ਲੋਕਾਂ ਨੂੰ ਸੋਸ਼ਲ ਮੀਡੀਆ ਦੀ ਦਰਵਰਤੋਂ ਆਦਿ ਗੁਰੇਜ਼ ਕਰਨ ਅਤੇ ਜਨਤਕ ਤੌਰ ਤੇ ਮਾਣ ਸਨਮਾਨ ਕਾਇਮ ਰੱਖਣ ਦੀ ਸਕਾਟ ਮੋਰੀਸਨ ਵੱਲੋਂ ਅਪੀਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਸਿਡਨੀ ਦੇ ਜਿਊਇਸ਼ (ਯਹੂਦੀ) ਭਾਈਚਾਰੇ ਵੱਲੋਂ ਆਯੋਜਿਤ ਯੂਨਾਈਟੇਡ ਇਸਰਾਈਨ ਸਮਾਗਮ ਦੌਰਾਨ, ਆਸਟ੍ਰੇਲੀਆ ਅਤੇ ਜੂਡੀਓ-ਕ੍ਰਿਸਚਿਨ ਵਿਰਾਸਤ ਦੇ ਅਮੀਰ ਸਭਿਆਚਾਰ ਦਾ ਹਵਾਲਾ ਦਿੰਦਿਆਂ, ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਕਿ ਅਸੀਂ ਲੋਕ ਜਨਤਕ ਤੌਰ ਉਪਰ ਸੋਸ਼ਲ ਮੀਡੀਆ ਉਪਰ ਕਿਸੇ ਨੂੰ ਠੇਸ ਪਹੁੰਚਾਉਣ ਅਤੇ ਸਮਾਜ ਅੰਦਰ ਨਫ਼ਰਤ ਫੈਲਾਉਣ ਵਾਲੇ ਗਲਤ ਚਲਨ ਨੂੰ ‘ਨਾਂਹ’ ਕਹਿਣਾ ਸ਼ੁਰੂ ਕਰੀਏ ਅਤੇ ਸਮਾਜ ਅੰਦਰ ਸਾਰਿਆਂ ਲਈ ਹੀ ਬਰਾਬਰਤਾ ਦਾ ਅਧਿਕਾਰੀ ਅਤੇ ਮਾਣ ਸਨਮਾਨ ਕਾਇਮ ਰੱਖਣ ਦੀਆਂ ਕਵਾਇਦਾਂ ਦੀ ਸ਼ੁਰੂਆਤ ਕਰੀਏ।
ਉਨ੍ਹਾਂ ਕਿਹਾ ਕਿ ਮਹਿਜ਼ ਸੋਸ਼ਲ ਮੀਡੀਆ ਉਪਰ ਕਿਸੇ ਦੀਆਂ ਗਲਤ ਗੱਲਾਂ ਵੱਲ ਧਿਆਨ ਦੇ ਕੇ ਅਤੇ ਉਸ ਦੀਆਂ ਗਲਤ ਧਾਰਨਾਵਾਂ ਨੂੰ ਬਿਨ੍ਹਾਂ ਸੋਚਿਆਂ ਅਤੇ ਵਿਚਾਰਿਆਂ ਉਨ੍ਹਾਂ ਉਪਰ ਅਮਲ ਕਰਨ ਵਾਸਤੇ ਆਪਣਾ ਸਮਾਂ, ਧਨ ਅਤੇ ਇੱਥੋਂ ਕਿ ਕਈ ਵਾਰੀ ਤਾਂ ਜ਼ਿੰਦਗੀਆਂ ਨੂੰ ਵੀ ਦਾਅ ਉਪਰ ਲਗਾ ਲਿਆ ਜਾਂਦਾ ਹੈ, ਜੋ ਕਿ ਸਰਾਸਰ ਗਲਤ ਹੈ। ਬਿਨ੍ਹਾਂ ਸੋਚੇ ਸਮਝੇ ਭੀੜ ਇਕੱਠੀ ਕਰ ਲਈ ਜਾਂਦੀ ਹੈ ਅਤੇ ਅਜਿਹੀ ਗੱਲਾਂ ਨੂੰ ਵੀ ਲੋਕ ਦਿਲਾਂ ਉਪਰ ਲਗਾ ਕੇ ਬੈਠ ਜਾਂਦੇ ਹਨ ਜਿਨ੍ਹਾਂ ਦਾ ਕੋਈ ਸਿਰ ਪੈਰ ਜਾਂ ਆਧਾਰ ਹੀ ਨਹੀਂ ਹੁੰਦਾ ਅਤੇ ਮਹਿਜ਼ ਉਹ ਕੁੱਝ ਲੋਕਾਂ ਲਈ ਰਾਜਨੀਤਿਕ, ਧਾਰਮਿਕ ਗਲਤ ਚਲਨ ਹੁੰਦੇ ਹਨ ਜਿਸ ਦਾ ਸ਼ਿਕਾਰ ਆਮ ਲੋਕਾਂ ਨੂੰ ਹੀ ਹੋਣਾ ਪੈਂਦਾ ਹੈ ਅਤੇ ਇਸ ਦਾ ਨੁਕਸਾਨ ਪੁਰੇ ਸਮਾਜ ਅਤੇ ਦੇਸ਼-ਦੁਨੀਆਂ ਨੂੰ ਭੁਗਤਣਾ ਪੈਂਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸਭ ਅਜਿਹੀਆਂ ਗੱਲਾਂ ਤੋਂ ਕਿਤੇ ਉਪਰ ਹਾਂ ਜਿੱਥੇ ਕਿ ਜਾਤ-ਪਾਤ, ਊਚ-ਨੀਚ, ਭੇਦ-ਭਾਵ, ਲਿੰਗ ਜਾਂ ਉਮਰ ਭੇਦ ਆਦਿ ਦੀਆਂ ਨਕਾਰਾਤਮਕ ਗੱਲਾਂ ਕੀਤੀਆਂ ਜਾਂਦੀਆਂ ਹਨ ਅਤੇ ਸਾਨੂੰ ਸਭ ਨੂੰ ਆਪਣੇ ‘ਅਸਲ’ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਅਜਿਹੀਆਂ ਬੁਰਾਈਆਂ ਨੂੰ ਆਪਣੇ ਮਨ ਅੰਦਰ ਧਾਰਨ ਕਰਨ ਤੋਂ ਪਹਿਲਾਂ ਮਹਿਜ਼ ਇੱਕ ਵਾਰੀ ਪ੍ਰਮਾਤਮਾ ਦਾ ਧਿਆਨ ਲਗਾ ਕੇ ਇਨ੍ਹਾਂ ਉਪਰ ਵਿਚਾਰ ਕਰ ਲੈਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਹਫ਼ਤੇ ਦੇ ਸ਼ੁਰੂਆਤ ਵਿੱਚ ਹੀ ਪ੍ਰਧਾਨ ਮੰਤਰੀ ਨੇ ਅਜਿਹੇ ਹੀ ਇੱਕ ਧਾਰਮਿਕ ਸਮਾਗਮ ਦੌਰਾਨ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਉਹ ਤਾਂ ਪ੍ਰਮਾਤਮਾ ਵੱਲੋਂ ਸੌਂਪਿਆ ਹੋਇਆ ਕੰਮ ਕਰਨ ਵਾਸਤੇ ਇੱਥੇ ਆਏ ਹਨ ਅਤੇ ਉਹੀ ਕੰਮ ਕਰ ਰਹੇ ਹਨ ਅਤੇ ਇਸ ਵਾਸਤੇ ਵਿਰੋਧੀਆਂ ਵੱਲੋਂ ਉਨ੍ਹਾਂ ਨੂੰ ਥੋੜ੍ਹੀ ਬਹੁਤ ਫਜ਼ੀਹਤ ਵੀ ਸਹਿਣੀ ਪਈ ਸੀ।

Welcome to Punjabi Akhbar

Install Punjabi Akhbar
×
Enable Notifications    OK No thanks