ਨਿਊ ਸਾਊਥ ਵੇਲਜ਼ ਦੇ ਨਵੇਂ ਦੁਭਾਸ਼ੀਆਂ ਵਾਸਤੇ ਵਜ਼ੀਫ਼ਿਆਂ ਦਾ ਐਲਾਨ, ਕੀਤੀ ਗਈ ਅਰਜ਼ੀਆਂ ਦੀ ਮੰਗ

ਬਹੁ-ਸਭਿਆਚਾਰਕ ਅਤੇ ਸਬੰਧਤ ਵਿਭਾਗਾਂ ਦੇ ਮੰਤਰੀ ਜਿਓਫ ਲੀ ਨੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਕਿ ਰਾਜ ਅੰਦਰ ਦੁਭਾਸ਼ੀਆਂ ਨੂੰ ਪ੍ਰੋਤਸਾਹਿਤ ਕਰਨ ਵਾਸਤੇ ਰਾਜ ਸਰਕਾਰ ਵੱਲੋਂ ਵਜ਼ੀਫ਼ਿਆਂ ਦਾ ਐਲਾਨ ਕੀਤਾ ਗਿਆ ਹੈ ਜਿਸ ਰਾਹੀਂ ਕਿ ਸਾਲ 2021 ਦੌਰਾਨ ਅਜਿਹੇ 30 ਦੋਭਾਸ਼ੀਆਂ ਨੂੰ ਮਦਦ ਪ੍ਰਦਾਨ ਕੀਤੀ ਜਾਵੇਗੀ। ਇਸ ਵਾਸਤੇ ਯੋਗ ਉਮੀਦਵਾਰਾਂ ਕੋਲੋਂ ਅਰਜ਼ੀਆਂ ਦੀ ਮੰਗ, ਸਰਕਾਰ ਵੱਲੋਂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਰਾਜ ਅੰਦਰ ਵੱਧ ਰਹੀ ਦੋਭਾਸ਼ੀਏ ਦੀ ਮੰਗ ਕਾਰਨ ਉਕਤ ਫੈਸਲਾ ਲਿਆ ਗਿਆ ਹੈ ਅਤੇ ਇਸ ਵਿੱਚ ਲੋੜੀਂਦੀ ਸ਼ਰਤ ਇਹੋ ਹੈ ਕਿ ਯੋਗ ਦੁਭਾਸ਼ੀਏ ਨੂੰ ਆਪਣੇ ਖੇਤਰ ਦੀ ਪੂਰਨ ਮਹਾਰਤ ਹੋਣੀ ਚਾਹੀਦੀ ਹੈ।
ਯੋਗਤਾ ਵਾਲੇ ਉਮੀਦਾਵਾਰਾਂ ਨੂੰ ਆਕੋਲੀ, ਬਾਰੀ, ਚਿਨ (ਟੈਡਿਮ), ਚੀਨੀ (ਹਾਕਾ), ਦਿਨਕਾ, ਈਊ, ਫਿਜੀਅਨ, ਫੁਲਾਹ, ਹਾਕਾ (ਟਿਮੋਰਸ), ਹਮੰਗ, ਕੈਰਨ, ਕਾਇਆ, ਖਮੇਰ, ਕਿਰੂੰਡੀ, ਕਰਿਓ, ਮਲਿਆਲਮ, ਮੰਗੋਲੀਅਨ, ਮੁਨ (ਚਿਨ), ਨਿਊਅਰ, ਓਰੋਮੋ, ਸੈਮੋਅਨ, ਸੋਮਾਲੀ, ਟੀਟਮ, ਤਿਬਤੀ, ਟਿਗ੍ਰਿਨੀਆ ਅਤੇ ਟੌਂਗਨ ਵਰਗੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਲਾਜ਼ਮੀ ਹੈ। (Acholi, Bari, Chin (Tedim), Chinese (Hakka), Dinka, Ewe, Fijian, Fullah, Hakka (Timorese), Hmong, Karen, Kayah, Khmer, Kirundi, Krio, Malayalam, Mongolian, Mun (Chin), Nuer, Oromo, Samoan, Somali, Tetum, Tibetan, Tigrinya and Tongan)
ਜ਼ਿਕਰਯੋਗ ਇਹ ਵੀ ਹੈ ਕਿ ਰਾਜ ਸਰਕਾਰ ਨੇ ਬਤੀੇ 4 ਸਾਲਾਂ ਵਿੰਚ 400 ਅਜਿਹੇ ਦੁਭਾਸ਼ੀਆਂ ਨੂੰ ਉਚ ਸਿਖਲਾਈ ਆਦਿ ਪ੍ਰਾਪਤ ਕਰਨ ਲਈ 650,000 ਡਾਲਰ ਖਰਚੇ ਹਨ।
ਉਪਰੋਕਤ ਵਜ਼ੀਫ਼ਿਆਂ ਲਈ ਅਰਜ਼ੀਆਂ ਬੁੱਧਵਾਰ ਜੂਨ 09, 2021 ਨੂੰ ਸ਼ਾਮ ਦੇ 5 ਵਜੇ ਤੱਕ ਦਿੱਤੀਆਂ ਜਾ ਸਕਦੀਆਂ ਹਨ।
ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ www.multicultural.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×