ਸਰੀਰਕ ਅਪੰਗਤਾ ਆਦਿ ਝੇਲ ਰਹੇ ਲੋੜਵੰਦ ਵਿਦਿਆਰਥੀਆਂ ਲਈ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਵਜ਼ੀਫ਼ਾ ਜਾਰੀ

ਸਬੰਧਤ ਵਿਭਾਗਾਂ ਦੇ ਮੰਤਰੀ ਐਲਿਸਟਰ ਹੈਂਸਕੈਨਜ਼ ਅਤੇ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਅਜਿਹੇ ਨੌਜਵਾਨਾਂ ਲਈ ਜੋ ਕਿ ਕਿਸੇ ਕਿਸਮ ਦੀ ਸਰੀਰਕ ਅਪੰਗਤਾ ਆਦਿ ਝੇਲ ਰਹੇ ਹਨ, 1000 ਡਾਲਰਾਂ ਤੱਕ ਦੇ ਵਜ਼ੀਫ਼ੇ ਪ੍ਰਦਾਨ ਕਰਨ ਵਾਸਤੇ ਆਵੇਦਨ ਮੰਗੇ ਹਨ। ਇਹ ਵਜ਼ੀਫ਼ੇ 10ਵੇਂ, 11ਵੇਂ ਅਤੇ 12ਵੇਂ ਸਾਲ ਦੇ ਵਿਦਿਆਰਥੀਆਂ ਲਈ ਜਾਰੀ ਕੀਤੇ ਜਾਣਗੇ। ਉਕਤ ਰਾਸ਼ੀ ਦਾ ਖਰਚਾ ਵਿਦਿਆਰਥੀਆਂ ਵੱਲੋਂ ਕਿਤਾਬਾਂ ਕਾਪੀਆਂ ਖਰੀਦਣ ਅਤੇ ਜਾਂ ਫੇਰ ਹੋਰ ਸਿੱਖਿਆ ਸਬੰਧੀ ਕਾਰਜਾਂ ਉਪਰ ਕੀਤਾ ਜਾ ਸਕੇਗਾ।
ਸਿੱਖਿਆ ਮੰਤਰੀ ਨੇ ਕਿਹਾ ਕਿ 2017 ਤੋਂ ਸ਼ੁਰੂ ਕੀਤੀ ਗਈ ਉਕਤ ਸਕੀਮ ਦੇ ਤਹਿਤ ਹੁਣ ਤੱਕ 3300 ਤੋਂ ਵੀ ਜ਼ਿਆਦਾ ਅਜਿਹੇ ਵਿਦਿਆਰਥੀ ਇਸ ਦਾ ਲਾਭ ਲੈ ਚੁਕੇ ਹਨ।
ਉਕਤ ਪ੍ਰੋਗਰਾਮ ਵੀ ਸਰਕਾਰ ਵੱਲੋਂ ਪਹਿਲਾਂ ਤੋਂ ਚਲਾਏ ਜਾ ਰਹੇ ਨੌਜਵਾਨਾਂ ਦੀ ਤਰੱਕੀ ਆਦਿ ਲਈ ਚਲਾਏ ਜਾਂਦੇ ਪ੍ਰੋਜੈਕਟਾਂ ਦਾ ਹੀ ਹਿੱਸਾ ਹੈ ਅਤੇ ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×