ਪ੍ਰਧਾਨ ਮੰਤਰੀ ਵੱਲੋਂ ਨੈਸ਼ਨਲ ਕੈਬਨਿਟ ਦੀ ਮੀਟਿੰਗ ਦਾ ਅੱਜ ਪਹਿਲਾ ਦਿਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕਰੋਨਾ ਦੇ ਖ਼ਿਲਾਫ਼ ਲੜੀ ਜਾ ਰਹੀ ਲੜਾਈ ਦਾ ਜਾਇਜ਼ਾ ਲੈਣ ਲਈ ਅਤੇ ਹਰ ਤਰ੍ਹਾਂ ਦੇ ਆਂਕੜਿਆਂ ਉਪਰ ਚਰਚਾ ਕਰਨ ਵਾਸਤੇ ਪ੍ਰਧਾਨ ਮੰਤਰੀ ਨੇ ਹਫ਼ਤੇ ਵਿੱਚ ਦੋ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਬਾਬਤ ਨੈਸ਼ਨਲ ਕੈਬਨਿਟ ਦੀ ਪਹਿਲੀ ਮੀਟਿੰਗ ਅੱਜ ਹੋਣ ਜਾ ਰਹੀ ਹੈ ਜਿਸ ਵਿੱਚ ਕਿ ਸਭ ਰਾਜਾਂ ਅਤੇ ਟੈਰਿਟਰੀਆਂ ਦੇ ਮੁਖੀ ਅਤੇ ਪ੍ਰਧਾਨ ਮੰਤਰੀ ਵਿਚਾਲੇ ਸਿੱਧੀ ਆਨਲਾਈਨ ਗੱਲਬਾਤ ਹੋਵੇਗੀ ਅਤੇ ਐਸਟ੍ਰੇਜੈਨੇਕਾ ਵਰਗੇ ਮੁੱਧਿਆਂ ਅਤੇ ਇਸ ਦੇ ਵਿਤਰਣ ਸਬੰਧੀ ਜਾਣਕਾਰੀ ਅਤੇ ਨਵੀਆਂ ਪੁਲਾਂਘਾਂ, ਇਸਤੋਂ ਹੋਣ ਵਾਲੇ ਸਾਈਡ ਇਫੈਕਟ ਆਦਿ ਉਪਰ ਗੰਭੀਰ ਚਰਚਾ ਹੋਣ ਦੀਆਂ ਸੰਭਾਵਨਾਵਾਂ ਹਨ ਕਿਉਂਕਿ ਹਾਲ ਦੀ ਘੜੀ ਉਕਤ ਵੈਕਸੀਨ ਨੂੰ 50 ਸਾਲ ਅਤੇ ਇਸਤੋਂ ਉਪਰ ਦੇ ਲੋਕਾਂ ਨੂੰ ਦੇਣ ਤੋਂ ਮਨਾਹੀ ਕਰ ਦਿੱਤੀ ਗਈ ਹੈ ਕਿਉਂਕਿ ਇਸ ਨਾਲ ਬਲੱਡ ਕਲਾਟਿੰਗ ਦੀਆਂ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਹਾਲਾਂਕਿ ਇਸ ਦਵਾਈ ਦੇ ਨਾਲ ਹੁਣ ਫਾਈਜ਼ਰ ਵੈਕਸੀਨ ਨੂੰ ਵੀ ਬਦਲ ਦੇ ਰੂਪ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ ਪਰੰਤੂ ਲੇਬਰ ਨੇਤਾ ਐਂਥਨੀ ਐਲਬਨੀਜ਼ ਦਾ ਮੰਨਣਾ ਅਤੇ ਕਹਿਣਾ ਹੈ ਕਿ ਮਹਿਜ਼ ਖਾਨਾ-ਪੂਰਤੀ ਹੀ ਹੋ ਰਹੀ ਹੈ ਅਤੇ ਸਥਾਈ ਇਲਾਜ ਵੱਲ ਕਿਸੇ ਵੱਲੋਂ ਕੋਈ ਕਦਮ ਚੁੱਕਿਆ ਹੀ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਕਿਸੇ ਵੀ ਦਵਾਈ ਦੇ ਵਿਤਰਣ ਦੀ ਕੋਈ ਸਥਾਈ ਪ੍ਰਵਿਰਤੀ ਨਹੀਂ ਅਪਣਾਈ ਗਈ ਅਤੇ ਨਾ ਹੀ ਅਪਣਾਈ ਜਾ ਰਹੀ ਹੈ। ਦੇਸ਼ ਦਾ ਹਰ ਇੱਕ ਨਾਗਰਿਕ ਇਹ ਜਾਣਨਾ ਚਾਹੁੰਦਾ ਹੈ ਕਿ ਉਸਨੂੰ ਕਰੋਨਾ ਤੋਂ ਬਚਾਉ ਵਾਸਤੇ ਵੈਕਸੀਨ ਕਦੋਂ ਮਿਲੇਗੀ ਅਤੇ ਦੇਸ਼ ਵਿੱਚ ਰਾਜ ਕਰ ਰਹੀਆਂ ਪਾਰਟੀਆਂ ਅਤੇ ਨੇਤਾਵਾਂ ਕੋਲ ਕੋਈ ਜਵਾਬ ਹੀ ਨਹੀਂ ਹੈ….।
ਫੈਡਰਲ ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਬੀਤੇ ਹਫ਼ਤੇ ਵਿੱਚ 330,000 ਵੈਕਸੀਨ ਲੋਕਾਂ ਨੂੰ ਦਿੱਤੀ ਗਈ ਹੈ ਅਤੇ ਹੁਣ 1.5 ਮਿਲੀਅਨ ਲੋਕਾਂ ਨੂੰ ਵੈਕਸੀਨ ਦੇਣ ਦੇ ਟੀਚੇ ਵੱਲ ਸਰਕਾਰ ਅਤੇ ਸਿਹਤ ਅਧਿਕਾਰੀ ਵੱਧ ਰਹੇ ਹਨ। ਇਸ ਵਾਸਤੇ ਵਿਰੋਧੀਆਂ ਨੂੰ ਨੁਕਤਾਚੀਨੀ ਕਰਨ ਦੀ ਬਜਾਏ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।
ਵਿਕਟੋਰੀਆਈ ਸਿਹਤ ਮੰਤਰੀ ਮਾਰਟਿਨ ਫੋਲੇ ਨੇ ਕਿਹਾ ਕਿ ਆਉਣ ਵਾਲੇ ਬੁੱਧਵਾਰ ਤੋਂ ਰਾਜ ਅੰਦਰ 70 ਅਤੇ ਇਸਤੋਂ ਵੱਧ ਦੀ ਉਮਰ ਵਾਲੇ ਲੋਕਾਂ ਨੂੰ ਵੈਕਸੀਨ ਲਗਾਉਣੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਵਾਸਤੇ ਕਿਸੇ ਨੂੰ ਵੀ ਪਹਿਲਾਂ ਤੋਂ ਆਪਣਾ ਨਾਮਾਂਕਣ ਜਾਂ ਬੁਕਿੰਗ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਸਾਰਿਆਂ ਨੂੰ ਸਿੱਧੇ ਤੌਰ ਤੇ ਉਕਤ ਵੈਕਸੀਨ ਮਿਲੇ, ਇਸ ਵਾਸਤੇ ਰਾਜ ਸਰਕਾਰ, ਕੇਂਦਰ ਸਰਕਾਰ ਨਾਲ ਮਿਲ ਕੇ ਦਿਨ ਰਾਤ ਕੰਮ ਕਰ ਰਹੀ ਹੈ।
ਉਧਰ ਤਸਮਾਨੀਆ ਦੇ ਪ੍ਰੀਮੀਅਰ ਪੀਟਰ ਗਟਵੇਨ -ਜੋ ਕਿ ਇਸ ਸਮੇਂ ਚੋਣਾਂ ਦਾ ਤਾਪ ਵੀ ਝੇਲ ਰਹੇ ਹਨ, ਦਾ ਕਹਿਣਾ ਹੈ ਕਿ ਕਰੋਨਾ ਵੈਕਸੀਨ ਦੀ ਸਪਲਾਈ ਵਿੱਚ ਬਹੁਤ ਜ਼ਿਆਦਾ ਦੇਰੀ ਹੋ ਰਹੀ ਹੈ ਅਤੇ ਸਰਕਾਰ ਨੂੰ ਜਲਦੀ ਤੋਂ ਜਲਦੀ ਇਸ ਦੀ ਪੂਰਤੀ ਵੱਲ ਧਿਆਨ ਦੇਣਾ ਚਾਹੀਦਾ ਹੈ।

Install Punjabi Akhbar App

Install
×