ਚੰਡੀਗੜ੍ਹ ਦੇ ਸੈਕਟਰ 26 ਵਿਚਲੇ ਗੁਰੂ ਗੋਬਿੰਦ ਸਿੰਘ ਕਾਲਜ (ਲੜਕੀਆਂ) ਵਿਖੇ ਅੱਜ ਵਿਗਿਆਨ ਦਿਵਸ ਮਨਾਇਆ ਗਿਆ। ਇਸ ਮੌਕੇ ਬੀ.ਐਸ.ਸੀ. ਅਤੇ ਬੀ.ਸੀ.ਏ. ਦੇ ਵਿਦਿਆਰਥੀਆਂ ਨੇ ਡੈਕਲੇਮੇਸ਼ਨ ਕੰਟੈਸਟ ਅਤੇ ਪੋਸਟਰ ਪ੍ਰਤੀਯੋਗਿਤਾ ਵਿੱਚ ਭਾਗ ਲਿਆ। ਵਿਸ਼ਾ ਸੀ ਅੱਜ ਦੇ ਯੁੱਗ ਵਿੱਚ ਐਨਰਜੀ ਦੇ ਸੋਮਿਆਂ ਦਾ ਬਚਾਅ ਅਤੇ ਵਿਗਿਆਨ ਅਤੇ ਤਕਨਾਲੋਜੀ ਦੀ ਮਹੱਤਤਾ।
ਪ੍ਰਿੰਸੀਪਲ ਡਾ ਚਰਨਜੀਤ ਕੌਰ ਸੋਹੀ ਨੇ ਕਿਹਾ ਕਿ ਇਹੋ ਜਿਹੇ ਸਮਾਗਮਾਂ ਦਾ ਵਿਦਿਆਰਥੀਆਂ ਅਤੇ ਸਮਾਜ ਵਿੱਚ ਬਹੁਤ ਪ੍ਰਭਾਵ ਪੈਂਦਾ ਹੈ ਅਤੇ ਇਹ ਸਮੇਂ ਦੀ ਲੋੜ ਵੀ ਹਨ।