ਸਕੋਟ ਮੋਰੀਸਨ ਨੇ ਪਹਿਲੀ ਕੁਆਡ ਮੀਟਿੰਗ ਵਿੱਚ ਇੰਡੋ ਪੈਸਿਫਿਕ ਲਈ ਐਲਾਨੀ ਨਵੀਂ ਸਵੇਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਇਤਿਹਸਿਕ ਅਤੇ ਮਹੱਤਵਪੂਰਨ ਕੁਆਡ ਮੀਟਿੰਗ -ਜਿਸ ਵਿੱਚ ਕਿ ਆਸਟ੍ਰੇਲੀਆ ਦੇ ਨਾਲ ਨਾਲ ਅਮਰੀਕਾ, ਭਾਰਤ, ਅਤੇ ਜਪਾਨ ਹਿੱਸਾ ਲੈ ਰਹੇ ਹਨ ਵਿੱਚ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਬੀਤੀ ਰਾਤ, ਇੰਡੋ-ਪੈਸਿਫਿਕ ਦੇਸ਼ਾਂ ਵਾਸਤੇ ਇੱਕ ਨਵੀਂ ਸਵੇਰ ਦਾ ਐਲਾਨ ਕੀਤਾ ਅਤੇ ਕਿਹਾ ਉਹ ਅਤੇ ਉਨ੍ਹਾਂ ਦੀ ਸਰਕਾਰ ਸੰਸਾਰ ਪੱਧਰ ਉਪਰ ਵਾਤਾਵਰਣ ਬਦਲ ਅਤੇ ਕਰੋਨਾ ਵੈਕਸੀਨ ਦੇ ਵਿਤਰਣ ਸਬੰਧੀ ਹਰ ਗੱਲਬਾਤ ਲਈ ਤਿਆਰ ਹਨ ਅਤੇ ਸਾਰਿਆਂ ਨਾਲ ਇਕੱਠੇ ਮਿਲ ਕੇ ਕਦਮ ਨਾਲ ਕਦਮ ਰਲਾ ਕੇ ਚੱਲਣਗੇ ਅਤੇ ਚੀਨ ਦੀ ਗਲਤ ਨੀਤੀਆਂ ਕਾਰਨ ਵੱਧ ਰਹੀਆਂ ਪ੍ਰੇਸ਼ਾਨੀਆਂ ਨੂੰ ਵੀ ਅਗਾਂਹ ਵੱਧਣ ਤੋਂ ਰੋਕਣ ਵਾਸਤੇ ਸਭ ਦਾ ਸਾਥ ਦੇਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਆਸਟ੍ਰੇਲੀਆ ਕਰੋਨਾ ਵੈਕਸੀਨ ਦੇ ਵਿਤਰਣ ਲਈ ਸਿਖਲਾਈ ਵਾਸਤੇ ਵਿੱਤ ਮੁਹੱਈਆ ਕਰਵਾਏਗਾ ਅਤੇ ਇਸ ਦੇ ਵਿਤਰਣ ਲਈ ਹਰ ਸੰਭਵ ਕਦਮ ਚੁੱਕੇਗਾ ਅਤੇ ਪੈਸੀਫਿਕ ਆਈਲੈਂਡਾਂ, ਦੱਖਣੀ-ਪੂਰਬੀ ਏਸ਼ੀਆ ਅਤੇ ਇੰਡੀਅਨ ਓਸ਼ਨ ਵਿਚਲੇ ਦੇਸ਼ਾਂ ਵਿੱਚ ਉਕਤ ਵਕੈਸੀਨ ਦੇ ਵਿਤਰਣ ਵਿੱਚ ਪੂਰੀ ਸਹਾਇਤਾ ਕਰੇਗਾ।
ਇਸ ਦੇ ਐਲਾਨ ਉਨ੍ਹਾਂ ਨੇ ਇਸ ਲਈ ਕੀਤਾ ਕਿ ਕੋਵੇਕਸ ਅਦਾਰਾ, ਜੋ ਕਿ ਸੰਸਾਰ ਅੰਦਰ ਕਰੋਨਾ ਦੀ ਵੈਕਸੀਨ ਦੇ ਵਿਤਰਣ ਵਿੱਚ ਯੋਗਦਾਨ ਪਾਉਂਦਾ ਹੈ ਅਤੇ ਆਸਟ੍ਰੇਲੀਆ ਉਸ ਦਾ ਮਦਦਗਾਰ ਹੈ, ਨੇ ਪੈਸਿਫਿਕ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਕਰੋਨਾ ਵੈਕਸੀਨ ਦਾ ਵਿਤਰਣ ਸ਼ੁਰੂ ਕਰ ਦਿੱਤਾ ਹੈ।
ਫਿਜ਼ੀ, ਕੰਬੋਡੀਆ, ਇੰਡੋਨੇਸ਼ੀਆ ਅਤੇ ਫਿਲੀਪੀਂਨਜ਼ ਵਿਖੇ ਕਰੋਨਾ ਵੈਕਸੀਨ ਪਹੁੰਚ ਚੁਕੀ ਹੈ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਦੇਸ਼ਾਂ ਅੰਦਰ ਵੈਕਸੀਨ ਨੂੰ ਅਪ੍ਰੈਲ ਦੇ ਮਹੀਨੇ ਤੱਕ ਪਹੁੰਚਾ ਦਿੱਤਾ ਜਾਵੇਗਾ।
ਭਾਰਤ ਜੋ ਕਿ ਦੁਨੀਆਂ ਦਾ ਸਭ ਤੋਂ ਵੱਡਾ ਵੈਕਸੀਨ ਬਣਾਉਣ ਵਾਲਾ ਦੇਸ਼ ਬਣ ਕੇ ਉਭਰਿਆ ਹੈ, ਨੇ ਕਿਹਾ ਕਿ ਉਹ ਆਪਣੀ ਸਮਰੱਥਾ ਨੂੰ ਅਮਰੀਕੀ ਵੈਕਸੀਨ ਬਣਾਉਣ ਵਾਸਤੇ ਵੀ ਇਸਤੇਮਾਲ ਕਰੇਗਾ ਅਤੇ ਇਸ ਵਾਸਤੇ ਅਮਰੀਕਾ ਦੇ ਇੰਟਰਨੈਸ਼ਨਲ ਡਿਵੈਲਪਮੈਂਟ ਫਾਇਨਾਂਸ ਕਾਰਪੋਰੇਸ਼ਨ ਅਤੇ ਜਪਾਨ ਬੈਂਕ ਫਾਰ ਇੰਟਰਨੈਸ਼ਨਲ ਕਾਰਪੋਰੇਸ਼ਨ ਇਸ ਵਾਸਤੇ ਭਾਰਤ ਨੂੰ ਫੰਡ ਮੁਹੱਈਆ ਕਰਵਾਉਣਗੇ।
ਅਮਰੀਕਾ ਦੇ ਰਾਸ਼ਟਰਪਤੀ ਜੋਇ ਬਾਇਡਨ ਨੇ ਕਿਹਾ ਕਿ ਜਨਤਕ ਭਲਾਈ ਅਤੇ ਸਿਹਤਯਾਬੀ ਵਾਸਤੇ ਉਕਤ ਵੈਕਸੀਨ ਸੰਸਾਰ ਦੇ ਹਰ ਕੋਨੇ ਵਿੱਚ ਪਹੁੰਚਣੀ ਚਾਹੀਦੀ ਹੈ ਅਤੇ ਇਸ ਵਾਸਤੇ ਅਮਰੀਕਾ ਸਭ ਦੀ ਦਿਨ ਰਾਤ ਮਦਦ ਕਰਨ ਲਈ ਵਚਨਬੱਧ ਹੈ ਅਤੇ ਉਕਤ ਟੀਚੇ ਦੀ ਪ੍ਰਾਪਤੀ ਲਈ ਹਰ ਸੰਭਵ ਮਦਦ ਦੇਣ ਵਾਸਤੇ ਹਮੇਸ਼ਾ ਤਿਆਰ ਹੈ।
ਜ਼ਿਕਰਯੋਗ ਹੈ ਕਿ ਇਸ ਕੁਆਡ ਮੀਟਿੰਗ ਨੂੰ ਮਹੱਤਵਪੂਰਨ ਇਸ ਲਈ ਵੀ ਮੰਨਿਆ ਜਾ ਰਿਹਾ ਹੈ ਕਿ ਸਾਲ 2007 ਤੋਂ ਹੀ ਇਸ ਮੀਟਿੰਗ ਵਿੱਚ ਦੇਸ਼ਾਂ ਦੇ ਬਾਹਰੀ ਰਾਜਾਂ ਦੇ ਮੰਤਰੀਆਂ ਆਦਿ ਤੱਕ ਹੀ ਸੀਮਿਤ ਹੁੰਦੀ ਸੀ ਪਰੰਤੂ ਇਸ ਮੀਟਿੰਗ ਵਿੱਚ ਹੁਣ ਦੇਸ਼ਾਂ ਦੇ ਚੋਟੀ ਦੇ ਪ੍ਰਮੁੱਖ ਆਗੂਆਂ ਨੇ ਹਿੱਸਾ ਲਿਆ ਹੈ ਅਤੇ ਇੱਕ ਦੂਜੇ ਦੀ ਮਦਦ ਨਾਲ ਸੰਸਾਰ ਭਰ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਵਚਨਬੱਧ ਹੋਏ ਹਨ।

Install Punjabi Akhbar App

Install
×