ਫਰਾਂਸ ਨਾਲ ਹੋਏ ‘ਡੈਮੇਜ ਕੰਟਰੋਲ’ ਲਈ ਪ੍ਰਧਾਨ ਮੰਤਰੀ ਪਹੁੰਚੇ ਅਮਰੀਕਾ

ਬ੍ਰਿਟੇਨ, ਅਮਰੀਕਾ ਅਤੇ ਆਸਟ੍ਰੇਲੀਆ ਦਰਮਿਆਨ ਹੋਈ ਡੀਲ ਮੁਤਾਬਿਕ, ਆਸਟ੍ਰੇਲੀਆ ਨੇ ਫੈਸਲਾ ਲਿਆ ਸੀ ਕਿ ੳਹ ਪ੍ਰਮਾਣੂ ਸ਼ਕਤੀ ਯੁਕਤ ਪਣਡੁੱਬੀਆਂ ਹੀ ਖਰੀਦੇਗਾ ਅਤੇ ਪਹਿਲਾਂ ਤੋਂ ਫਰਾਂਸ ਨਾਲ ਚਲ ਰਹੀ ਗੱਲਬਾਤ ਅਤੇ ਸਮਝੌਤੇ ਨੂੰ ਰੱਦ ਕਰਦਿਆਂ ਹਵਾਲਾ ਦਿੱਤਾ ਗਿਆ ਸੀ ਕਿ ਆਸਟ੍ਰੇਲੀਆ ਡੀਜ਼ਲ ਵਾਲੀਆਂ ਪਣਡੁੱਬੀਆਂ ਹੁਣ ਨਹੀਂ ਖਰੀਦੇਗਾ ਅਤੇ ਇਸੇ ਦੇ ਮੱਦੇਨਜ਼ਰ ਆਸਟ੍ਰੇਲੀਆ ਅਤੇ ਫਰਾਂਸ ਦੇ ਰਿਸ਼ਤਿਆਂ ਵਿੱਚ ਥੋੜ੍ਹੀ ਦਰਾਰ ਵੀ ਆ ਗਈ ਸੀ ਕਿਉਂਕਿ ਆਸਟ੍ਰੇਲੀਆਈ ਸਰਕਾਰ ਨੇ ਫਰਾਂਸ ਨਾਲ ਹੋਈ 90 ਬਿਲੀਅਨ ਡਾਲਰਾਂ ਦੀ ਡੀਲ ਨੂੰ ਰੱਦ ਕਰ ਦਿੱਤਾ ਸੀ ਅਤੇ ਇਸੇ ਦਰਾਰ ਨੂੰ ਪੂਰਨ ਅਤੇ ਡੈਮਜ ਕੰਟਰੋਲ ਨੂੰ ਰੋਕਣ ਲਈ ਪ੍ਰਧਨ ਮੰਤਰੀ ਸਕਾਟ ਮੋਰੀਸਨ, ਉਚੇਚੇ ਤੌਰ ਤੇ ਨਿਊ ਯਾਰਕ ਪੁੱਜੇ ਹਨ ਕਿਉਂਕਿ ਅਮਰੀਕਾ ਨੇ ਆਸ਼ਵਾਸਨ ਦਿਵਾਇਆ ਹੈ ਕਿ ਉਹ ਆਸਟ੍ਰੇਲੀਆ ਅਤੇ ਫਰਾਂਸ ਦਰਮਿਆਨ ਕਿਸੇ ਕਿਸਮ ਦੇ ਮਨ ਮੁਟਾਵ ਨੂੰ ਦੂਰ ਕਰਨ ਵਿੱਚ ਆਸਟ੍ਰੇਲੀਆ ਦੀ ਮਦਦ ਕਰੇਗਾ।

Install Punjabi Akhbar App

Install
×