ਨਿਊ ਸਾਊਥ ਵੇਲਜ਼ ਵਿਚਲੇ ਸਕੂਲੀ ਵਿਦਿਆਰਥੀਆਂ ਦੀ ਭਲਾਈ ਲਈ ਨਵੇਂ ਵਜ਼ੀਫ਼ਿਆਂ ਦਾ ਐਲਾਨ

ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਆਪਣੇ ਐਲਾਨ ਨਾਮੇ ਰਾਹੀਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਇਸ ਸਾਲ ਦੌਰਾਨ ਰਾਜ ਦੇ ਸਕੂਲਾਂ ਵਿੱਚ 78 ਵਜ਼ੀਫ਼ੇ ਦਿੱਤੇ ਗਏ ਹਨ ਅਤੇ ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਦੀ ਭਲਾਈ ਲਈ 80 ਨਵੇਂ ਵਜ਼ੀਫ਼ਿਆਂ ਦਾ ਐਲਾਨ ਵੀ ਕੀਤੀ ਜਾ ਰਿਹਾ ਹੈ। ਇਹ ਵਜ਼ੀਫ਼ੇ ਸਕੂਲਾਂ ਵਿਚਲੇ ਕਾਂਸਲਰਾਂ ਅਤੇ ਮਨੋ ਵਿਗਿਆਨੀਆਂ ਲਈ ਦਿੱਤੇ ਜਾਣ ਦਾ ਪ੍ਰਾਵਧਾਨ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਰਾਜ ਅੰਦਰ 1,129 ਪੂਰੇ ਸਮੇਂ ਦੀਆਂ ਜਾਬਾਂ ਹਨ ਜਿੱਥੇ ਕਿ ਸਕੂਲ ਕਾਂਸਲਿੰਗ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿੱਚ 97.7% ਬਹਾਲੀ ਕੀਤੀ ਜਾ ਚੁਕੀ ਹੈ। ਸਾਲ 2020 ਤੋਂ 2023 ਤੱਕ ਦੇ ਪ੍ਰੋਗਰਾਮ ਅਧੀਨ ਹੁਣ 300 ਅਜਿਹੇ ਵਿਅਕਤੀਆਂ ਨੂੰ ਅਜਿਹੀਆਂ ਸਿਖਲਾਈਆਂ ਦੇ ਕੇ ਭਵਿੱਖ ਲਈ ਤਿਆਰ ਵੀ ਕੀਤਾ ਜਾ ਰਿਹਾ ਹੈ।
ਉਕਤ ਪ੍ਰੋਗਰਾਮ ਵਾਸਤੇ ਅਰਜ਼ੀਆਂ ਲੈਣ ਦੀ ਅੰਤਿਮ ਤਾਰੀਖ 10 ਅਕਤੂਬਰ, 2021 ਹੈ ਅਤੇ ਇਸ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×