ਐਸ.ਬੀ.ਆਰ.ਐਸ. ਕਾਲਜ ਫਾਰ ਵਿਮੈਨ, ਘੁੱਦੂਵਾਲਾ ਵਿਖੇ ਸਿਹਤ ਪੰਜਾਬ ਮਿਸ਼ਨ ਤਹਿਤ ਸੈਮੀਨਾਰ ਕਰਵਾਇਆ

photo
ਸਾਦਿਕ  -ਨੇੜਲੇ ਪਿੰਡ ਘੁੱਦੂਵਾਲਾ ਵਿਖੇ ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ (ਗਿਆਰਵੀਂ ਵਾਲੇ) ਦੌਧਰ ਵਾਲਿਆਂ ਦੁਆਰਾ ਸਥਾਪਿਤ, ਪ੍ਰੈਜੀਡੈਂਟ ਸ: ਮੇਜਰ ਸਿੰਘ ਢਿੱਲੋਂ, ਐਡਮਿਨਸਟੇਰਸ਼ਨ ਅਫਸਰ ਸ: ਦਵਿੰਦਰ ਸਿੰਘ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਐੱਸ.ਬੀ.ਆਰ.ਐੱਸ. ਕਾਲਜ ਫਾਰ ਵਿਮੈਨ, ਘੁੱਦੂਵਾਲਾ ਵਿਖੇ ਰੈੱਡ ਰਿਬਨ ਕਲੱਬਾਂ ਅਤੇ ਐਨ.ਐੱਸ.ਐੱਸ.ਵਿਭਾਗ ਨੇ ਸਾਂਝੇ ਤੌਰ ਤੇ ਸਿਹਤ ਮੰਦ ਪੰਜਾਬ ਮਿਸ਼ਨ ਤਹਿਤ ਸੈਮੀਨਾਰ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪ੍ਰੋ. (ਡਾ.) ਆਰ. ਐਨ. ਸ਼ਰਮਾ ਮੁੱਖੀ ਕੈਮਿਸਟਰੀ ਵਿਭਾਗ, ਪ੍ਰੋ. (ਡਾ.) ਦਵਿੰਦਰ ਸਿੰਘ ਮੁੱਖੀ ਜੋਆਲਜੀ ਅਤੇ ਵਾਤਾਵਰਨ ਵਿਭਾਗ ਪਹੁੰਚੇ। ਇਸ ਮੌਕੇ ਉਨ੍ਹਾਂ ਸਿਹਤ ਮੰਦ ਪੰਜਾਬ ਸਬੰਧੀ ਵਿਦਿਆਰਥੀਆਂ ਨੂੰ ਵਿਥਾਰ ਸਹਿਤ ਜਾਣਕਾਰੀ ਦਿੱਤੀ। ਜੇਕਰ ਅਸੀ ਸਾਫ ਹਵਾ, ਸਾਫ ਪਾਣੀ, ਸ਼ੁੱਧ ਭੋਜਨ ਚਾਹੁੰਦੇ ਹਾਂ ਤਾਂ ਹਰ ਇੱਕ ਨਾਗਰਿਕ ਦਾ ਫਰਜ ਬਣਦਾ ਹੈ ਕਿ ਵੱਧ ਤੋ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਭਾਲ ਕਰਨ, ਪਾਣੀ ਦਾ ਸੰਜਮ ਨਾਲ ਪ੍ਰਯੋਗ ਕਰਨ, ਅਤੇ ਸਾਫ ਸੁਥਰਾ ਭੋਜਨ ਮੁਹਾਈਆਂ ਕਰਵਾਉਣ ਲਈ ਰਸਾਇਣਕ ਖਾਦਾ ਦੀ ਥਾਂ ਦੇਸੀ ਖਾਦਾ ਦਾ ਪ੍ਰਯੋਗ ਕਰੀਏ। ਕਾਲਜ ਦੇ ਪ੍ਰਿੰਸੀਪਲ ਡਾ. ਚਰਨਜੀਤ ਕੌਰ ਢਿੱਲੋ ਵੱਲੋ ਸਭਨਾਂ ਨੂੰ ਜੀ ਆਇਆਂ ਕਹਿਣ ਦੀ ਰਸਮ ਅਦਾ ਕੀਤੀ ਅਤੇ ਕਾਲਜ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਤੋ ਪ੍ਰੋ. (ਡਾ.) ਪਰਮਿੰਦਰ ਸਿੰਘ ਕੋਆਰਡੀਨੇਟਰ ਐਨ.ਐੱਸ.ਐੱਸ. ਅਤੇ ਕਨਵੀਨਰ ਰੈੱਡ ਰਿਬਨ ਕਲੱਬ ਪਹੰਚੇ ਅਤੇ ਉਹਨਾ ਪੰਜਾਬ ਸਰਕਾਰ ਦੀ ਚਲਾਈ ਮੁਹਿੰਮ ਸਿਹਤ ਮੰਦ ਪੰਜਾਬ ਮਿਸ਼ਨ ਦੀ ਸ਼ਲਾਘਾ ਕੀਤੀ ਅਤੇ ਸਭਨਾਂ ਨੂੰ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪ੍ਰੋ. (ਡਾ.) ਆਰ. ਐਨ.ਸ਼ਰਮਾ ਮੁੱਖੀ ਕੈਮਿਸਟਰੀ ਵਿਭਾਗ, ਪ੍ਰੋ. (ਡਾ.) ਦਵਿੰਦਰ ਸਿੰਘ ਮੁੱਖੀ ਜੋਆਲਜੀ ਅਤੇ ਵਾਤਾਵਰਨ ਵਿਭਾਗ, ਪ੍ਰੋ. (ਡਾ.) ਪਰਮਿੰਦਰ ਸਿੰਘ, ਪ੍ਰੈਜੀਡੈਂਟ ਸ: ਮੇਜਰ ਸਿੰਘ ਢਿੱਲੋਂ, ਐਡਮਿਨਸਟੇਰਸ਼ਨ ਅਫਸਰ ਸ: ਦਵਿੰਦਰ ਸਿੰਘ, ਪ੍ਰਿੰਸੀਪਲ ਡਾ. ਚਰਨਜੀਤ ਕੌਰ ਢਿੱਲੋਂ, ਵਾਈਸ ਪ੍ਰਿੰਸੀਪਲ ਪ੍ਰੋ: ਜਸਵਿੰਦਰ ਕੌਰ, ਸ. ਦੀਪ ਸਿੰਘ ਸ. ਸਤਨਾਮ ਸਿੰਘ, ਮਲਕੀਤ ਸਿੰਘ, ਮਾਲੀ ਦਰਬਾਰਾ ਸਿੰਘ, ਕੁਲਵੰਤ ਸਿੰਘ, ਰਾਜੂ ਵੱਲੋ ਪੰਛੀਆਂ ਲਈ ਸਵੈ ਤਿਆਰ ਕੀਤੇ ਆਲ੍ਹਣੇ ਵੀ ਲਗਾਏ ਗਏ। ਅੰਤ ਵਿੱਚ ਵਾਈਸ ਪ੍ਰਿੰਸੀਪਲ ਪ੍ਰੋ. ਜਸਵਿੰਦਰ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ।

(ਗੁਲਜ਼ਾਰ ਮਦੀਨਾ)

gulzarmadina@gmail.com