ਸਿਡਨੀ ਸਕੂਲ ਵਿੱਚ ਤੀਸਰਾ ਸਟਾਫ ਮੈਂਬਰ ਕੋਵਿਡ-19 ਪੀੜਿਤ, ਬੱਚਿਆਂ ਨੂੰ ਭੇਜਿਆ ਘਰ ਵਾਪਿਸ

ਬੇਸ਼ੱਕ ਦੇਸ਼ ਅੰਦਰ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਪਰੰਤੂ ਕਿਤੇ ਕਿਤੇ ਹਾਲੇ ਵੀ ਇਹ ਬਿਮਾਰੀ ਆਪਣਾ ਹਮਲਾ ਕਰੀ ਹੀ ਜਾਂਦੀ ਹੈ ਅਤੇ ਲੋਕਾਂ ਦੇ ਮਨਾਂ ਵਿੱਚ ਵੀ ਕਿਤੇ ਨਾ ਕਿਤੇ ਡਰ ਬਰਕਰਾਰ ਹੈ।
ਸਿਡਨੀ ਦੇ ਲੜਕੀਆਂ ਦੇ ਕੈਥਲਿਕ ਟੰਗਾਰਾ ਸਕੂਲ ਵਿੱਚ ਸਟਾਫ਼ ਮੈਂਬਰਾਂ ਵਿੱਚੋਂ ਇੱਕ ਹੋਰ ਸ਼ਖ਼ਸ ਕਰੋਨਾ ਪੀੜਿਤ ਹੋ ਗਿਆ ਹੈ ਅਤੇ ਇਸੇ ਕਾਰਨ ਸਕੂਲ ਦੇ ਕੁੱਝ ਬੱਚਿਆਂ (7 ਤੋਂ 11 ਸਾਲ ਤੱਕ ਦੇ) ਨੂੰ ਇਸ ਹਫ਼ਤੇ ਵਾਸਤੇ ਛੁੱਟੀ ਕਰ ਦਿੱਤੀ ਗਈ ਹੈ ਅਤੇ ਘਰ ਵਿਚੋਂ ਹੀ ਆਨਲਾਈਨ ਪੜ੍ਹਾਈ ਕਰਨ ਦੀ ਸਲਾਹ ਦਿੱਤੀ ਗਈ ਹੈ।
ਸਕੂਲ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਇਹ ਕਦਮ ਅਹਿਤਿਆਦਨ ਚੁੱਕਿਆ ਗਿਆ ਹੈ ਕਿਉਂਕਿ ਛੋਟੇ ਬੱਚਿਆਂ ਲਈ ਇਸ ਜੋਖਮ ਨੂੰ ਨਹੀਂ ਉਠਾਇਆ ਜਾ ਸਕਦਾ ਅਤੇ ਇਸੇ ਵਾਸਤੇ 7 ਤੋਂ 11 ਸਾਲ ਤੱਕ ਦੇ ਬੱਚਿਆਂ ਨੂੰ ਘਰ ਵਿੱਚੋਂ ਹੀ ਪੜ੍ਹਨ ਦੀ ਸਲਾਹ ਨਾਲ ਛੁੱਟੀ ਕਰ ਦਿੱਤੀ ਗਈ ਹੈ। ਅਤੇ ਮਾਪਿਆਂ ਨੂੰ ਸਲਾਹ ਵੀ ਦਿੱਤੀ ਗਈ ਹੈ ਕਿ ਜੇਕਰ ਕਿਸੇ ਵੀ ਬੱਚੇ ਅੰਦਰ ਕੋਈ ਬਿਮਾਰੀ ਵਾਲੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਰੈਪਿਡ ਅਤੇ ਪੀ.ਸੀ.ਆਰ. ਟੈਸਟ ਕਰਵਾਉਣ ਅਤੇ ਤਾਕੀਦਾਂ ਦੀ ਪਾਲਣਾ ਕਰਨ।