ਬਰਾੜ ਭਰਾਵਾਂ ਨੇ ਪਿੰਡ ਚਮਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਵੰਡੀਆਂ ਵਰਦੀਆਂ ਤੇ ਸਟੇਸ਼ਨਰੀ ਦਾ ਸਮਾਨ 

  • ਪਿੰਡਾਂ ਦੇ ਸਕੂਲਾਂ ਨੂੰ ਸ਼ਹਿਰਾਂ ਵਾਂਗ ਤਰੱਕੀ ਮਿਲਣੀ ਚਾਹੀਦੀ ਹੈ: ਦੀਵਾਨ

IMG_3589

ਨਿਊਯਾਰਕ/ਲੁਧਿਆਣਾ, 29 ਮਈ -ਐਨਆਰਆਈ ਸਮਾਜ ਵਿਦੇਸ਼ਾਂ ‘ਚ ਵੱਸਣ ਦੇ ਬਾਵਜੂਦ ਆਪਣੇ ਪੰਜਾਬ ਦੀ ਮਿੱਟੀ ਨੂੰ ਨਹੀਂ ਭੁੱਲਿਆ ਹੈ ਤੇ ਸਮੇਂ-ਸਮੇਂ ‘ਤੇ ਇਸ ਮਿੱਟੀ ਨੂੰ ਸਲਾਮ ਕਰਨ ਲਈ ਆਪੋ-ਆਪਣੇ ਪਿੰਡਾਂ ‘ਚ ਪਹੁੰਚ ਜਾਂਦਾ ਹੈ। ਲੁਧਿਆਣਾ ਦੇ ਪਿੰਡ ਚਮਿੰਡਾ ‘ਚ ਬਰਾੜ ਲਾਅ ਫਰਮ ਕਨੇਡਾ ਤੋਂ ਐਨਆਰਈ ਬਲਦੇਵ ਸਿੰਘ ਬਰਾੜ, ਪਿੰਟਾ ਬਰਾੜ ਤੇ ਰੂਪਾ ਬਰਾੜ ਵੱਲੋਂ ਹਰ ਸਾਲ ਦੀ ਤਰ੍ਹਾਂ ਇਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਵਰਦੀਆਂ, ਬੈਗ, ਬੂਟ ਤੇ ਕਾਪੀਆਂ ਵੰਡੀਆਂ ਗਈਆਂ। ਜਿਥੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਰਹੇ।

IMG_3594

ਦੀਵਾਨ ਨੇ ਬਰਾੜ ਭਰਾਵਾਂ ਦੇ ਇਸ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਸਿੱਖਿਆ ਮੁਹੱਈਆ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ ਤੇ ਬਰਾੜ ਹਰ ਸਾਲ ਆਪਣੇ ਪਿੰਡ ਆ ਕੇ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਤੇ ਵਰਦੀਆਂ ਵੰਡਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਸਕੂਲਾਂ ਨੂੰ ਵੀ ਸ਼ਹਿਰਾਂ ਵਾਂਗ ਤਰੱਕੀ ਮਿੱਲਣੀ ਚਾਹੀਦੀ ਹੈ। ਸ਼ਹਿਰਾਂ ਦੇ ਸਕੂਲਾਂ ‘ਚ ਜਿਥੇ ਅੰਗ੍ਰੇਜੀ ‘ਤੇ ਜੋਰ ਦਿੱਤਾ ਜਾਂਦਾ ਹੈ, ਤਾਂ ਪਿੰਡਾਂ ਦੇ ਸਕੂਲ ਇਸ ਮਾਮਲੇ ‘ਚ ਪਿਛੜ ਜਾਂਦੇ ਹਨ, ਜਿਸਦਾ ਅਸਰ ਉਥੇ ਪੜ੍ਹਨ ਵਾਲੇ ਬੱਚਿਆਂ ਦੇ ਭਵਿੱਖ ‘ਤੇ ਪੈਂਦਾ ਹੈ। ਹਾਲਾਂਕਿ ਉਨ੍ਹਾਂ ਐਨਆਰਆਈ ਵਰਗ ਵੱਲੋਂ ਸਮੇਂ-ਸਮੇਂ ‘ਤੇ ਪੰਜਾਬ ‘ਚ ਕੀਤੇ ਜਾਣ ਵਾਲੇ ਸਮਾਜਸੇਵੀ ਕੰਮਾਂ ਦੀ ਸ਼ਲਾਘਾ ਕੀਤੀ, ਜਿਹੜੇ ਕਿਸੇ ਨਾ ਕਿਸੇ ਬਹਾਨੇ ਆਪਣੀ ਮਿੱਟੀ ਨਾਲ ਆ ਮਿਲਦੇ ਹਨ।

ਇਸ ਮੌਕੇ ਹੋਰਨਾਂ ਤੋਂ ਇਨਾਵਾ, ਸਤਵਿੰਦਰ ਸਿੰਘ ਜਵੱਦੀ, ਰੋਨੀ ਜਵੱਦੀ, ਬਲਵਿੰਦਰ ਕੌਰ ਸਰਪੰਚ, ਜੱਗਾ ਸਿੰਘ ਸਾਬਕਾ ਸਰਪੰਚ, ਪ੍ਰੀਤਮ ਸਿੰਘ ਲੰਬੜਦਾਰ, ਰਜਿੰਦਰ ਸਿੰਘ, ਅਮਲੋਕ ਸਿੰਘ, ਕਰਨੈਲ ਸਿੰਘ, ਕੈਪਟਨ ਸ਼ਿੰਗਾਰਾ ਸਿੰਘ, ਤਰਸੇਮ ਸਿੰਘ, ਦਲਜੀਤ ਕੌਰ, ਪਰਮਜੀਤ ਕੌਰ, ਰਾਜਵਿੰਦਰ ਕੌਰ, ਪ੍ਰੀਤਮ ਸਿੰਘ ਠੇਕੇਦਾਰ ਵੀ ਮੌਜ਼ੂਦ ਸਨ।

Install Punjabi Akhbar App

Install
×