ਪ੍ਰਧਾਨ ਮੰਤਰੀ ਨੇ ਲਿਬਰਲ ਐਮ.ਪੀ. ਨੂੰ ਲਗਾਈ ਝਾੜ -ਦੋ ਔਰਤਾਂ ਨੇ ਲਗਾਏ ਸਨ ਇਲਜ਼ਾਮ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਨੇ ਲਿਬਰਲ ਐਮ.ਪੀ. ਐਂਡ੍ਰਿਊ ਲੇਮਿੰਗ ਨੂੰ ਸਦਨ ਅੰਦਰ ਸਿੱਧੇ ਤੌਰ ਤੇ ਮੁਆਫੀ ਮੰਗਣ ਲਈ ਕਿਹਾ ਹੈ ਕਿਉਂਕਿ ਉਨ੍ਹਾਂ ਉਪਰ ਘੱਟੋ ਘੱਟ ਦੋ ਔਰਤਾਂ ਨੇ ਸ਼ੋਸ਼ਲ ਮੀਡੀਆ ਉਪਰ ਉਨ੍ਹਾਂ ਔਰਤਾਂ ਨੂੰ ਅਪ-ਸ਼ਬਦ ਲਿੱਖੇ ਅਤੇ ‘ਟਰੋਲ’ ਕੀਤਾ ਜਿਸ ਨਾਲ ਉਨ੍ਹਾਂ ਦੇ ਮਾਣ-ਸਨਮਾਨ ਨੂੰ ਭਾਰੀ ਠੇਸ ਪਹੁੰਚੀ ਹੈ।
ਉਕਤ ਮਹਿਲਾਵਾਂ ਵਿੱਚੋਂ ਇੱਕ -ਐਲਿਕਸ ਰੁਸੋ ਨੇ ਕਿਹਾ ਕਿ ਡਾ. ਲੇਮਿੰਗ ਨੇ ਸ਼ੋਸ਼ਲ ਮੀਡੀਆ ਉਪਰ ਉਨ੍ਹਾਂ ਉਪਰ ਇਲਜ਼ਾਮ ਲਗਾਏ ਕਿ ਜਿਸ ਦਾਨ-ਪੁੰਨ ਵਾਲੀ ਸੰਸਥਾ ਲਈ ਉਹ ਕੰਮ ਕਰਦੇ ਹਨ, ਉਸ ਦਾ ਪੈਸਾ ਉਨ੍ਹਾਂ ਨੇ ਖਾਇਆ ਹੈ -ਜੋ ਕਿ ਸਰਾਸਰ ਗਲਤ ਹੈ ਅਤੇ ਇਸ ਵਾਸਤੇ ਡਾ. ਲੇਮਿੰਗ ਨੂੰ ਜਨਤਕ ਤੌਰ ਉਪਰ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਅਜਿਹੇ ਇਲਜ਼ਾਮਾਂ ਤੋਂ ਬਾਅਦ ਤਾਂ ਉਹ ਇਹ ਸੋਚ ਰਹੇ ਹਨ ਕਿ ਉਹ (ਐਲਿਕਸ ਰੂਸੋ) ਜਿੰਦਾ ਹੀ ਕਿਉਂ ਹਨ…. ਅਤੇ ਖੁਦਕਸ਼ੀ ਹੀ ਕਿਉਂ ਨਹੀਂ ਕਰ ਲੈਂਦੇ?
ਦੂਸਰੀ ਮਹਿਲਾ -ਸ਼ੀਨਾ ਹੈਵਲੈਟ ਨੇ ਕਿਹਾ ਕਿ ਡਾ. ਲੇਮਿੰਗ ਨੇ ਸ਼ੋਸ਼ਲ ਮੀਡੀਆ ਉਪਰ ਉਨ੍ਹਾਂ (ਸ਼ੀਨਾ ਹੈਵਲੇਟ) ਅਤੇ ਉਨ੍ਹਾ ਦੇ ਪਤੀ ਨੂੰ ਸ਼ਰੇਆਮ ਬੁਰਾ-ਭਲਾ ਕਿਹਾ ਅਤੇ ਜਿਸ ਨਾਲ ਉਨ੍ਹਾਂ ਦੋਹਾਂ ਨੂੰ ਸਮਾਜਿਕ ਤੌਰ ਤੇ ਅਤੇ ਨਾਲ ਹੀ ਮਾਨਸਿਕ ਤੌਰ ਮਾਨਸਿਕ ਤੌਰ ਤੇ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਲੋਕਾਂ ਵੱਲੋਂ ਚੁਣੇ ਹੋਏ ਨੁਮਾਂਇੰਦੇ ਹੀ ਉਨ੍ਹਾਂ ਲੋਕਾਂ ਦੀ ਇੱਜ਼ਤ ਕਰਨਾ ਨਹੀਂ ਸਿੱਖ ਪਾਉਂਦੇ ਜੋ ਕਿ ਉਨ੍ਹਾਂ ਨੂੰ ਆਪਣੀਆਂ ਵੋਟਾਂ ਰਾਹੀਂ ਚੁਣ ਇੱਕ ਨੁਮਾਂਇੰਦੇ ਦੇ ਤੌਰ ਤੇ ਸਦਨ ਵਿੱਚ ਭੇਜਦੇ ਹਨ ਅਤੇ ਇਹ ਸਭ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਇਨ੍ਹਾਂ ਸਭ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।

Install Punjabi Akhbar App

Install
×