ਕਰੋਨਾ ਵੈਕਸੀਨ ਦਾ ਵਿਤਰਣ ਕਾਫੀ ਗੁੰਝਲਦਾਰ, ਇਸ ਸਾਲ ਦੇ ਅੰਤ ਤੱਕ ਸਾਰੇ ਆਸਟ੍ਰੇਲੀਅਨਾਂ ਨੂੰ ਨਹੀਂ ਦਿੱਤੀ ਜਾ ਸਕੇਗੀ ਵੈਕਸੀਨ -ਸਕਾਟ ਮੋਰੀਸਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕੈਨਬਰਾ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਖੁਲਾਸਾ ਕਰਦਿਆਂ ਕਿਹਾ ਕਿ ਕੋਵਿਡ-19 ਵੈਕਸੀਨ ਦੇ ਵਿਤਰਣ ਵਿੱਚ ਹਾਲੇ ਵੀ ਬਹੁਤ ਸਾਰੀਆਂ ਪੇਚੀਦਗੀਆਂ ਸਾਹਮਣੇ ਆ ਰਹੀਆਂ ਹਨ ਅਤੇ ਸਰਕਾਰ ਅਗਲੇ ਟੀਚਿਆਂ ਨੂੰ ਸਥਾਪਿਤ ਕਰਨ ਵਿੱਚ ਅਸਮਰਥ ਹੋ ਰਹੀ ਹੈ। ਅਕਤੂਬਰ ਤੱਕ ਦੇ ਟੀਚੇ, ਕਿ ਹਰ ਇੱਕ ਆਸਟ੍ਰੇਲੀਆਈ ਵਿਅਕਤੀ ਨੂੰ ਕਰੋਨਾ ਦੀ ਪਹਿਲੀ ਖੁਰਾਕ ਦਿੱਤੀ ਜਾ ਸਕੇ, ਹਾਲ ਦੀ ਘੜੀ ਸਰਕਾਰ ਦਾ ਮੁੱਖ ਟੀਚਾ ਹੈ ਅਤੇ ਅਗਲੇਰੇ ਟੀਚਿਆਂ ਨੂੰ ਮਿੱਥਣ ਵਾਸਤੇ ਹਾਲੇ ਸਾਰਿਆਂ ਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ ਅਤੇ ਇਸ ਵਾਸਤੇ ਕੋਈ ਵੀ ਤੈਅਸ਼ੁਦਾ ਤਾਰੀਖ ਦਾ ਐਲਾਨ ਕਰਨਾ ਹਾਲ ਦੀ ਘੜੀ ਸੰਭਵ ਨਹੀਂ ਦਿਖਾਈ ਦੇ ਰਿਹਾ ਹੈ।
ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਬਾਹਰ ਤੋਂ ਦਵਾਈ ਇੱਥੇ ਪਹੁੰਚਣ ਵਿੱਚ ਦੇਰੀ ਹੋ ਰਹੀ ਹੈ ਅਤੇ ਇਸ ਤੋਂ ਇਲਾਵਾ ਸਿਹਤ ਸਬੰਧੀ ਪ੍ਰੇਸ਼ਾਨੀਆਂ ਅਤੇ ਮੁੱਦੇ ਵੀ ਦੇਖਣ ਵਿੱਚ ਆ ਰਹੇ ਹਨ ਅਤੇ ਇਸੇ ਵਾਸਤੇ ਸਰਕਾਰ ਹਾਲੇ ਅਗਲੇ ਟੀਚਿਆਂ ਨੂੰ ਥੋੜ੍ਹਾ ਪਰੇ ਹੋ ਕੇ ਦੇਖ ਰਹੀ ਹੈ ਅਤੇ ਸਭ ਤੋਂ ਪਹਿਲਾਂ ਤਾਂ ਦੇਸ਼ ਦੇ ਹਰ ਨਾਗਰਿਕ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਦੇ ਦਿੱਤੀ ਜਾਵੇ -ਇਸੇ ਵੱਲ ਹੀ ਧਿਆਨ ਦਿੱਤਾ ਜਾ ਰਿਹਾ ਹੈ।
ਐਪੀਡੈਮੀਆਲੋਜਿਸਟ ਡਾ. ਮੈਰੀ ਲੂਈਸ ਮੈਕਲਾਜ਼ ਦਾ ਕਹਿਣਾ ਹੈ ਕਿ ਜੇਕਰ ਕੌਮੀ ਪੱਧਰ ਉਪਰ ਹਰ ਰੋਜ਼ 100,000 ਤੋਂ 120,000 ਲੋਕਾਂ ਨੂੰ ਉਕਤ ਵੈਕਸੀਨ ਦਿੱਤੀ ਜਾਵੇ ਤਾਂ ਵੀ ਸਮੁੱਚੇ ਨਾਗਰਿਕਾਂ ਨੂੰ ਉਕਤ ਦਵਾਈ ਦੇਣ ਵਿੱਚ 2 ਸਾਲ ਲੱਗ ਜਾਣਗੇ ਅਤੇ ਮੌਜੂਦਾ ਸਮਿਆਂ ਅੰਦਰ ਆਂਕੜੇ ਦਰਸਾਉਂਦੇ ਹਨ ਕਿ ਹਰ ਰੋਜ਼ 27,209 ਲੋਕਾਂ ਨੂੰ ਹੀ ਉਕਤ ਵੈਕਸੀਨ ਦਿੱਤੀ ਜਾ ਸਕ ਰਹੀ ਹੈ।
ਇਸਤੋਂ ਇਲਾਵਾ ਮੈਕਕੈਲ ਅਦਾਰੇ ਨੇ ਕਿ ਵੈਕਸੀਨ ਦੀ ਘਾਟ, ਲਾਕਡਾਊਨ ਦੇ ਮੌਕਿਆਂ ਨੂੰ ਬੜਾਵਾ ਦੇ ਰਹੀ ਹੈ ਅਤੇ ਜੇਕਰ ਦੇਸ਼ ਲਾਕਡਾਊਨ ਵਿੱਚ ਫੇਰ ਤੋਂ ਜਾਂਦਾ ਹੈ ਤਾਂ ਆਉਣ ਵਾਲੇ ਸਮਿਆਂ ਅੰਦਰ 1.4 ਬਿਲੀਅਨ ਡਾਲਰਾਂ ਤੋਂ ਵੀ ਜ਼ਿਆਦਾ ਦੇ ਨੁਕਸਾਨ ਨੂੰ ਕੋਈ ਵੀ ਰੋਕ ਨਹੀਂ ਸਕੇਗਾ।

Install Punjabi Akhbar App

Install
×