ਐਸ.ਬੀ.ਐਸ. ਦਾ ਸਿਡਨੀ ਵਾਲਾ ਆਫਿਸ ਬੰਦ

ਇੱਕ ਸਟਾਫ਼ ਮੈਂਬਰ ਪਾਇਆ ਗਿਆ ਕੋਵਿਡ 19 ਤੋਂ ਪੀੜਿਤ

ਇੱਕ ਸਟਾਫ਼ ਮੈਂਬਰ ਦੇ ਕੋਵਿਡ 19 ਪਾਜ਼ਿਟਿਵ ਪਾਏ ਜਾਣ ਮਗਰੋਂ ਮੰਗਲਵਾਰ ਨੂੰ ਐਸ.ਬੀ.ਐਸ. ਦਾ ਸਿਡਨੀ ਨਿਊਜ਼ਰੂਮ ਨੂੰ ਬੰਦ ਕਰਨਾ ਪਿਆ। ਵੈਸੇ ਉਕਤ ਸਟਾਫ਼ ਮੈਂਬਰ ਆਪਣੇ ਘਰ ਵਿੱਚ ਹੀ ਆਈਸੋਲੇਸ਼ਨ ਤੇ ਹੈ ਅਤੇ ਪੂਰੀ ਤਰਾ੍ਹਂ ਚੜ੍ਹਦੀ ਕਲਾ ਵਿੱਚ ਹੈ। ਕਿਉਂਕਿ ਅਦਾਰੇ ਵਿੱਚ ਪੂਰਨ ਤੌਰ ਤੇ ਅਹਿਤਿਆਦ ਵਰਤੀ ਜਾ ਰਹੀ ਸੀ ਅਤੇ ਸੋਸ਼ਲ ਡਿਸਟੈਂਸ (ਆਪਸੀ ਸੀਮਿਤ ਦੂਰੀ) ਨੂੰ ਪਹਿਲ ਦੇ ਆਧਾਰ ਤੇ ਅਪਣਾਇਆ ਹੋਇਆ ਸੀ ਇਸ ਲਈ ਉਕਤ ਮੈਂਬਰ ਦਾ ਸੰਪਰਕ ਬਹੁਤ ਹੀ ਘੱਟ ਦੂਸਰੇ ਮੈਂਬਰਾਂ ਨਾਲ ਰਿਹਾ ਫੇਰ ਵੀ ਅਹਿਤਿਆਦਨ ਸਿਡਨੀ ਵਾਲਾ ਆਫਿਸ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਫ ਸਫਾਈ ਤੋਂ ਬਾਅਦ ਅੱਜ ਆਫਿਸ ਖੁਲ੍ਹਣ ਦੀ ਉਮੀਦ ਹੈ। ਵੈਸੇ ਮੰਗਲਵਾਰ ਦੇ ਖ਼ਬਰਾਂ ਦੇ ਬੁਲੇਟਿਨ ਕੈਨਬਰਾ ਵਾਲੇ ਸਟੁਡਿਉ ਤੋਂ ਟੈਲੀਕਾਸਟ ਕੀਤੇ ਗਏ ਸਨ।