ਦੇਸ਼ ‘ਚ ਵਿਗਿਆਨੀਆਂ ਦੇ 30 ਗਰੁੱਪ ਕਰ ਰਹੇ ਹਨ 4 ਤਰ੍ਹਾਂ ਦੀ ਕੋਰੋਨਾ ਵੈਕਸੀਨ ਦੀ ਖੋਜ

ਨਵੀਂ ਦਿੱਲੀ – ਵਿਗਿਆਨ ਤੇ ਤਕਨੀਕ ਮੰਤਰਾਲਾ ਵੱਲੋਂ ਕੀਤੀ ਗਈ ਪੈੱ੍ਰਸ ਕਾਨਫ਼ਰੰਸ ਵਿਚ ਕੇਂਦਰ ਸਰਕਾਰ ਦੇ ਪ੍ਰਿੰਸੀਪਲ ਸਾਇੰਟਿਫਿਕ ਐਡਵਾਈਜ਼ਰ ਵਿਜੇ ਰਾਘਵਨ ਨੇ ਦੱਸਿਆ ਕਿ ਦੇਸ਼ ‘ਚ ਜਲਦ ਤੋਂ ਜਲਦ ਕੋਰੋਨਾ ਵਾਇਰਸ ਦੇ ਵੈਕਸੀਨ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ 30 ਗਰੁੱਪ ਰਿਸਰਚ ਦੀ ਦਿਸ਼ਾ ਵਿਚ ਲੱਗੇ ਹੋਏ ਹਨ। ਰਾਘਵਨ ਨੇ ਕਿਹਾ ਇਕ ਟੀਕੇ ਦੀ ਖੋਜ ‘ਚ ਨਾ ਸਿਰਫ਼ ਲੰਬਾ ਵਕਤ ਲਗਦਾ ਹੈ ਤੇ ਜਦਕਿ ਪੈਸਾ ਵੀ ਖ਼ਰਚ ਹੁੰਦਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਸਾਲ ਭਰ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਖੋਜ ਲਈ ਜਾਵੇਗੀ। ਇਸ ‘ਤੇ 2 ਤੋਂ 3 ਬਿਲੀਅਨ ਡਾਲਰ ਦਾ ਖ਼ਰਚ ਆ ਸਕਦਾ ਹੈ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×