ਅਲੱਗ ਅਲੱਗ ਭਾਸ਼ਾਵਾਂ ਵਿੱਚ ਕਰੋਨਾ ਬਾਰੇ ਜਾਣਕਾਰੀ ਵਾਸਤੇ ਐਸ.ਬੀ.ਐਸ. ਨੇ ਜਾਰੀ ਕੀਤਾ ਆਨਲਾਈਨ ਪੋਰਟਲ

(ਐਸ.ਬੀ.ਐਸ.) ਐਸ.ਬੀ.ਐਸ. ਰੇਡੀਉ ਨੇ ਆਸਟ੍ਰੇਲੀਆ ਦੀਆਂ ਵੱਖ ਵੱਖ ਕਮਿਊਨਿਟੀਆਂ ਨੂੰ ਉਨਾ੍ਹਂ ਦੀਆਂ ਭਾਸ਼ਾਵਾਂ ਵਿੱਚ ਕੋਵਿਡ 19 ਬਾਰੇ ਨਵੀਆਂ ਜਾਣਕਾਰੀਆਂ ਤਹਿਤ ਤਕਰੀਬਨ 63 ਭਾਸ਼ਾਵਾਂ ਦਾ ਇੱਕ ਆਨਲਾਈਨ ਪੋਰਟਲ ਜਾਰੀ ਕੀਤਾ ਹੈ ਜਿਸ ਦੇ ਤਹਿਤ ਖ਼ਬਰਾਂ, ਅਪਡੇਟ ਆਦਿ ਦੇ ਨਾਲ ਨਾਲ ਸਰਕਾਰੀ ਨੀਤੀਆਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਅਤੇ ਨਾਲ ਨਾਲ ਸਿਹਤ ਸਬੰਧੀ ਸਮੱਸਿਆਵਾਂ ਅਤੇ ਇਨਾ੍ਹਂ ਦੇ ਉਪਚਾਰ ਅਤੇ ਬਚ-ਬਚਾਉ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਡਾਇਰੈਕਟਰ ਆਡੀਉ ਅਤੇ ਭਾਸ਼ਾਵਾਂ -ਮੈਂਡੀ ਵਿਕਸ ਅਨੁਸਾਰ ਦੇਸ਼ ਵਿੱਚਲੀਆਂ ਵੱਖ ਵੱਖ ਕਮਿਊਨਿਟੀਆਂ ਅਤੇ ਉਨਾ੍ਹਂ ਦੀਆਂ ਅਲੱਗ ਅਲੱਗ ਭਾਸ਼ਾਵਾਂ ਦੇ ਮੱਦੇਨਜ਼ਰ ਇਹ ਕਦਮ ਚੁਕਿਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਪ੍ਰਾਪਤ ਹੋ ਸਕੇ। ਜ਼ਿਕਰਯੋਗ ਹੈ ਕਿ ਰੇਡੀਉ, ਸਿਹਤ ਅਧਿਕਾਰੀਆਂ ਨਾਲ ਮਿਲ ਕੇ ਅਜਿਹੀਆਂ ਕਮਿਊਨਿਟੀਆਂ ਬਾਰੇ ਜਾਣਕਾਰੀ ਹਾਸਿਲ ਕਰ ਰਿਹਾ ਹੈ ਜਿਨਾ੍ਹਂ ਨੂੰ ਕਿ ਸਿਹਤ ਸਬੰਧੀ ਜਾਣਕਾਰੀਆਂ ਦੀ ਫੌਰਨ ਜ਼ਰੂਰਤ ਹੈ ਅਤੇ ਇਸ ਉਪਰ ਉਨਾ੍ਹਂ ਲੋਕਾਂ ਲਈ ਅੰਗ੍ਰੇਜ਼ੀ ਤੋਂ ਇਲਾਵਾ ਉਨਾ੍ਹਂ ਭਾਸ਼ਾਵਾਂ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਜੋ ਕਿ ਲੋਕ ਅਕਸਰ ਮਾਂ-ਬੋਲੀ ਦੇ ਤਹਿਤ ਆਪਣੇ ਘਰਾਂ ਵਿੱਚ ਬੋਲਦੇ ਹਨ।