ਮਿੱਥੀ ਗਈ ਤਾਰੀਖ ਤੋਂ ਇੱਕ ਹਫ਼ਤਾ ਪਹਿਲਾਂ ਨਿਊ ਸਾਊਥ ਵੇਲਜ਼ ਦੇ ਸਕੂਲ ਹੁਣ ਖੁੱਲ੍ਹਣਗੇ 18 ਅਕਤੂਬਰ ਤੋਂ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਰਾਜ ਦੀਆਂ ਮੌਜੂਦਾ ਕਰੋਨਾ ਹਾਲਤਾਂ ਨੂੰ ਦੇਖਦਿਆਂ ਹੋਇਆਂ, ਪਹਿਲਾਂ ਇਹ ਐਲਾਨਿਆ ਗਿਆ ਸੀ ਕਿ ਰਾਜ ਭਰ ਦੇ ਸਕੂਲਾਂ ਨੂੰ ਅਕਤੂਬਰ ਦੀ 25 ਤਾਰੀਖਚ ਤੋਂ ਖੋਲ੍ਹ ਦਿੱਤਾ ਜਾਵੇਗਾ ਪਰੰਤੂ ਹੁਣ ਮੌਜੂਦਾ ਸਥਿਤੀਆਂ ਅਤੇ ਵੈਕਸੀਨੇਸ਼ਨ ਦੀ ਦਰ ਨੂੰ ਦੇਖਦਿਆਂ ਫੈਸਲਾ ਲਿਆ ਗਿਆ ਹੈ ਕਿ 18 ਅਕਤੂਬਰ ਤੋਂ ਕਿੰਡਰਗਾਰਟਨ, ਪਹਿਲੇ ਅਤੇ ਬਾਹਰਵੇਂ ਸਾਲ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹ ਦਿੱਤੇ ਜਾਣਗੇ ਅਤੇ ਇਸਤੋਂ ਬਾਅਦ ਫੇਰ 25 ਅਕਤੂਬਰ ਤੋਂ ਦੂਸਰੇ, ਛੇਵੇਂ ਅਤੇ ਗਿਆਰਵੇਂ ਸਾਲ ਦੀਆਂ ਕਲਾਸਾਂ ਨੂੰ ਸ਼ੁਰੂ ਕਰ ਲਿਆ ਜਾਵੇਗਾ ਅਤੇ ਅੰਤ ਵਿਚ ਨਵੰਬਰ 01 ਤੋਂ ਤੀਸਰੇ, ਚੌਥੇ, ਪੰਜਵੇਂ, ਅੱਠਵੇਂ, ਨੌਂਵੇਂ ਅਤੇ 10ਵੇਂ ਸਾਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਸਕੂਲਾਂ ਵਿੱਚ ਹੀ ਸ਼ਰੂ ਕਰ ਲਈ ਜਾਵੇਗੀ।
ਸਿੱਖਿਆ ਮੰਤਰੀ ਨੇ ਸਰਕਾਰ ਦੇ ਇਸ ਫੈਸਲੇ ਲਈ ਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਕਿ ਇਹ ਸਭ ਕੁੱਝ ਰਾਜ ਵਿਚਲੇ ਟੀਕਾਕਰਣ ਦੀ ਸਹੀਬੱਧ ਤਰੀਕਿਆਂ ਨਾਲ ਚਲ ਰਹੀ ਚਾਲ ਕਾਰਨ ਹੀ ਸੰਭਵ ਹੋ ਸਕਿਆ ਹੈ ਅਤੇ ਇਸੇ ਵਾਸਤੇ ਸਰਕਾਰ ਨੇ ਪਹਿਲਾਂ ਤੋਂ ਮਿੱਥੀ ਗਈ ਤਾਰੀਖ ਤੋਂ ਇੱਕ ਹਫ਼ਤਾ ਪਹਿਲਾਂ ਹੀ ਸਕੂਲਾਂ ਨੂੰ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ।
ਸਕੂਲਾਂ ਦੇ ਸਟਾਫ ਲਈ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀਆਂ ਦੋਹੇਂ ਡੋਜ਼ਾਂ ਲਗਵਾਉਣੀਆਂ 08 ਨਵੰਬਰ ਤੱਕ ਲਾਜ਼ਮੀ ਕਰ ਦਿੱਤੀਆਂ ਗਈਆਂ ਹਨ।

Install Punjabi Akhbar App

Install
×