ਲੁਨਾਰ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਐਸ.ਬੀ.ਐਸ. ਸ਼ੁਰੂ ਕਰ ਰਿਹਾ ਚੀਨੀ ਭਾਸ਼ਾ ਲਈ ਡਿਜਿਟਲ ਸੇਵਾਵਾਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਐਸ.ਬੀ.ਐਸ. ਰੇਡੀਉ ਉਪਰ ਲੁਨਾਰ ਨਵੇਂ ਸਾਲ ਦੇ ਜਸ਼ਨਾਂ ਸਮੇਂ ਫਰਵਰੀ ਦੇ ਮਹੀਨੇ ਤੋਂ ਮੈਨਡੇਰੀਅਨ ਅਤੇ ਕੈਂਟੋਨੀਜ਼ ਭਾਸ਼ਾਵਾਂ ਬੋਲਣ ਵਾਲੇ ਆਸਟ੍ਰੇਲੀਆਈਆਂ ਲਈ, ਚੀਨੀ ਭਾਸ਼ਾ ਦੇ ਰੇਡੀਉ ਪ੍ਰੋਗਰਾਮ ਅਤੇ ਪੋਡਕਾਸਟ ਦੀ ਡਿਜੀਟਲ ਸੇਵਾ ਅਧਿਕਾਰਿਕ ਤੌਰ ਤੇ ਸ਼ੁਰੂ ਕੀਤੀ ਜਾ ਰਹੀ ਹੈ। (SBS中文) ਰੇਡੀਉ ਦੇ ਭਾਸ਼ਾ ਸਬੰਧੀ ਡਾਇਰੈਕਟਰ ਡੇਵਿਡ ਹੁਆ ਨੇ ਪ੍ਰਸ਼ੰਸਾ ਜਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਅਸੀਂ ਇਹ ਸੇਵਾ ਦੀ ਹੁਣ ਅਧਿਕਾਰਿਕ ਤੌਰ ਤੇ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਤਹਿਤ ਪਹਿਲਾਂ ਤਾਂ ਮੌਕੇ ਦੀਆਂ ਗੱਲਾਂ ਅਤੇ ਪ੍ਰੋਗਰਾਮਾਂ ਨਾਲ ਸ਼ੁਰੂਆਤ ਕੀਤੀ ਜਾਵੇਗੀ ਅਤੇ ਇਸਦੇ ਨਾਲ ਹੀ ਖ਼ਬਰਾਂ ਅਤੇ ਚੀਨੀ ਲੋਕ ਆਸਟ੍ਰੇਲੀਆ ਅੰਦਰ ਕਿਵੇਂ ਆਪਣਾ ਜੀਵਨ ਯਾਪਨ ਕਰਦੇ ਹਨ ਅਜਿਹੀਆਂ ਸਾਰੀਆਂ ਜਾਣਕਾਰੀਆਂ ਪ੍ਰੋਗਰਾਮਾਂ ਦੇ ਜ਼ਰੀਏ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਕੇਵਲ ਚੀਨੀਆਂ ਲਈ ਪ੍ਰੋਗਰਾਮ ਕਰਨਾ ਹੀ ਨਹੀਂ ਹੈ ਸਗੋਂ ਸਮੁੱਚੇ ਆਸਟ੍ਰੇਲੀਆ ਦੇ ਲੋਕਾਂ ਨੂੰ ਵੀ ਇਸ ਤੋਂ ਜਾਣੂ ਕਰਵਾਉਣਾ ਹੈ ਕਿ ਜੇਕਰ ਚੀਨੀਆਂ ਪ੍ਰਤੀ ਕੋਈ ਮੁੱਖ ਖ਼ਬਰਾਂ ਆਦਿ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ ਤਾਂ ਉਨ੍ਹਾਂ ਦੇ ਪਿੱਛੇ ਅਸਲ ਕਹਾਣੀ ਕੀ ਹੁੰਦੀ ਹੈ…. ਅਤੇ ਉਹ ਕਿੰਨੀਆਂ ਕੁ ਸੱਚੀਆਂ ਜਾਂ ਫੇਰ ਝੂਠੀਆਂ ਹੁੰਦੀਆਂ ਹਨ….? ਇਸ ਨਾਲ ਰੇਡੀਉ ਕੀ ਮਹੱਤਵਪੂਰਨ ਭੂਮਿਕਾ ਬਣਦੀ ਹੈ ਕਿ ਉਹ ਸਿਰਫ ਅਤੇ ਸਿਰਫ ਸੱਚ ਦੀ ਆਵਾਜ਼ ਨੂੰ ਹੀ ਬੁਲੰਦ ਕਰੇ ਅਤੇ ਇਸ ਲਈ ਰੇਡੀਉ ਹਮੇਸ਼ਾ ਤਤਪਰ ਹੈ ਅਤੇ ਦੇਸ਼ ਅਤੇ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਿਰ ਹੈ।

Install Punjabi Akhbar App

Install
×