰਸਾਰ ਪੱਧਰ ਉਪਰ ਹੋਵੇਗਾ।

Install Punjabi Akhbar App

Install
×