ਪ੍ਰਧਾਨ ਮੰਤਰੀ ਸਕੋਟ ਮੋਰਿਸਨ ਨੇ ਆਪਣੇ ਪਹਿਲੇ ਸਾਲ ਦੌਰਾਨ ਯਾਤਰਾਵਾਂ ਤੇ ਖਰਚੇ 1.3 ਮਿਲੀਅਨ ਡਾਲਰ

ਇੱਕ ਖਾਸ ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਸਕੋਟ ਮੋਰਿਸਨ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਦੌਰਾਨ ਵਿਦੇਸ਼ੀ ਦੌਰਿਆਂ ਅਤੇ ਯਾਤਰਾਵਾਂ ਤੇ 1.3 ਮਿਲੀਅਨ ਡਾਲਰ ਖਰਚ ਕੀਤੇ ਹਨ ਅਤੇ ਹੁਣ ਤੱਕ ਦੇ ਇਤਿਹਾਸ ਵਿਚੋਂ ਉਹ ਸਭ ਤੋਂ ਜ਼ਿਆਦਾ ਖਰਚੀਲੇ ਪ੍ਰਧਾਨ ਮੰਤਰੀਆਂ ਦੀ ਸੂਚੀ ਦੇ ਮੈਂਬਰ ਬਣ ਗਏ ਹਨ। ਐਸ.ਬੀ.ਐਸ. ਨਿਊਜ਼ ਨੇ ਪ੍ਰਾਪਤ ਕੀਤੀ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮੁਤਾਬਿਕ ਇਹ ਪਾਇਆ ਹੈ ਕਿ ਪ੍ਰਧਾਨ ਮੰਤਰੀ ਸਕੋਟ ਮੋਰਿਸਨ ਨੇ ਆਪਣੀਆਂ ਇਨਾ੍ਹਂ ਯਾਤਰਾਵਾਂ ਦੌਰਾਨ ਹੁਣ ਤੱਕ 1.3 ਮਿਲੀਅਨ ਡਾਲਰ ਖਰਚ ਕੀਤੇ ਇਨਾ੍ਹਂ 12 ਮਹੀਨਿਆਂ ਦੀਆਂ ਯਾਤਰਾਵਾਂ ਵਿੱਚ 12 ਅੰਤਰ-ਰਾਸ਼ਟਰੀ ਦੌਰੇ ਅਤੇ 17 ਰਾਸ਼ਟਰੀ ਦੌਰੇ ਸ਼ਾਮਿਲ ਹਨ। ਇਸੇ ਸਾਲ ਜੂਨ ਮਹੀਨੇ ਵਿੱਚ ਹੀ ਪ੍ਰਧਾਨ ਮੰਤਰੀ ਮੋਰੀਸਨ ਪਿਛਲੇ 11 ਸਾਲਾਂ ਵਿੱਚ ਇੰਗਲੈਂਡ ਅਤੇ ਸਿੰਗਾਪੁਰ ਦੇ ਦੌਰੇ ਤੇ ਜਾਣ ਤੋਂ ਪਹਿਲਾਂ ਸੋਲੋਮਨ ਟਾਪੂਆਂ ਤੇ ਜਾਣ ਵੇਲੇ ਵੀ ਪਹਿਲੇ ਨੰਬਰ ਤੇ ਰਹਿ ਚੁਕੇ ਹਨ। ਇਨਾ੍ਹਂ ਤਿੰਨਾਂ ਦੇਸ਼ਾਂ ਦੀਆਂ ਯਾਤਰਾਵਾਂ ਦਾ ਖਰਚਾ 164,447 ਡਾਲਰ ਆਇਆ ਸੀ।ਸਾਲ 2018 ਦੇ ਅੰਤ ਵਿੱਚ ਅਰਜਨਟਾਈਨਾ ਵਿੱਚ ਜੀ-20 ਸੰਮੇਲਨ ਵਿਚਲਾ ਦੌਰਾ ਅਤੇ ਇਸ ਸਾਲ ਓਸਾਕਾ ਦਾ ਦੌਰਾ -ਖਰਚਾ ਹੋਇਆ 350,572 ਡਾਲਰ ਅਤੇ 177,142 ਡਾਲਰ। ਅਗਸਤ ਵਿੱਚ ਉਹ ਜੀ-7 ਦੇ ਸੰਮੇਲਨ ਵਿੱਚ ਭਾਗ ਲੈਣ ਲਈ ਫਰਾਂਸ ਗਏ। ਆਪਣੇ 400 ਦਿਨਾਂ ਦੇ ਕਾਰਜਕਾਲ ਦੌਰਾਨ ਉਹ ਸ੍ਰੀ ਜੋਹਨ ਹੋਵਰਡ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਇਸ ਵਜ੍ਹਾ ਕਰਕੇ ਵੀ ਬਣ ਗਏ ਹਨ ਕਿ ਉਨਾ੍ਹਂ ਨੇ ਹਾਲੇ ਤੱਕ ਚੀਨ ਦਾ ਦੌਰਾ ਨਹੀਂ ਕੀਤਾ।