ਪਿੰਡ ਬਚਾਓ-ਪੰਜਾਬ ਬਚਾਓ ਮੰਚ ਵਲੋਂ ਮਾਝਾ-ਦੋਆਬਾ ਦੀਆਂ ਆਦਰਸ਼ਕ ਪੰਚਾਇਤਾਂ ਦੇ ਸਨਮਾਨ ਸਬੰਧੀ ਹੋਈ ਇਕੱਤਰਤਾ 

(8 ਅਪ੍ਰੈਲ ਨੂੰ ਗੁਰਦੁਆਰਾ ਕਲਗੀਧਰ ਚਰਨ ਪਾਵਨ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਹੋਵੇਗਾ ਸਨਮਾਨ)

IMG-20190322-WA0007

22 ਮਾਰਚ: ਧਾਰਮਿਕ-ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਦੇ ਸਾਂਝੇ ਮੰਚ ਪਿੰਡ ਬਚਾਓ-ਪੰਜਾਬ ਬਚਾਓ ਦੀ ਅਹਿਮ ਇਕੱਤਰਤਾ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਕਲਗੀਧਰ ਚਰਨ ਪਾਵਨ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਹੋਈ। ਮੁੱਖ ਬੁਲਾਰੇ ਕਰਨੈਲ ਸਿੰਘ ਜਖੇਪਲ ਸੰਗਰੂਰ ਨੇ ਦੱਸਿਆ ਕਿ ਮੰਚ ਵਲੋਂ ਮਾਲਵਾ ਖੇਤਰ ਦੀਆਂ ਉਹਨਾਂ ਪੰਚਾਇਤਾਂ ਦਾ ਸਨਮਾਨ ਕੀਤਾ ਜਾ ਚੁੱਕਾ ਹੈ ਜੋ ਆਦਰਸ਼ਕ ਢੰਗ ਦੁਆਰਾ ਸਰਬਸੰਮਤੀ ਨਾਲ ਚੁਣੀਆਂ ਗਈਆਂ ਸਨ। ਇਸ ਦੇ ਨਾਲ ਹੀ ਜਿਨ੍ਹਾਂ ਲੇਖਕਾਂ, ਪੱਤਰਕਾਰਾਂ, ਕਵੀਆਂ, ਗਾਇਕਾਂ ਅਤੇ ਸਮਾਜਿਕ ਕਾਰਕੁੰਨਾ ਨੇ ਬਾਹੂਬਲ ਅਤੇ ਨਸ਼ਿਆਂ ਰਹਿਤ ਬਿਹਤਰ ਪੰਚਾਇਤਾਂ ਚੁਣਨ ਲਈ ਆਵਾਜ਼ ਉਠਾਈ, ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ। ਇਸੇ ਤਰਜ਼’ਤੇ ਹੀ ਮਾਝਾ-ਦੋਆਬਾ ਦੀਆਂ ਨਮੂਨਾ ਪੰਚਾਇਤਾਂ ਦਾ ਸਨਮਾਨ ਸਮਾਰੋਹ 8 ਅਪ੍ਰੈਲ ਨੂੰ ਗੁਰਦੁਆਰਾ ਕਲਗੀਧਰ ਚਰਨ ਪਾਵਨ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਕੀਤਾ ਜਾਵੇਗਾ ਤਾਂ ਕਿ ਨੈਤਿਕ ਕਦਰਾਂ ਕੀਮਤਾਂ ਦੁਆਰਾ ਸਿਹਤਮੰਦ ਸਮਾਜ ਸਿਰਜਿਆ ਜਾ ਸਕੇ।

IMG-20190322-WA0010

ਮੰਚ ਦੇ ਰੂਹੇ-ਰਵਾਂ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਇਸ ਮੌਕੇ ਸਮਾਜ ਦੇ ਉੱਘੇ ਗਿਆਨੀ-ਵਿਗਿਆਨੀ ਪਿੰਡਾਂ ਵਿਚਲੀ ਭਾਈਚਾਰਕ ਸਾਂਝ ਬਹਾਲੀ ਲਈ, ਪਿੰਡ ਦੀ ਪਾਰਲੀਮੈਂਟ (ਗ੍ਰਾਮ ਸਭਾ) ਦੀ ਤਾਕਤ, ਪੰਚ-ਸਰਪੰਚ ਔਰਤਾਂ ਦੇ ਸਵੈ-ਵਿਸ਼ਵਾਸ਼ ਦੀ ਲੋੜ, ਮਗਨਨਰੇਗਾ ਆਦਿਕ ਸਕੀਮਾਂ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਆਦਿਕ ਮੁੱਦਿਆਂ’ਤੇ ਚੇਤੰਨ ਕਰਨਗੇ। ਇਕੱਤਰਤਾ ਦੌਰਾਨ ਕੰਮਾਂ ਦੀ ਵੰਡ ਕੀਤੀ ਗਈ ਅਤੇ ਅਹਿਦ ਕੀਤਾ ਕਿ ਵੱਧ ਤੋਂ ਵੱਧ ਪੰਚਾਇਤਾਂ ਤੇ ਸਬੰਧਤ ਜਨਤਾ ਤੱਕ ਸ਼ਮੂਲੀਅਤ ਕਰਵਾਉਣ ਲਈ ਸੁਨੇਹਾ ਲਾਇਆ ਜਾਵੇਗਾ।

ਇਸ ਮੌਕੇ ਸ਼ੋਸ਼ਿਲਿਸਟ ਪਾਰਟੀ ਆਗੂ ਬਲਵੰਤ ਸਿੰਘ ਖੇੜ੍ਹਾ, ਮਾ: ਓਮ ਸਿੰਘ ਸਟਿਆਣਾ, ਪਿੰਡ ਬਚਾਓ ਦੇ ਜ਼ਿਲ੍ਹਾ ਕਨਵੀਨਰ ਇੰਦਰ ਸਿੰਘ ਛਾਉਣੀ ਕਲਾਂ, ਹਰਜੋਗਿੰਦਰ ਸਿੰਘ, ਸਤਵੰਤ ਸਿੰਘ ਦਸੂਹਾ ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਉੜਮੁੜ ਟਾਂਡਾ, ਪ੍ਰਿੰ: ਫੂਲਾ ਸਿੰਘ ਤਰਨਤਾਰਨ, ਗੁਰਦੇਵ ਸਿੰਘ ਮੁੰਡਾ ਪਿੰਡ, ਗੁਰਭੇਜ ਸਿੰਘ ਤਰਨਤਾਰਨ, ਗੁਰਮੇਲ ਸਿੰਘ, ਮਾ: ਗੁਰਚਰਨ ਸਿੰਘ ਬਸਿਆਲਾ, ਰਸ਼ਪਾਲ ਸਿੰਘ ਸ਼ੁਭ ਕਰਮਨ ਸੁਸਾਇਟੀ, ਸੁਰਜੀਤ ਸਿੰਘ ਕਾਂਗਰਸ ਵਲੰਟੀਅਰ, ਪ੍ਰੋ: ਬਲਦੇਵ ਸਿੰਘ ਬੱਲੀ, ਜਗਦੀਸ਼ ਕੁਮਾਰ ਹਰਿਆਣਾ, ਹਰਬੰਸ ਸਿੰਘ ਨੇਤਰਦਾਨ ਸੰਸਥਾ ਅਤੇ ਮਾਨਵ ਸੇਵਾ ਟਰੱਸਟ ਹਾਜ਼ਰ ਸਨ।

(ਰਸ਼ਪਾਲ ਸਿੰਘ)

rashpalsingh714@gmail.com

Install Punjabi Akhbar App

Install
×