ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦਾ ਨਾਮ ਆਇਆ ਕਰੋਨਾ ਵਾਲੇ ਨਜ਼ਦੀਕੀ ਸੰਪਰਕਾਂ ਵਾਲੀ ਸੂਚੀ ਵਿੱਚ

ਛੇਵੇਂ ਦਿਨ (ਅੱਜ) ਪ੍ਰਧਾਨ ਮੰਤਰੀ ਦਾ ਮੁੜ ਤੋਂ ਕਰੋਨਾ ਟੈਸਟ

ਨਿਊ ਸਾਊਥ ਵੇਲਜ਼ ਦੇ ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ, ਬੀਤੇ ਸ਼ੁਕਰਵਾਰ ਨੂੰ, ਇੱਕ ਸਮਾਰੋਹ ਵਿੱਚ ਸ਼ਾਮਿਲ ਹੋਏ ਸਨ। ਇਸ ਥਾਂ ਨੂੰ ਬਾਅਦ ਵਿੱਚ ਕਰੋਨਾ ਵਾਲੀਆਂ ਸ਼ੱਕੀ ਥਾਂਵਾਂ ਦੀ ਸੂਚੀ ਵਿੱਚ ਪਾ ਦਿੱਤਾ ਗਿਆ ਸੀ ਅਤੇ ਹੋਰਨਾਂ ਦੇ ਨਾਲ ਨਾਲ ਪ੍ਰਧਾਨ ਮੰਤਰੀ ਦਾ ਨਾਮ ਵੀ ਕਰੋਨੇ ਦੇ ਨਜ਼ਦੀਕੀ ਸੰਪਰਕਾਂ ਵਾਲੀ ਸੂਚੀ ਵਿੱਚ ਆ ਗਿਆ ਹੈ। ਹਾਲ ਦੀ ਘੜੀ ਪ੍ਰਧਾਨ ਮੰਤਰੀ ਦੇ ਦੋ ਕਰੋਨਾ ਟੈਸਟਾਂ ਦੀ ਰਿਪੋਰਟ ਨੈਗੇਟਿਵ ਆ ਚੁਕੀ ਹੈ ਪਰੰਤੂ ਉਨ੍ਹਾਂ ਦੇ ਛੇਵੇਂ ਦਿਨ (ਅੱਜ) ਮੁੜ ਤੋਂ ਕਰੋਨਾ ਟੈਸਟ ਹੋਣਾ ਹੈ ਅਤੇ ਇਸ ਸਮੇਂ ਉਨ੍ਹਾਂ ਦਾ ਕੁਈਨਜ਼ਲੈਂਡ ਦਾ ਦੌਰਾ ਵੀ ਤੈਅ ਹੈ। ਬੀਤੇ ਕੱਲ੍ਹ ਵੀ ਉਨ੍ਹਾਂ ਨੂੰ ਕਿਰਿਬਿਲੀ ਹਾਊਸ ਵਿਖੇ ਵਿਖੇ ਜਾਣ ਦੀ ਅਤੇ ਇੱਕ ਸਮਾਰੋਹ ਵਿੱਚ ਸ਼ਿਰਕਤ ਕਰਨ ਦੀ ਇਜਾਜ਼ਤ, ਸਿਹਤ ਅਧਿਕਾਰੀਆਂ ਵੱਲੀੋਂ ਦਿੱਤੀ ਗਈ ਸੀ ਜਿੱਥੇ ਕਿ ਉਨ੍ਹਾਂ ਦੇ ਨਾਲ ਦੱਖਣੀ ਕੋਰੀਆਈ ਰਾਸ਼ਟਰਪਤੀ ਮੂਨ ਜੋਏ ਇਨ ਵੀ ਸਨ।
ਇਸੇ ਦੌਰਾਨ ਨਿਊ ਕਾਸਲ ਤੋਂ ਬ੍ਰਿਸਬੇਨ ਅਤੇ ਬ੍ਰਿਸਬੇਨ ਤੋਂ ਟਾਊਨਜ਼ਵਿਲੇ, ਦੀਆਂ ਦੋ ਫਲਾਈਟਾਂ ਵਿੱਚ ਕਰੋਨਾ ਦੇ ਮਾਮਲੇ ਪਾਏ ਜਾਣ ਕਾਰਨ, ਫਲਾਈਟ ਵਿੱਚ ਸਵਾਰ ਸਾਰੇ ਹੀ ਯਾਤਰੀਆਂ ਨੂੰ ਕੁਆਰਨਟੀਨ ਹੋਣਾ ਪੈ ਰਿਹਾ ਹੈ -ਭਾਵੇਂ ਉਹ ਪੂਰਨ ਤੌਰ ਤੇ ਵੈਕਸੀਨੇਟਿਡ ਵੀ ਹੋਣ।

Install Punjabi Akhbar App

Install
×