ਅਰਥ-ਸ਼ਾਸਤਰੀਆਂ ਮੁਤਾਬਿਕ ‘ਜਾਬਸੀਕਰ ਸਕੀਮ’ ਵਿੱਚ ਬਦਲਾਅ ਥੋੜਾ ਜਲਦੀ

ਪ੍ਰਧਾਨ ਮੰਤਰੀ ਸਕੋਟ ਮੋਰੀਸਨ ਅਨੁਸਾਰ 130 ਬਿਲੀਅਨ ਵਾਲੀ ਜਾਬਸੀਕਰ ਸਕੀਮ ਨੂੰ ਮੋੜਾ ਦਿੱਤਾ ਜਾ ਸਕਦਾ ਹੈ ਪਰੰਤੂ ਉਨ੍ਹਾਂ ਇਹ ਵੀ ਕਿਹਾ ਕਿ ਇਹ ਸ਼ਾਇਦ ਹਾਲੇ ਥੋੜਾ ਜਲਦੀ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਉਕਤ ਸਕੀਮ ਸਰਕਾਰ ਵੱਲੋਂ ਛੇ ਮਹੀਨਿਆਂ ਲਈ ਸ਼ੁਰੂ ਕੀਤੀ ਗਈ ਸੀ ਜਿਸਦੇ ਤਹਿਤ 1500 ਡਾਲਰ ਪ੍ਰਤੀ ਪੰਦਰਵਾੜਾ ਜਾਬਸੀਕਰ ਪੇਮੈਂਟ ਦੇ ਤੌਰ ਤੇ ਮਿਲ ਰਹੀ ਹੈ ਅਤੇ ਇਹ ਸਕੀਮ 27 ਸਤੰਬਰ ਤੱਕ ਜਾਰੀ ਰਹਿਣੀ ਸੀ। ਹੁਣ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਜੁਲਾਈ ਮਹੀਨੇ ਵਿੱਚ ਹੀ ਸਥਿਤੀਆਂ ਉਪਰ ਗੌਰ ਕਰਕੇ ਇਸ ਸਕੀਮ ਦੇ ਬਾਰੇ ਵਿੱਚ ਫੈਸਲਾ ਲੈ ਲਿਆ ਜਾਵੇ। ਅਰਥਸ਼ਾਸਤਰੀ ਇਸ ਨੂੰ ਬਹੁਤ ਜਲਦੀ ਕਹਿ ਰਹੇ ਹਨ ਅਤੇ ਦੂਜੇ ਪਾਸੇ ਸਰਕਾਰ ਦਾ ਮੰਨਣਾ ਹੈ ਕਿ ਲੋਕ ਵੀ ਚਾਹੁੰਦੇ ਹਨ ਕਿ ਉਹ ਆਪਣੇ ਕੰਮ ਧੰਦਿਆਂ ਉਪਰ ਫੇਰ ਤੋਂ ਵਾਪਿਸ ਆਉਣ।

Install Punjabi Akhbar App

Install
×