ਨਿਊਜ਼ ਕਾਰਪੋਰੇਸ਼ਨ ਵੱਲੋਂ ਚੁੱਕੇ ਗਏ ਇੱਕ ਮਹਿਲਾ ਦੀ ਸ਼ਿਕਾਇਤ ਵਾਲੇ ਮੁੱਦੇ ਉਪਰ ਪ੍ਰਧਾਨ ਮੰਤਰੀ ਨੇ ਮੰਗੀ ਮੁਆਫ਼ੀ -ਕਿਹਾ, ਕਿ ਉਹ ਸਨ ‘ਗਲਤ’

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੈਨਬਰਾ ਵਿਖੇ ਪਾਰਲੀਮੈਂਟ ਅੰਦਰ ਬੋਲਦਿਆਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਨਿਊਜ਼ ਕਾਰਪੋ. ਦੀ ਇੱਕ ਖ਼ਬਰ ਜਿਸ ਵਿੱਚ ਉਨ੍ਹਾਂ ਨਸ਼ਰ ਕੀਤਾ ਸੀ ਕਿ ਪਾਰਲੀਮੈਂਟ ਦੇ ਟਾਇਲਟ ਅੰਦਰ ਹੀ ਇੱਕ ਮਹਿਲਾ ਨਾਲ ਇੱਥੋਂ ਦੇ ਹੀ ਕਰਮਚਾਰੀਆਂ ਵੱਲੋਂ ਬਦਸਲੂਕੀ ਕੀਤੀ ਗਈ ਜਿਸ ਦੀ ਕਿ ਪ੍ਰਧਾਨ ਮੰਤਰੀ ਕੋਲੋਂ ਪੁੱਛੇ ਗਏ ਪ੍ਰਸ਼ਨਾਂ ਦੀ ਉਨ੍ਹਾਂ ਨੇ ਪਹਿਲਾਂ ਨਿਖੇਧੀ ਕਰਦਿਆਂ ਕਿਹਾ ਸੀ ਕਿ ਅਜਿਹਾ ਕੁੱਝ ਹੋਇਆ ਹੀ ਨਹੀਂ…. ਪਰੰਤੂ ਹੁਣ, ਪ੍ਰਧਾਨ ਮੰਤਰੀ ਵੱਲੋਂ ਸੰਸਦ ਵਿੱਚ ਮੁਆਫੀ ਮੰਗਦਿਆਂ ਕਿਹਾ ਹੈ ਕਿ ਉਹ ਗਲਤ ਸਨ ਅਤੇ ਉਨ੍ਹਾਂ ਨੂੰ ਫੋਰਨ ਇਸ ਬਾਬਤ ਪੜਤਾਲ ਦੇ ਹੁਕਮ ਦੇ ਦੇਣੇ ਚਾਹੀਦੇ ਸਨ ਅਤੇ ਇਸ ਵਾਸਤੇ ਉਹ ਮੁਆਫੀ ਮੰਗਦੇ ਹਨ।
ਵਿਰੋਧੀ ਧਿਰ ਨੇ ਇਸ ਗੱਲ ਦਾ ਭਾਰੀ ਸੰਘਿਆਨ ਲੈਂਦਿਆਂ ਗ੍ਰੀਨ ਪਾਰਟੀ ਦੇ ਨੇਦਾ ਐਡਮ ਬੈਂਟ ਨੇ ਕਿਹਾ ਹੈ ਕਿ ਇਹ ਠੀਕ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੀ ਗਲਤੀ ਮੰਨ ਲਈ ਹੈ ਪਰੰਤੂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਇੰਨਾ ਕਹਿ ਦੇਣਾ ਹੀ ਮਹਿਜ਼ ਕਾਫੀ ਨਹੀਂ ਹੈ ਅਤੇ ਉਨ੍ਹਾਂ ਨੂੰ ਪਾਰਲੀਮੈਂਟ ਅੰਦਰ ਚਲ ਰਿਹਾ ਗਲਤ ਮਾਹੌਲ ਬਦਲਣ ਲਈ ਫੌਰਨ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇੱਥੇ ਕੰਮ ਕਰਨ ਵਾਲੀ ਹਰ ਇੱਕ ਮਹਿਲਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ।
ਲੇਬਰ ਪਾਰਟੀ ਨੇ ਵੀ ਪ੍ਰਧਾਨ ਮੰਤਰੀ ਦੇ ਅਜਿਹੇ ਵਤੀਰੇ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਮਾਮਲਾ ਬੜਾ ਹੀ ਸੀਰੀਅਸ ਮਾਮਲਾ ਹੈ ਅਤੇ ਮਹਿਲਾਵਾਂ ਦੀ ਸੁਰੱਖਿਆ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਪਰੰਤੂ ਜੇਕਰ ਪ੍ਰਧਾਨ ਮੰਤਰੀ ਹੀ ਅਜਿਹੀਆਂ ਗੱਲਾਂ ਨੂੰ ਅਣਗੌਲ਼ਿਆ ਕਰਨਗੇ ਅਤੇ ਪੀੜਿਤਾਂ ਦੀਆਂ ਅਜਿਹੀਆਂ ਰਿਪੋਰਟਾਂ ਕੌਮੀ ਪੱਧਰ ਉਪਰ ਟੀ.ਵੀ. ਚੈਨਲਾਂ ਉਪਰ ਨਸ਼ਰ ਕੀਤੀਆਂ ਜਾਣਗੀਆਂ ਤਾਂ ਫੇਰ ਮਹਿਲਾਵਾਂ ਅਜਿਹੀਆਂ ਸ਼ਿਕਾਇਤਾਂ ਕਰਨ ਤੋਂ ਹੀ ਡਰ ਜਾਣਗੀਆਂ ਅਤੇ ਮਾਮਲਾ ਫੇਰ ਠੰਢੇ ਬਸਤਿਆਂ ਅੰਦਰ ਪੈ ਕੇ ਰਹਿ ਜਾਵੇਗਾ ਅਤੇ ਪੀੜਿਤ ਮਹਿਲਾਵਾਂ ਅਜਿਹੀਆਂ ਸ਼ਿਕਾਇਤਾਂ ਕਰਨ ਤੋਂ ਗੁਰੇਜ਼ ਕਰ ਜਾਣਗੀਆਂ।
ਸੈਕਸ ਡਿਟਰਮਿਨੈਸ਼ਨ ਕਮਿਸ਼ਨਰ -ਕੇਟ ਜੈਨਕਿੰਨਜ਼ ਨੇ ਕਿਹਾ ਕਿ ਹੁਣ ਮਾਮਲਾ ਕੌਮੀ ਪੱਧਰ ਦਾ ਹੈ ਅਤੇ ਮਹਿਜ਼ ਕੈਨਬਰਾ ਦੇ ਪਾਰਲੀਮੈਂਟ ਵਿਚਲਾ ਹੀ ਨਹੀਂ ਰਹਿ ਗਿਆ ਹੈ। ਅਜਿਹੇ ਮਾਮਲੇ ਕਈ ਥਾਵਾਂ ਉਪਰ ਵਾਪਰ ਰਹੇ ਹਨ ਅਤੇ ਭਾਵੇਂ ਫੇਰ ਅਜਿਹੀਆਂ ਥਾਵਾਂ ਪੋਲਿੰਗ ਬੂਥ ਹੋਣ ਅਤੇ ਜਾਂ ਫੇਰ ਸਮਾਜਿਕ ਪੱਧਰ ਉਪਰ ਹੋ ਰਹੇ ਜਨਤਕ ਪ੍ਰੋਗਰਾਮ -ਇਨ੍ਹਾਂ ਸਭ ਨੂੰ ਰੋਕ ਕੇ ਮਹਿਲਾਵਾਂ ਦੀ ਗਰਿਮਾ ਨੂੰ ਬਰਕਰਾਰ ਰੱਖਣ ਦਾ ਸਮਾਂ ਆ ਗਿਆ ਹੈ ਅਤੇ ਹਰ ਕਿਸੇ ਨੂੰ ਹੁਣ ਇਸ ਬਾਬਤ ਆਪਣੀ ਕਮਰ ਕੱਸ ਲੈਣੀ ਚਾਹੀਦੀ ਹੈ।

Install Punjabi Akhbar App

Install
×